ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਸੁਣਾਈ ਸਜ਼ਾ ਦੀ ਕਰੜੀ ਨਿੰਦਾਂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਹਫਤੇ ਪੰਜਾਬ ਦੇ ਜਿਲ੍ਹਾ ਨਵਾਂ ਸ਼ਹਿਰ ਦੀ ਇੱਕ ਅਦਾਲਤ ਵੱਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਖਾਲਿਸਤਾਨ ਨਾਲ ਸਬੰਧਤ ਪੜਨਯੋਗ ਸਮੱਗਰੀ ਰੱਖਣ ਦੇ ਹਾਸੋਹੀਣੇ ਜੁਰਮ ਅਧੀਨ ਉਮਰ ਕੈਦ ਦੀ ਸਜ਼ਾ ਸੁਣਾਈ ਜਾਣ ਤੇ ਤਿੱਖਾ ਪ੍ਰਤੀਕਰਮ ਪ੍ਰਗਟਾਉਦਿਆਂ ਜਰਮਨੀ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਕਰੜੀ ਨਿੰਦਾਂ ਕੀਤੀ ਗਈ ਹੈ। ਪਿਛਲੇ ਤਿੰਨ-ਚਾਰ ਦਹਾਕਿਆਂ ‘ਤੋਂ ਅਜ਼ਾਦ ਸਿੱਖ ਰਾਜ ਲਈ ਸੰਘਰਸ਼ੀਲ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਬੱਬਰ ਖਾਲਸਾ, ਸਿੱਖ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂਆਂ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਗੁਰਮੀਤ ਸਿੰਘ ਖਨਿਆਣ, ਸਰਦਾਰ ਸੋਹਣ ਸਿੰਘ ਕੰਗ ਅਤੇ ਭਾਈ ਲਖਵਿੰਦਰ ਸਿੰਘ ਮੱਲ੍ਹੀ ਅਤੇ ਯੂਥ ਵਿੰਗ ਅਕਾਲੀ ਦਲ ਅਮ੍ਰਿਤਸਰ ਦੇ ਆਗੂ ਹਰਪ੍ਰੀਤ ਸਿੰਘ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਇੱਕ ਪਾਸੇ ਤਾਂ ਭਾਰਤ ਦੀ ਸੁਪਰੀਮ ਕੋਰਟ ਖਾਲਿਸਤਾਨ ਦੇ ਸਾਂਤਮਈ ਪ੍ਰਚਾਰ ਨੂੰ ਜੁਰਮ ਨਹੀ ਮੰਨਦੀ ਤੇ ਦੂਜੇ ਪਾਸੇ ਭਾਰਤੀ ਅਦਾਲਤਾਂ ਆਏ ਦਿਨ ਘੱਟ ਗਿਣਤੀ ਭਾਈਚਾਰੇ ਨੂੰ ਦਬਾਉਣ ਲਈ, ਅਜ਼ਾਦੀ ਦੀ ਲਹਿਰ ਕੁਚਲਣ ਲਈ ਅਤੇ ਘੱਟ ਗਿਣਤੀ ਭਾਈਚਾਰਿਆਂ ਵਿੱਚ ਡਰ ਅਤੇ ਸਹਿਮ ਦਾ ਮਹੌਲ ਪੈਦਾ ਕਰਨ ਲਈ ਅਜਿਹੇ ਨਾਦਰਸ਼ਾਹੀ ਫੈਸਲੇ ਸੁਣਾਉਣੀਆਂ ਰਹਿੰਦੀਆਂ ਹਨ ਜੋ ਭਾਰਤੀ ਇਜੰਸੀਆਂ ਦੇ ਘੱਟ ਗਿਣਤੀ ਭਾਈਚਾਰੇ ਨੂੰ ਕੁਚਲਣ ਦੀਆਂ ਗੁਪਤ ਚਾਲਾਂ ਦਾ ਹੀ ਅਹਿਮ ਹਿੱਸਾ ਹੈ। ਉਪਰੋਕਤ ਆਗੂਆਂ ਦਾ ਕਹਿਣਾ ਹੈ ਕਿ ਅਖੌਤੀ ਅਜ਼ਾਦੀ ‘ਤੋਂ ਬਾਅਦ ਭਾਰਤ ਵਿੇੱਚ ਸਿੱਖਾਂ ਸਮੇਤ ਘੱਟ ਗਿਣਤੀਆਂ ਤੇ ਹੋਏ ਜੁਲਮ ਦੀ ਦਾਸਤਾਂਨ ਪੂਰਾ ਅੰਤਰਾਸਟਰੀ ਭਾਈਚਾਰਾ ਸਬੂਤਾਂ ਸਮੇਤਾਂ ਜਾਣਦਾ ਹੈ ਪਰ ਇਹਨਾਂ ਕਤਲੇਆਮਾਂ ਬਾਰੇ ਹਿੰਦੋਸਤਾਨੀ ਸਰਕਾਰਾਂ ਅਤੇ ਅਦਾਲਤਾਂ ਦੀ ਭੇਦਭਰੀ ਸੈਤਾਂਨੀ ਚੁੱਪ ਉਹਨਾਂ ਦੇ ਗੁਨਾਂਹਾ ਨੂੰ ਕਬੂਲ ਕਰਨ ਦੀ ਹਾਂਮੀ ਭਰਦੀ ਹੈ। ਉਪਰੋਕਤ ਜਥੇਬੰਦੀਆਂ ਨੇ ਦੁਨੀਆਂ ਭਰ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਇਹਨਾਂ ਨੌਜਵਾਨਾਂ ਨੁੰ ਸੁਣਾਈ ਗਈ ਅਣਮਨੁੱਖੀ ਸਜ਼ਾ ਵਿਰੁੱਧ ਅਵਾਜ਼ ਉਠਾਉਣ ਦੀ ਬੇਨਤੀ ਕੀਤੀ ਹੈ ਤਾਂ ਜੋ ਭਾਰਤ ਸਰਕਾਰ ਦਾ ਜਾਲਮੀ ਦਸਤਾ ਕਿਸੇ ਹੋਰ ਨੂੰ ਅਪਣੀ ਸ਼ਾਜਿਸ ਦਾ ਸਿ਼ਕਾਰ ਨਾਂ ਬਣਾ ਸਕੇ।

Geef een reactie

Het e-mailadres wordt niet gepubliceerd. Vereiste velden zijn gemarkeerd met *