ਕਿਉਂ ਜਰੂਰੀ ਹਨ ਪ੍ਰਾਇਮਰੀ ਪੱਧਰ ਤੋਂ ਹੀ ਖੇਡਾਂ ?

ਫਗਵਾੜਾ 25 ਫਰਵਰੀ (ਅਸ਼ੋਕ ਸ਼ਰਮਾ) ਭਾਰਤ ਇੱਕ ਵਿਕਾਸਸ਼ੀਲ ਦੇਸ਼ ਹੈ ਜਿਸ ਦੀ ਆਬਾਦੀ 1.25 ਅਰਬ ਦੇ ਲੱਗਭਗ ਹੈ।ਜੇਕਰ ਅਸੀਂ ਭਾਰਤ ਵਿੱਚ ਖੇਡਾਂ ਦੇ ਖੇਤਰ ਵਿੱਚ ਨਜ਼ਰਮਾਰੀੲ ਤਾਂ ਭਾਰਤ ਦਾ ਸਥਾਨ ਉਲੰਪਿਕ ਖੇਡਾਂ ਵਿੱਚ ਮੈਡਲ ਸੂਚੀ ਵਿੱਚ ਪਹਿਲੇ 50 ਦੇਸਾਂ ਤੋਂ ਵੀ ਬਾਅਦ ਨਜ਼ਰ ਆਉਂਦਾ ਹੈ। ਜੇਕਰ ਇਹਨਾਂ ਨਤੀਜਿਆਂ ਨੂੰ ਚੰਗੀ ਤਰ੍ਹਾਂ ਘੋਖੀਏ ਤਾਂ ਕਾਰਨ ਸਪਸ਼ਟ ਨਜ਼ਰ ਆਵੇਗਾ ਕਿ ਸਾਡੇ ਦੇਸ ਵਿੱਚ ਛੋਟੀ ਉਮਰ ਵਿੱਚ ਬੱਚਿਆਂ ਨੇ ਖੇਡਾਂ, ਵੱਲ ਬਹੁਤ ਘੱਟ ਪ੍ਰੇਰਿਤ ਕੀਤਾ ਜਾਂਦਾ ਹੈ। ਜਿਸ ਉਮਰ ਵਿੱਚ ਬੱਚਿਆਂ ਦੇ ਸ਼ਰੀਰ ਨੂੰ ਜਿਸ ਮਰਜੀ ਖੇਡ ਮੁਤਾਬਿਕ ਤਿਆਰ ਕੀਤਾ ਜਾਣਾ ਹੁੰਦਾ ਹੈ ਉਹ ੳੇੁਮਰ ਲੰਘਾ ਕੇ ਸਾਨੂੰ ਚੇਤਾ ਆਉਂਦਾ ਹੈ ਜਦ ਕਿ ਕਾਫੀ ਦੇਰ ਹੋ ਚੁੱਕੀ ਹੁੰਦੀ ਹੈ।

    ਅਸੀ ਆਪਣੇ ਦੇਸ਼ ਦੇ ਖਿਡਾਰੀਆਂ ਦੀ ਤੁਲਨਾ ਚੀਨ ਵਰਗੇ ਜਾਂ ਜਪਾਨ ਵਰਗੇ ਏਸੀਆਈ ਦੇਸਾਂ ਨਾਲ ਕਰਦੇ ਹਾਂ ਤਾਂ ਅਸੀ ਉਹਨਾਂ ਦੇ ਨੇੜੇ ਤੇੜੇ ਵੀ ਨਹੀ ਖੜ੍ਹਦੇ।ਇਹ ਦੇਸ ਬੱਚਿਆਂ ਨੂੰ 3-4 ਸਾਲ ਉੱਮਰ ਵਿੱਚ ਹੀ ਖੇਡਾਂ ਲਈ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਦੇਸਿੱਟ ੇਵਜੋਂ ਇਹਨਾਂ ਦੇਸਾਂ ਦੇ ਖਿਡਾਰੀ ਮਹਿਜ 15-16 ਸਾਲ ਦੀ ਉਮਰ ਵਿੱਚ ਉਲੰਪੀਅਨ ਚੈਂਪੀਅਨ ਬਣਨ ਦੇ ਕਾਬਲ ਹੋ ਜਾਂਦੇ ਹਨ। ਇਸ ਤੋਂ ਇਲਾਵਾ ਕਿਊਬਾ, ਚਿਲੀ, ਹੰਗਰੀ ਵਰਗੇ ਛੋਟੇ-2 ਦੇਸ ਾਂਨ ੇਖੇਡਾਂ ਵਿੱਚ ਬੜੀ ਪ੍ਰਸਿੱਧੀ ਪ੍ਰਾਪਤ ਕਰ ਲਈ ਹੈ।

    ਭਾਵੇਂ ਭਾਰਤ ਵਿੱਚ ਟੈਲਂਟ ਦੀ ਕੋਈ ਕਮੀ ਨਹੀ ਹੈ ਪ੍ਰਤ੍ਰੂੰ ਲੋੜ ਹੈ ਤਾਂ ਚੰਗੀਆਂ ਨੀਤੀਆਂ ਨੂੰ ਅਸਲੀ ਜਾਮਾ ਪਹਿਨਾਉਣਦੀ। ਜੇਕਰ ਸਿਰਫ ਪੰਜਾਬ ਦੇ ਸਕੂਲਾਂ ਦੀ ਹੀ ਗੱਲ ਕਰੀਏ ਤਾਂ ਪ੍ਰਾਇਮਰੀ ਪੱਧਰ ਤੇ ਸਰਕਾਰੀ ਸਕੂਲਾਂ ਵਿੱਚ ਕਿਸੇ ਵੀ ਸਕੂਲ ਵਿੱਚ ਸਰੀਰਕ ਸਿੱਖਿਆ ਦੇ ਅਧਿਆਪਕ ਦੀ ਕੋਈ ਅਸਾਮੀ ਨਹੀ ਹੈ। ਦੂਜਾ ਪ੍ਰਾਇਮਰੀ ਪੱਧਰ ‘ਤੇ ਜੇਕਰ ਬੱਚਿਆਂ ਨੂੰ ਅਧਿਆਪਕ ਆਪਣੇ ਪੱਧਰ ‘ਤੇ ਤਿਆਰ ਵੀ ਕਰਦੇ ਹਨ ਤਾਂ ਉਹਨਾਂ ਬੱਚਿਆਂ ਲਈ ਰੋਜ਼ਾਨਾ ਡਾਇਟ ਦਾ ਕੋਈ ਪ੍ਰਬੰਧ ਨਹੀ ਹੈ। ਹੋਰ ਤਾਂ ਹੋਰ ਸਹਿਰੀ ਸਕੂਲਾਂ ਵਿੱਚ ਤਾਂ ਬਹੁਤੇ ਸਕੂਲਾਂ ਵਿੱਚ ਖੇਡਦੇ ਮੈਦਾਨ ਹੀ ਨਹੀ ਹਨ। ਪ੍ਰਾਇਵੇਟ ਸਕੂਲਾਂ ਵਿੱਚ ਵੀ ਪ੍ਰਾਿੲਮਰੀ ਪੱਧਰ ‘ਤੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਬੱਚਿਆਂ ਦੀ ਸਹੂਲੀਅਤ ਨਾ ਮਾਤਰ ਹੈ। ਆਮ ਪਿੰਡਾਂ ਵਿੱਚ ਲਗਭਗ ਹਰ ਪਿੰਡ ਵੱਚ ਹਰ ਸਾਲ ਖੇਡ ਮੇਲੇ ਕਰਵਾਏ ਜਾਂਦੇ ਹਨ ਜਿੱਥੇ ਲੱਖਾਂ ਦੇ ਇਨਾਮ ਰੱਖੇ ਜਾਂਦੇ ਹਨ ਪ੍ਰੰਤੂ ਛੋਟੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਉਹਨਾਂ ਦੇ ਮੁਕਾਬਲੇ ਆਟੇ ਵਿੱਚ ਲੂਣ ਬਰਾਬਰ ਹਨ।

    ਉਲੰਪਿਕ ਜਾਂ ਹੋਰ ਖੇਡ ਮੁਕਾਬਲਿਆਂ ਵਿੱਚ ਅਸੀ ਤਾਂ ਹੀ ਮੱਲਾਂ ਮਾਰ ਸਕਦੇ ਹਾਂ ਜੇਕਰ ਅਸੀ ਬੱਚਿਆਂ ਵਿੱਚ ਖੇਡਾਂ ਪ੍ਰਤੀ ਜਿਆਦਾ ਤੋਂ ਜਿਆਦਾ ਰੁਚੀ ਪੈਦਾ ਕਰਾਂਗਾ। ਬੱਚਿਆਂ ਲਈ ਹੇਠਲੇ ਪੱਧਰ ‘ਤੇ ਹੀ ਵੱਖ-2 ਖੇਡ ਮੁਕਾਬਲਿਆਂ ਦਾ ਆਯੋਜਨ ਪੂਰਾ ਸਾਲ ਨਿਰਤੰਰ ਚਲਦਾ ਰਹਿਣਾ ਚਾਹੀਦਾ ਹੈ । ਉਹਨਾਂ ਨੂੰ ਮੈਡਲ ਜਾਂ ਟ੍ਰਾਫੀਆਂ ਦਿੰਦੇ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਉਹਨਾਂ ਦਾ ਰੁਝਾਨ ਵੱਧ ਖੇਡਾਂ ਵੱਲ ਹੋ ਸਕੇ ਦੂਜਾ ਜਰੂਰਤ ਹੈ ਪੱਧਰ ‘ਤੇ ਕੋਈ ਨਾ ਕੋਈ ਖੇਡ ਅਕੈਡਮੀ ਸਥਾਪਿਤ ਕੀਤੀ ਜਾਵੇ ਜਿਥੇ ਮਾਹਿਰ ਕੋਚ ਬੱਚਿਆਂ ਨੂੰ ਤਿਆਰ ਕਰਨ।

    ਜੇਕਰ ਅਸੀ ਅਜਿਹੇ ਉਪਰਾਲੇ ਕਰਨ ਵਿੱਚ ਸਫਲ ਹੋ ਜਾਂਦੇ ਹਾਂ ਅਤੇ ਖਿਡਾਰੀਆਂ ਦੀ ਚੋਣ ਬਿਨ੍ਹਾਂ ਕਿਸੇ ਦੇ ਅਧਾਰ ‘ਤੇ ਕੀਤੀ ਜਾਵੇ ਅਤੇ ਖਿਡਾਰੀਆਂ ਲਈ ਵਧੀਆ ਡਾਇਟ, ਵਧੀਆ ਖੇਡ ਮੈਦਾਨ, ਵਧੀਆ ਰੁਜ਼ਗਾਰ ਵੀ ਉਪਲੱਬਧ ਹੋ ਜਾਵੇ ਤਾਂ ਉਹ ਦਿਨ ਦੂਰ ਨਹੀ ਜਦੋਂ ਸਾਡੇ ਦੇਸ਼ ਦਾ ਨਾਮ ਉਲੰਪਿਕ ਖੇਡਾਂ ਦੀ ਮੈਡਲ ਸੂਚੀ ਵਿੱਚ ਸਿਖਰਾਂ ‘ਤੇ ਹੋਵੇਗਾ। ਪ੍ਰਾਇਮਰੀ ਪੱਧਰ ‘ਤੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਅਸੀ ਉਹਨਾਂ ਨੂੰ ਨਸ਼ੇ ਅਤੇ ਹੋਰ ਬੁਰੀਆਂ ਆਦਤਾਂ ਤੋ ਵੀ ਦੂਰ ਰੱਖਣ ਵਿੱਚ ਕਾਮਯਾਬ ਹੋ ਜਾਵਾਂਗੇ ਅਤੇ ਇੱਕ ਵਧੀਆਂ, ਨਰੋਆ ਸਮਾਜ਼ ਵੀ ਸਰਜਣ ਵਿੱਚ ਸਫਲ ਹੋਵਾਂਗੇ।

Geef een reactie

Het e-mailadres wordt niet gepubliceerd. Vereiste velden zijn gemarkeerd met *