ਬਰੱਸਲਜ਼ ਵਿਖੇ ਇਸ ਐਤਵਾਰ ਨੂੰ ਨਹੀ ਸਜਾਏ ਜਾਣਗੇ ਹਫਤਾਵਰੀ ਦੀਵਾਨ

17 ਫਰਬਰੀ ‘ਤੋਂ ਦੁਬਾਰਾ ਕੀਤੇ ਜਾਣਗੇ ਸੁਰੂ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬਰੱਸਲਜ਼ ਦੀਆਂ ਨਾਨਕ ਲੇਵਾ ਸਿੱਖ ਸੰਗਤਾਂ ਵੱਲੋਂ ਹਰ ਹਫਤੇ ਐਤਵਾਰ ਨੂੰ ਹਫਤਾਵਰੀ ਦੀਵਾਨ ਸਜਾਏ ਜਾਂਦੇ ਹਨ ਤਾਂਕਿ ਯੂਰਪ ਦੇ ਐਨ ਵਿਚਕਾਰ ਵਸੀ ਬੈਲਜ਼ੀਅਮ ਦੀ ਰਾਜਧਾਨੀ ਵਿਚਲੀਆਂ ਸਿੱਖ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਸਕਣ।
ਬਰੱਸਲਜ਼ ਵਿਚਲਾ ਗੁਰਦਵਾਰਾ ਗੁਰੂ ਨਾਨਕ ਸਾਹਿਬ ਬੰਦ ਹੋਣ ਕਾਰਨ ਕੁੱਝ ਪਰਿਵਾਰਾਂ ਨੇ ਇੱਕ ਹਾਲ ਕਿਰਾਏ ਤੇ ਲੈ ਕੇ ਹਫਤਾਵਰੀ ਦੀਵਾਨ ਸਜਾਉਣ ਦਾ ਉਪਰਾਲਾ ਕੀਤਾ ਹੋਇਆ ਹੈ। ਸਿੱਖ ਸੰਗਤਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਇਹ ਕਾਰਜ ਪਿਛਲੇ ਸਾਲ ਨਵੰਬਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੋਂ ਸੁਰੂ ਕੀਤਾ ਇਹ ਉਪਰਾਲਾ ਬਾਖੂਬੀ ਨਿਭਾਇਆ ਜਾ ਰਿਹਾ ਹੈ। ਪਰ ਇਸ ਐਤਵਾਰ 10 ਫਰਬਰੀ ਵਾਲੇ ਦਿਨ ਲਈ ਇਹ ਹਾਲ ਕਾਫੀ ਸਮਾਂ ਪਹਿਲਾਂ ਹੀ ਕਿਸੇ ਹੋਰ ਸਮਾਗਮ ਲਈ ਬੁੱਕ ਕੀਤਾ ਹੋਇਆ ਸੀ ਕਾਰਨ ਇਸ ਐਤਵਾਰ ਨੂੰ ਹਫਤਾਵਾਰੀ ਸਮਾਗਮ ਨਹੀ ਹੋ ਸਕੇਗਾ। ਪ੍ਰਬੰਧਕ ਪਰਿਵਾਰਾਂ ਦਾ ਕਹਿਣਾ ਹੈ ਕਿ ਜਦ ਤੱਕ ਗੁਰਦਵਾਰਾ ਸਾਹਿਬ ਨਹੀ ਖੁੱਲ੍ਹ ਜਾਂਦਾ ਤਦ ਤੱਕ ਅਗਲੇ ਐਤਵਾਰ 17 ਫਰਬਰੀ ‘ਤੋਂ ਦੁਬਾਰਾ ਫਿਰ ਹਫਤਾਵਾਰੀ ਦੀਵਾਨ ਸਜਾਏ ਜਾਇਆ ਕਰਨਗੇ।

Geef een reactie

Het e-mailadres wordt niet gepubliceerd. Vereiste velden zijn gemarkeerd met *