ਪਿੰਡ ਕੁਹਾਲਾ ਦੇ ਤੀਸਰੇ ਕਬੱਡੀ ਕੱਪ ’ਤੇ ਐਨਆਰਆਈ ਕਬੱਡੀ ਕਲੱਬ ਨਕੋਦਰ ਦਾ ਕਬਜ਼ਾ

ਕਪੂਰਥਲਾ, ਪੱਤਰ ਪ੍ਰੇਰਕ
ਧੰਨ ਧੰਨ ਬਾਬਾ ਸੁਧਾਣਾ ਸਪੋਰਟਸ ਕਲ¤ਬ ਵਲੋ ਸਮੂਹ ਗ੍ਰਾਮ ਪੰਚਾਇਤ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਕੁਹਾਲਾ ਵਿਖੇ ਦੋ ਦਿਨਾਂ ਕਬ¤ਡੀ ਕ¤ਪ ਦਾ ਸਫਲ ਅਯੋਜਨ ਹੋਇਆ। ਸਰਪੰਚ ਜ¤ਸਾ ਸਿੰਘ ਨਾਗਰਾ ਦੀ ਅਗਵਾਈ ਹੇਠ ਕਰਵਾਏ ਕਬ¤ਡੀ ਕ¤ਪ ਦੌਰਾਨ ਕਬ¤ਡੀ 36 ਕਿਲੋ, 53 ਕਿਲੋ ਭਾਰ ਵਰਗ ਦੇ ਮੁਕਾਬਲੇ ਪਹਿਲੇ ਦਿਨ ਵਿਸ਼ੇਸ਼ ਖਿ¤ਚ ਦਾ ਕੇਂਦਰ ਰਹੇ। ਦੂਜੇ ਦਿਨ ਪੰਜਾਬ ਕਬ¤ਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ ਅ¤ਠ ਟੀਮਾਂ ਵਿਚਕਾਰ ਹੋਏ ਫਸਵੇ ਮੁਕਾਬਲੇ ਦੇਖਣ ਨੂੰ ਮਿਲੇ। ਲੀਗ ਮੈਚਾਂ ਤੋਂ ਬਾਅਦ ਫਾਈਨਲ ਮੁਕਾਬਲਾ ਐਨਆਰਆਈ ਕਬ¤ਡੀ ਕਲ¤ਬ ਨਕੋਦਰ ਤੇ ਬਾਬਾ ਭਗਵਾਨ ਸਿੰਘ ਕਬ¤ਡੀ ਕਲ¤ਬ ਵਿਚਕਾਰ ਖੇਡਿਆ ਗਿਆ। ਜਿਸ ਵਿਚ ਐਨਆਰਆਈ ਕਬੱਡੀ ਕਲੱਬ ਨਕੋਦਰ ਦੀ ਟੀਮ ਨੇ ਜਿੱਤ ਹਾਸਲ ਕੀਤੀ। ਜੇਤੂ ਟੀਮ ਨੂੰ ਪਹਿਲਾ ਇਨਾਮ ਡੇਢ ਲੱਖ ਰੁਪਏ ਤੇ ਉਪ ਜੇਤੂ ਟੀਮ ਨੂੰ ਦੂਜਾ ਇਨਾਮ ਇਕ ਲੱਖ ਰੁਪਏ ਦਿੱਤਾ ਗਿਆ। ਜੱਗਾ ਚਿੱਟੀ ਨੂੰ ਖੇਡ ਮੇਲੇ ਦਾ ਬੈਸਟ ਖਿਡਾਰੀ ਐਲਾਨਿਆਂ ਗਿਆ। ਜਿਸ ਨੂੰ 21 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਇਲਾਵਾ ਦਰਸ਼ਕਾਂ ਵਾਸਤੇ ਲੱਕੀ ਕੂਪਨ ਰਾਹੀ 15 ਸਾਈਕਲ ਕੱਢੇ ਗਏ। ਕਬੱਡੀ ਕੱਪ ਦੌਰਾਨ 60 ਸਾਲ ਤੋਂ ਉਪਰ ਦੇ ਬਜ਼ੁਰਗਾ ਦਾ ਦੁਆਬਾ ਤੇ ਮਾਲਵੇ ਦੀਆਂ ਟੀਮਾਂ ਵਿਚਕਾਰ ਮੈਚ ਖੇਡਿਆ ਗਿਆ, ਜਿਸ ਵਿਚ ਮਾਲਵਾ ਦੀ ਟੀਮ ਨੇ ਜਿੱਤ ਦਰਜ ਕੀਤੀ। ਖੇਡ ਮੇਲੇ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬੀ ਲੋਕ ਗਾਇਕ ਮਨਮੋਹਨ ਵਾਰਿਸ ਨੇ ਜਿਥੇ ਆਪਣਾ ਇਕ ਚਰਚਿਤ ਗੀਤ ਦਰਸ਼ਕਾਂ ਨਾਲ ਸਾਂਝਾ ਕੀਤਾ ਉਥੇ ਸਪੋਰਟਸ ਕਲੱਬ ਨੂੰ ਆਰਥਿਕ ਸਹਾਇਤਾ ਵੀ ਦਿੱਤੀ। ਕਬੱਡੀ ਮੈਚਾਂ ਦੀ ਕਮੈਂਟਰੀ ਰੁਪਿੰਦਰ ਜਲਾਲ, ਬਿੱਟੂ ਬਿਹਾਰੀਪੁਰ, ਸਤਨਾਮ ਸਿੱਧਵਾਂ ਦੋਨਾ ਨੇ ਕੀਤੀ। ਖੇਡ ਮੇਲੇ ਦੇ ਦੋਵੇ ਦਿਨ ਗੁਰੂ ਕੇ ਅਟੁੱਟ ¦ਗਰ ਵਰਤਾਏ ਗਏ।
ਤਸਵੀਰ-ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਸਰਪੰਚ ਜੱਸਾ ਸਿੰਘ ਨਾਗਰਾ ਤੇ ਪ੍ਰਬੰਧਕ
ਤਸਵੀਰ-ਖੇਡ ਮੇਲੇ ਵਿਚ ਸ਼ਾਮਲ ਹੋਏ ਪੰਤਵੰਤੇ ਸੱਜਣਾਂ ਨੂੰ ਸਨਮਾਨਿਤ ਕਰਦੇ ਹੋਏ ਅਯੋਜਕ

Geef een reactie

Het e-mailadres wordt niet gepubliceerd. Vereiste velden zijn gemarkeerd met *