ਅਧਿਆਪਕ ਸੰਘਰਸ਼ ਕਮੇਟੀ, ਬਲਾਕ ਫਗਵਾੜਾ ਵੱਲੋ ਫੂਕਿਆ ਗਿਆ ਕ੍ਰਿਸ਼ਨ ਕੁਮਾਰ ਦਾ ਪੁਤਲਾ


ਫਗਵਾੜਾ 22 ਫਰਵਰੀ (ਅਸ਼ੋਕ ਸ਼ਰਮਾ) ਅੱਜ ਸਥਾਨਕ ਬੀਪੀਈਓ ਦਫਤਰ ਵਿਖੇ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਸਮੂਹ ਅਧਿਆਪਕਾਂ ਦਾ ਵਿਸ਼ਾਲ ਇੱਕਠ ਹੋਇਆ। ਇਸ ਮੌਕੇ ਤੇ ਏ.ਡੀ.ਸੀ. ਦਫਤਰ ਤੱਕ ਮਾਰਚ ਕਰਦੇ ਹੋਏ ਸਿੱਖਿਆ ਸੱਕਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ ਫੂਕਿਆ ਗਿਆ । ਅਧਿਆਪਕਾਂ ਨੇ ਸਿੱਖਿਆ ਸਕੱਤਰ, ਸਿੱਖਿਆ ਮੰਤਰੀ, ਵਿੱਤ ਮੰਤਰੀ, ਮੁੱਖ ਮੰਤਰੀ ਅਤੇ ਮੌਜੂਦਾ ਪੰਜਾਬ ਸਰਕਾਰ ਖਿਲਾਫ ਜਬਰਦਸਤ ਨਾਅਰ੍ਹੇਬਾਜੀ ਕੀਤੀ ਗਈ। ਅਧਿਆਪਕ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਸਮੁੱਚੇ ਅਧਿਆਪਕਾਂ ਨੇ ਸਕੂਲ ਸਿੱਖਿਆ ਦਾ ਭੱਠਾ ਬਠਾਉਣ ਵਾਲੇ ਬੇਲੋੜੇ ਪ੍ਰੋਜੈਕਟ ਪੜ੍ਹੋ ਪੰਜਾਬ ਦਾ ਬਾਈਕਾਟ ਕੀਤਾ ਹੋਇਆ ਹੈ। ।ਪਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਸਾਰਾ ਸਰਕਾਰੀ ਤੰਤਰ ਉਸਦੀ ਪਿੱਠ ਉਤੇ ਖੜਕੇ ਅਧਿਆਪਕਾਂ ਦੀ ਅਵਾਜ ਨੂੰ ਅਣਗੋਲਿਆਂ ਕਰ ਰਿਹਾ ਹੈ। ਅਧਿਆਪਕ ਵਰਗ ਦੀਆਂ ਚਿਰਾਂ ਤੋ ਲਟਕਦੀਆਂ ਹੋਈਆਂ ਮੰਗਾਂ ਨੂੰ ਅੱਖੋ ਪਰੋਖੇ ਕਰਕੇ ਅਧਿਆਪਕਾਂ ਨਾਲ ਅਮਾਨਵੀ ਵਿਵਹਾਰ ਕੀਤਾ ਜਾ ਰਿਹਾ ਹੈ। ਟੈਸਟਿੰਗ ਦੇ ਨਾਂ ਤੇ ਸਰੇਆਮ ਗੁੰਡਾ-ਗਰਦੀ ਕੀਤੀ ਜਾ ਰਹੀ ਹੈ। ਅਸਲ ਵਿੱਚ ਕ੍ਰਿਸ਼ਨ ਕੁਮਾਰ ਸਰਕਾਰੀ ਸਕੂਲਾਂ ਨੂੰ ਉਜਾੜਨ ਲਈ ਕੁਰਸੀ ਤੇ ਬੈਠਿਆ ਹੈ। ਇਨਾਂ ਵਿਰੋਧ ਤੇ ਬਾਵਜੂਦ ਵੀ ਸਰਕਾਰ ਨੇ ਉਸਨੂੰ ਖੁੱਲ਼ੀ ਛੋਟ ਦਿੱਤੀ ਹੋਈ ਹੈ। ਜਦਕਿ ਸੁਧਾਰਾਂ ਦਾ ਝੂਠਾ ਢਿੰਢੋਰਾ ਪਿੱਟਦੀ ਹੋਈ ਸਰਕਾਰ ਤੇ ਇਸਦਾ ਸਕੱਤਰ ਸਾਰੀਆਂ ਸਰਦੀਆਂ ਬੀਤ ਜਾਣ ਦੇ ਬਾਵਜੂਦ ਵੀ ਗਰੀਬ ਬੱਚਿਆਂ ਦੀਆਂ ਵਰਦੀਆਂ, ਵਜੀਫੇ ,ਕਿਤਾਬਾਂ ਆਦਿ ਤੱਕ ਨਹੀ ਦੇ ਸੱਕਿਆ ਹੈ।
ਆਗੂਆਂ ਨੇ ਦੱਸਿਆ ਕਿ ਅੱਜ ਪੂਰੇ ਪੰਜਾਬ ਵਿੱਚ ਪੜ੍ਹੋ ਪੰਜਾਬ ਦਾ ਪੋਸਟ ਟੈਸਟ ਲੈਣ ਲਈ ਬਾਹਰੋ ਕਈ ਅਧਿਕਾਰੀਆਂ ਪੁਲਿਸ ਦੇ ਨਾਲ ਸਕੂਲਾਂ ਵਿੱਚ ਪੋਸਟ ਟੈਸਟ ਲਈ ਪਹੁੰਚੇ । ਪਰੰਤੂ ਅਧਿਆਪਕਾਂ , ਬੱਚਿਆਂ ਦੇ ਮਾਪਿਆਂ , ਐਸ.ਐਮ.ਸੀ. ਮੈਬਰਾਂ ਨੇ ਉਨਾਂ ਨੂੰ ਬਿਰੰਗ ਵਾਪਸ ਮੋੜ ਦਿੱਤਾ ਗਿਆ ਹੈ।ਕਿਸੇ ਜਿਲ੍ਹੇ ਵਿੱਚ ਤਾਂ ਅਧਿਆਪਕ ਤੇ ਡੀ.ਈ.ਓ ਵੱਲੋ ਥੱਪੜ ਮਾਰਣ ਦੀ ਤੇ ਪੁਲਿਸ ਤੋ ਡਰਦੇ ਹੋਏ ਰੌਦੇ ਬੱਚਿਆਂ ਦੀਆਂ ਵੀਡਿਓ ਸ਼ੋਸਲ ਮੀਡਿਆਂ ਤੇ ਵੀ ਵਾਈਰਲ ਹੋ ਰਹੀਆਂ ਹਨ। ਅਧਿਆਪਕਾਂ ਵੱਲੋ ਮੰਗ ਕੀਤੀ ਗਈ ਕਿ ਪੋਸਟ ਟੈਸਟ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਤੁਰੰਤ ਬੰਦ ਕੀਤੀ ਜਾਵੇ ਤੇ ਸਾਰੀਆਂ ਮੰਗਾਂ 28 ਫਰਵਰੀ ਨੂੰ ਹੋਣ ਵਾਲੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਵਿੱਚ ਤੁਰੰਤ ਹਲ ਕੀਤਾ ਜਾਵੇ ਅਤੇ ਅਤੇ ਸਿੱਖਿਆ ਸਕੱਤਰ ਨੂੰ ਤੁਰੰਤ ਵਿਭਾਗ ਤੋਂ ਚੱਲਦਾ ਕੀਤਾ ਜਾਵੇ।
ਅਧਿਆਪਕਾਂ ਨੇ ਕਿਹਾ ਕਿ ਉਹ ਬੱਚਿਆਂ ਦੇ ਇਮਿਤਹਾਨ ਸਿਲੇਬਸ ਵਿੱਚ ਤਿਆਰ ਕਰਕੇ ਲੇੈਣਗੇ ਤੇ ਬੇਲੋੜੇ ਪ੍ਰੋਜੈਕਟ ਪੜ੍ਹੋ ਪੰਜਾਬ ਦਾ ਬਾਈਕਾਟ ਜਾਰੀ ਰੱਖਣਗੇ ਤੇ ਜੇਕਰ ਕਿਸੇ ਵੀ ਅਧਿਕਾਰੀ ਨੇ ਸਕੂਲਾਂ ਵਿੱਚ ਆ ਕੇ ਅਧਿਆਪਕਾਂ ਨੇ ਦੁਰਵਿਵਹਾਰ ਕੀਤਾ ਤਾਂ ਉਸ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ ਇਸ ਮੌਕੇ ਤੇ ਦਲਜੀਤ ਸੈਣੀ, ਜਸਬੀਰ ਸੈਣੀ, ਸਤਵੰਤ ਟੂਰਾ, ਤੀਰਥ ਸਿੰਘ, ਜਸਬੀਰ ਭੰਗੂ, ਜਗਦੀਸ਼ ਸਿੰਘ, ਸਾਧੂ ਸਿੰਘ ਜੱਸਲ,ਅਜੈ ਕੁਮਾਰ, ਗੌਰਵ ਰਾਠੌਰ, ਪਰਮਜੀਤ ਚੌਹਾਨ, ਸਤਨਾਮ ਸਿੰਘ, ਗੁਰਮੁੱਖ ਸਿੰਘ, ਰਾਣੀ, ਮੀਨਾ ਪ੍ਰਭਾਕਰ, ਕੁਲਵਿੰਦਰ ਰਾਏ, ਮਨਜੀਤ ਗਾਟ, ਬਲਵਿੰਦਰ , ਲਖਵੀਰ ਚੰਦ, ਗੁਰਪ੍ਰੀਤ ਕੌਰ, ਰੇਨੂੰ ਬਾਲਾ, ਸੋਨੀਆ, ਕੁਲਦੀਪ ਕੌਰ, ਅਮਰਜੀਤ ਕੌਰ, ਚਰਨਜੀਤ ਕੌਰ, ਸੁਖਦੇਵ ਸਿੰਘ, ਵਿਕਾਸਦੀਪ ਆਦਿ ਵੱਡੀ ਗਿਣਤੀ ਵਿੱਚ ਮਾਸਟਰ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *