ਮਿਸ਼ਨ ਤੰਦਰੁਸਤ ਪੰਜਾਬ

ਪੰਦਰਵਾੜੇ ਨੂੰ ਉਲੀਕਣ ਦਾ ਉਦੇਸ਼ ਡੈਂਟਲ ਹੈਲਥ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ – ਸਿਵਲ ਸਰਜਨ
175 ਬਜੁਰਗਾਂ ਨੂੰ ਡੈਂਚਰ ਦੇ ਰੂਪ ਵਿੱਚ ਵੰਡੀ ਮੁਸਕਾਨ – ਡਾ. ਸੁਰਿੰਦਰ ਮੱਲ
31 ਵੀਂ ਡੈਂਟਲ ਫੋਰਟਨਾਈਟ ਹੋਈ ਸੰਪੰਨ
ਫਗਵਾੜਾ, 22 ਫਰਵਰੀ (ਅਸ਼ੋਕ ਸ਼ਰਮਾ)– ਦੰਦਾਂ ਦਾ ਖਿਆਲ ਰੱਖਣਾ ਬਹੁਤ ਹੀ ਜਿਆਦਾ ਜਰੂਰੀ ਹੈ, ਕਿਉਂਕਿ ਜੇਕਰ ਦੰਦ ਨਹੀਂ ਤਾਂ ਸਵਾਦ ਨਹੀਂ। ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ 31 ਵੇਂ ਦੰਦਾਂ ਦੇ ਪੰਦਰਵਾੜੇ ਦੇ ਸਮਾਪਨ ਸਮਾਰੋਹ ਦੌਰਾਨ ਪ੍ਰਗਟ ਕੀਤੇ। ਜਿਕਰਯੋਗ ਹੈ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ 1 ਫਰਵਰੀ ਤੋਂ ਲੈ ਕੇ 15 ਫਰਵਰੀ ਤੱਕ ਦੰਦਾਂ ਦਾ ਪੰਦਰਵਾੜਾ ਚਲਾਇਆ ਗਿਆ।ਪੰਦਰਵਾੜੇ ਦੇ ਸਮਾਪਨ ਮੌਕੇ ਜਰੂਰਤਮੰਦ ਲੋਕਾਂ ਦੇ ਦੰਦਾਂ ਦੇ ਬੀੜ ਮੁਫਤ ਵੰਡੇ ਗਏ। ਡਾ. ਬਲਵੰਤ ਸਿੰਘ ਨੇ ਦੱਸਿਆ ਕਿ ਇਸ ਪੰਦਰਵਾੜੇ ਨੂੰ ਉਲੀਕਣ ਦਾ ਉਦੇਸ਼ ਲੋਕਾਂ ਨੂੰ ਦੰਦਾਂ ਦੀ ਸਿਹਤ ਤੇ ਸਹੀ ਇਲਾਜ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਦੰਦ ਸ਼ਰੀਰ ਦਾ ਅਹਿਮ ਅੰਗ ਹਨ ਪਰ ਦੇਖਿਆ ਗਿਆ ਹੈ ਕਿ ਸ਼ਰੀਰ ਦੇ ਬਾਕਿ ਅੰਗਾਂ ਦੀ ਤੁਲਨਾ ਵਿੱਚ ਲੋਕ ਦੰਦਾਂ ਦੀ ਸਿਹਤ ਵੱਲ ਘੱਟ ਧਿਆਨ ਦਿੰਦੇ ਹਨ, ਜੋ ਕਿ ਗਲਤ ਹੈ। ਡਾ. ਬਲਵੰਤ ਸਿੰਘ ਨੇ ਕਿਹਾ ਕਿ ਦੰਦਾਂ ਅਤੇ ਮੂੰਹ ਦੀ ਸਿਹਤ ਬਾਰੇ ਜਾਗਰੂਕ ਰਹਿਣਾ ਜਰੂਰੀ ਹੈ।
ਦੰਦ ਸਿਹਤਮੰਦ ਜੀਵਨ ਦਾ ਆਧਾਰ
ਡਾ. ਬਲਵੰਤ ਸਿੰਘ ਨੇ ਦੱਸਿਆ ਕਿ ਦੰਦਾਂ ਅਤੇ ਮੂੰਹ ਦਾ ਸੰਕ੍ਰਮਣ (ਇੰਨਫੈਕਸ਼ਨ) ਪੂਰੀ ਸ਼ਰੀਰਕ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਦੰਦਾਂ ਦੀ ਦੇਖਭਾਲ ਲਈ ਬੈਕਟੀਰੀਆ ਦੀ ਨਿਯਮਿਤ ਤੌਰ ਨਾਲ ਸਫਾਈ ਜਰੂਰੀ ਹੈ।
ਓਰਲ ਕੈਂਸਰ ਬਾਰੇ ਚੇਤੰਨ ਹੋਣ ਲੋਕ
ਡਾ. ਬਲਵੰਤ ਸਿੰਘ ਨੇ ਇਹ ਵੀ ਕਿਹਾ ਕਿ ਅੱਜ ਮੂੰਹ ਦਾ ਕੈਂਸਰ ਚਿੰਤਾ ਦਾ ਵਿਸ਼ਾ ਹੈ। ਤੰਬਾਕੂਨੋਸ਼ੀ ਨਾਲ ਹੋਣ ਵਾਲੇ ਇਸ ਕੈਂਸਰ ਬਾਰੇ ਲੋਕਾਂ ਦਾ ਚੇਤੰਨ ਹੋਣਾ ਬਹੁਤ ਜਰੂਰੀ ਹੈ। ਜਾਗਰੂਕਤਾ ਅਤੇ ਇਲਾਜ ਵਿੱਚ ਦੇਰੀ ਦੇ ਚੱਲਦਿਆਂ ਮੂੰਹ ਦਾ ਕੈਂਸਰ ਅਣਗਿਣਤ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਲੈਂਦਾ ਹੈ।
ਸਹੀ ਇਲਾਜ ਤੇ ਸਹੀ ਸਲਾਹ ਮੁਹੱਇਆ ਕਰਵਾਉਣਾ ਵਿਭਾਗ ਦਾ ਉਦੇਸ਼
31 ਵੇਂ ਦੰਦਾਂ ਦੇ ਸਿਹਤ ਪੰਦਰਵਾੜੇ ਦਾ ਨਾਰਾ, ਤੰਬਾਕੂਨੋਸ਼ੀ ਅਤੇ ਮੂੰਹ ਦੇ ਕੈਂਸਰ ਦਾ ਨਿਪਟਾਰਾ ਥੀਮ ਹੇਠ ਮਣਾਏ ਗਏ ਪੰਦਰਵਾੜੇ ਬਾਰੇ ਜਾਣਕਾਰੀ ਦਿੰਦਿਆਂ ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ ਨੇ ਦੱਸਿਆ ਕਿ ਡੈਂਟਲ ਹੈਲਥ ਬਾਰੇ ਸਹੀ ਇਲਾਜ ਤੇ ਸਹੀ ਸਲਾਹ ਦੇਣਾ ਵਿਭਾਗ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਦੱਸਿਆ ਕਿ ਜਿਲਾ ਹਸਪਤਾਲ ਕਪੂਰਥਲਾ, ਐੱਸ.ਡੀ.ਐੱਚ. ਫਗਵਾੜਾ, ਭੁੱਲਥ ਅਤੇ ਸੀ.ਐੱਚ.ਸੀ. ਟਿੱਬਾ ਵਿੱਚ ਪੰਦਰਵਾੜੇ ਦੌਰਾਨ ਲੱਗੇ ਕੈਂਪਾਂ ਦੌਰਾਨ ਜਿੱਥੇ ਮਾਹਰ ਡਾਕਟਰਾਂ ਵੱਲੋਂ ਮਰੀਜਾਂ ਦਾ ਇਲਾਜ ਕੀਤਾ ਗਿਆ ਉੱਥੇ ਹੀ ਦੰਦਾਂ ਦੀ ਸਿਹਤ ਬਾਰੇ ਜਾਗਰੂਕ ਵੀ ਕੀਤਾ ਗਿਆ।ਡਾ. ਮੱਲ ਨੇ ਦੱਸਿਆ ਕਿ ਕੈਂਪਾਂ ਦੌਰਾਨ ਲੱਗੀਆਂ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਰਹੀਆਂ, ਜਿਨ੍ਹਾਂ ਨੇ ਪਿਕਟੋਰੀਅਲ ਸੰਦੇਸ਼ਾਂ ਰਾਹੀਂ ਲੋਕਾਂ ਨੂੰ ਝੋਲਾਛਾਪ ਦੰਦਸਾਜਾਂ ਤੋਂ ਦੂਰ ਰਹਿਣ ਤੇ ਸਮੇਂ ਸਿਰ ਡੈਂਟਿਸਟ ਦੀ ਐਪ੍ਰੋਚ ਕਰਨ ਲਈ ਪ੍ਰੇਰਿਆ। ਡਾ. ਮੱਲ ਨੇ ਇਹ ਵੀ ਦੱਸਿਆ ਕਿ ਪੰਦਰਵਾੜੇ ਦੌਰਾਨ ਸੈਮੀਨਾਰਾਂ ਰਾਹੀਂ, ਵਰਕਸ਼ਾਪਾਂ ਰਾਹੀਂ ਦੰਦਾਂ ਦੀ ਸਿਹਤ ਨਾਲ ਜੁੜੇ ਹਰ ਪਹਿਲੂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਗਈ, ਚਾਹੇ ਉਹ ਵਿਸ਼ਾ ਗਰਭਵਤੀ ਮਹਿਲਾ ਨਾਲ ਜੁੜਿਆ ਸੀ ਜਾਂ ਨਵਜੰਮੇ ਬੱਚੇ ਨਾਲ।

Geef een reactie

Het e-mailadres wordt niet gepubliceerd. Vereiste velden zijn gemarkeerd met *