ਮੁਫਤ ਮੈਡੀਕਲ ਕੈਂਪ ਦਾ 352 ਲੋਕਾਂ ਨੇ ਲਿਆ ਲਾਭ

ਫਗਵਾੜਾ 4 ਮਾਰਚ (ਅਸ਼ੋਕ ਸ਼ਰਮਾ) ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਿਹਤ ਵਿਭਾਗ ਕਪੂਰਥਲਾ ਵੱਲੋਂ ਪਿਛਲੇ ਦਿਨ੍ਹੀਂ ਮਾਤਾ ਭੱਦਰਕਾਲੀ ਮੰਦਿਰ ਸ਼ੇਖੁਪੁਰ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੱਗੇ ਇਸ ਕੈਂਪ ਵਿੱਚ ਲੋੜਵੰਦ ਮਰੀਜਾਂ ਦੇ ਟੈਸਟ ਵੀ ਮੁਫਤ ਕੀਤੇ ਗਏ ਤੇ ਦਵਾਈਆਂ ਵੀ ਮੁਫਤ ਵੰਡੀਆਂ ਗਈਆਂ।ਜਿਲਾ ਪਰਿਵਾਰ ਭਲਾਈ ਅਫਸਰ ਡਾ. ਗੁਰਮੀਤ ਕੌਰ ਦੁੱਗਲ ਨੇ ਦੱਸਿਆ ਕਿ ਅਜਿਹੇ ਕੈਂਪ ਜਿਲੇ ਦੇ ਸਾਰੇ ਬਲਾਕਾਂ ਵਿੱਚ ਲਗਾਏ ਗਏ ਹਨ। ਇਨ੍ਹਾਂ ਕੈਂਪਾਂ ਦਾ ਉਦੇਸ਼ ਮਰੀਜਾਂ ਦੀ ਸਕਰੀਨਿੰਗ ਕਰ ਕੇ ਸਮੇਂ ਸਿਰ ਰੋਗ ਦੀ ਪਛਾਣ ਕਰ ਉਨ੍ਹਾਂ ਨੂੰ ਨੇੜੇ ਦੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਰੈਫਰ ਕਰਨਾ ਹੈ। ਕੈਂਪ ਦੌਰਾਨ ਆਰ.ਬੀ.ਐੱਸ.ਕੇ. ਟੀਮ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਿਹਤ ਸਹੂਲਤਾਂ ਦੀ ਜਾਣਕਾਰੀ ਵੀ ਦਿੱਤੀ ਗਈ।ਮੈਡੀਕਲ ਅਫਸਰ ਡਾ. ਬਬਲਪ੍ਰੀਤ ਨੇ ਦੱਸਿਆ ਕਿ 352 ਦੇ ਲਗਪੱਗ ਮਰੀਜਾਂ ਨੇ ਇਸ ਕੈਂਪ ਦਾ ਲਾਭ ਲਿਆ। ਇਸ ਮੌਕੇ ‘ਤੇ ਡਾ. ਰਾਜਕੁਮਾਰੀ, ਡਾ. ਭੂਮੇਸ਼ਵਰੀ, ਡਾ. ਯੋਗੇਸ਼ ਸਹਿਗਲ, ਫਾਰਮਾਸਿਸਟ ਨਰੇਸ਼ ਕੁਮਾਰ ਤੇ ਹੋਰ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *