ਯੂਰਪੀਨ ਕਬੱਡੀ ਫੈਡਰੇਸ਼ਨ ਦੀ ਸਲਾਨਾਂ ਬੈਠਕ 16 ਮਾਰਚ ਨੂੰ ਪੈਰਿਸ ਵਿੱਚ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਨੂੰ ਪਿੰਡਾਂ ਦੇ ਮੈਦਾਨਾਂ ‘ਚੋ ਦੁਨੀਆਂ ਭਰ ਦੇ ਮਹਿੰਗੇ ਖੇਡ ਸਟੇਡੀਅਮਾਂ ਤੱਕ ਲਿਜਾਣ ਵਿੱਚ ਪ੍ਰਵਾਸੀ ਖੇਡ ਪ੍ਰੇਮੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਖੇਡ ਪ੍ਰੇਮੀ ਅਪਣੀ ਰੁਝੇਵਿਆਂ ਭਰੀ ਜਿੰਦਗੀ ਵਿੱਚੋਂ ਕੁੱਝ ਸਮਾਂ ਕੱਢ ਗਰਮੀਆਂ ਦੇ ਸ਼ੀਜਨ ਵਿੱਚ ਵੱਡੇ-ਵੱਡੇ ਖੇਡ ਮੇਲੇ ਕਰਵਾਉਦੇਂ ਹਨ। ਯੂਰਪ ਵਿਚਲੇ ਦੇਸਾਂ ਵਿੱਚ ਰਹਿੰਦੇ ਪ੍ਰਬੰਧਕ ਪੰਜਾਬੀਆਂ ਨੇ ਇਹਨਾਂ ਖੇਡ ਮੇਲਿਆਂ ਨੂੰ ਲੜੀਵਾਰ ਕਰਵਾਉਣ ਅਤੇ ਚੰਂਗੇ ਪੁਖਤਾ ਪ੍ਰਬੰਧਾਂ ਲਈ ਯੂਰਪੀਨ ਕਬੱਡੀ ਫੈਡਰੇਸ਼ਨ ਦੇ ਝੰਡੇਂ ਹੇਠ ਇੱਕ ਸੰਸਥਾ ਬਣਾਈ ਹੋਈ ਹੈ ਜੋ ਹਰ ਸੀਜਨ ਲਈ ਖੇਡ ਮੇਲਿਆਂ ਵਾਸਤੇ ਵੱਖ-ਵੱਖ ਕਲੱਬਾਂ ਨੂੰ ਤਰੀਕਾਂ ਦੀ ਵੰਡ ਕਰਦੀ ਹੈ। ਇਸ ਸਾਲ ਦੇ ਸੁਰੂ ਹੋਣ ਜਾ ਰਹੇ ਖੇਡ-ਮੇਲਿਆਂ ਵਾਸਤੇ ਰਣਨੀਤੀ ਉਲੀਕਣ ਲਈ ਯੂਰਪੀਨ ਕਬੱਡੀ ਫੈਡਰੇਸ਼ਨ ਵੱਲੋਂ ਇੱਕ ਸਲਾਨਾਂ ਬੈਠਕ ਸ਼ਨੀਵਾਰ 16 ਮਾਰਚ ਨੂੰ ਪੈਰਿਸ ਵਿੱਚ ਭਾਰਤੀ ਰੈਸਟੋਰੈਂਟ Palais de l’Inde, 51 Rue Theophie Gaubert, 93330 Neuilly sur Marne ਵਿਖੇ ਦੁਪਿਹਰੇ 1 ਵਜੇ ਰੱਖੀ ਹੈ। ਬੈਲਜ਼ੀਅਮ ‘ਤੋਂ ਫੈਡਰੇਸ਼ਨ ਆਗੂ ਜਸਵਿੰਦਰ ਸਿੰਘ ਸਮਰਾ ਨੇ ਯੂਰਪ ਭਰ ਦੇ ਖੇਡ ਕਲੱਬਾਂ ਦੇ ਆਗੂਆਂ ਨੂੰ ਸਮੇਂ ਸਿਰ ਪਹੁੰਚ ਕੇ ਅਪਣੇ ਸੁਝਾਅ ਦੇਣ ਦੀ ਬੇਨਤੀ ਕੀਤੀ ਹੈ ਤਾਂ ਜੋ ਹਮੇਸਾਂ ਦੀ ਤਰਾਂ ਸਾਲ 2019 ਦੇ ਸਾਰੇ ਖੇਡ ਮੇਲੇਆਂ ਨੂੰ ਵੀ ਯਾਦਗਾਰੀ ਬਣਾ ਸਕੀਏ।

Geef een reactie

Het e-mailadres wordt niet gepubliceerd. Vereiste velden zijn gemarkeerd met *