ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ

ਕੋਸਮੋ ਹੰਡੋਈ ਪਲੇਸਮੈਂਟ ਸੈੱਲ ਵੱਲੋਂ ਪਲੇਸਮੈਂਟ ਇਵੈਂਟ ਦਾ ਆਯੋਜਨ
ਫਗਵਾੜਾ 28 ਫਰਵਰੀ (ਅਸ਼ੋਕ ਸ਼ਰਮਾ) ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪ੍ਰਿੰ: ਡਾ: ਕਿਰਨਜੀਤ ਰੰਧਾਵਾ ਦੀ ਅਗਵਾਈ ਹੇਠ ਕੋਸਮੋ ਹੰਡੋਈ ਦੇ ਪਲੇਸਮੈਂਟ ਸੈੱਲ ਵੱਲੋਂ ਗਰੈਜੂਏਟਸ ਦੇ ਵਿਦਿਆਰਥਆਂ ਲਈ ਕੈਂਪਸ ਵਿੱਚ ਪਲੇਸਮੈਨਟ ਸੈੱਲ ਦਾ ਆਯੋਜਨ ਕੀਤਾ ਗਿਆ । ਇਸ ਡਰਾਈਵ’ਚ ਬੀ.ਸੀ.ਏ., ਬੀ.ਐਸ.ਸੀ. (ਨੋਨ-ਮੈਡੀਕਲ), ਬੀ-ਕਾਮ, ਬੀ.ਏ. ਦੀਆਂ ਲਗਭਗ ਵਿਦਿਆਰਥੀਆਂ ਅਤੇ ਗਰੁੱਪ ਡਿਸਕਸ਼ਨ ਵਿੱਚ ਭਾਗ ਲੈਕੇ ਆਪਣੀ ਕਾਬਲੀਅਤ ਦਾ ਪ੍ਰਮਾਣ ਦਿੱਤਾ । ਇੰਟਰਵਿਊ ਪੈਨਲ ਨੇ ਇਹਨਾਂ ਵਿਦਿਆਰਥੀਆਂ ਦੇ ਉਤਸ਼ਾਹ ਲਈ ਭਰਪੂਰ ਸ਼ਲਾਘਾ ਕੀਤੀ ਅਤੇ ਉਹਨਾਂ ਕਿਹਾ ਕਿ ਹੁਸ਼ਿਆਰ ਵਿਦਿਆਰਥੀਆਂ ਲਈ ਅਜਿਹੇ ਪ੍ਰੋਗਰਾਮ ਸੁਨਹਿਰੀ ਮੌਕੇ ਲੈ ਕੇ ਆਉਂਦਾ ਹੈ । ਪ੍ਰਿੰਸੀਪਲ ਡਾ: ਕਿਰਨਜੀਤ ਰੰਧਾਵਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ । ਕੋਸਮੋ ਹੰਡੋਈ ਕੰਪਨੀ ਦੇ ਯਤਨਾਂ ਦੀ ਸਿਫ਼ਤ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਲਈ ਕਈ ਰਸਤੇ ਚੁਣਨ ਦਾ ਮੌਕੇ ਹੁੰਦੇ ਹਨ। ਇਸ ਨਾਲ ਕਈ ਵਿਦਿਆਰਥੀ ਆਪਣੀ ਯੋਗਤਾ ਦੇ ਬਲਬੂਤੇ ਸਹੀ ਰਸਤੇ ਫੜ ਲੈਂਦੇ ਹਨ । ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕੰਪਨੀ ਵਿੱਚ ਵਧੀਆ ਤਰੀਕੇ ਨਾਲ ਆਪਣੇ ਹੁਨਰ ਦਿਖਾਉਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸਾਡਾ ਕਾਲਜ ਇਸ ਤਰ੍ਹਾਂ ਦੀ ਪਲੇਸਮੈਂਟ ਡਰਾਇਵ ਦਾ ਆਯੋਜਨ ਕਰਵਾਉਂਦੇ ਰਹਿਣਗੇ ਅਤੇ ਕੰਪਨੀ ਦਾ ਪਲੇਸਮੈਂਟ ਕਰਨ ਲਈ ਧੰਨਵਾਦ ਕੀਤਾ ।

Geef een reactie

Het e-mailadres wordt niet gepubliceerd. Vereiste velden zijn gemarkeerd met *