ਦੂਜੀ ਸਰਜੀਕਲ ਸਟਰਾਈਕ ਨਾਲ ਭਾਰਤ ਦੀ ਵੱਡੀ ਜਿੱਤ: ਤੀਰਥ ਰਾਮ

ਭਾਰਤ ਦੇ ਦਬਾਅ ਕਾਰਨ ਰਿਹਾਅ ਕਰਨਾ ਪਿਆ ਪਾਇਲਟ ਅਭਿਨੰਦਨ
ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਰਤੀ ਕਬਜੇ ਹੇਠਲੇ ਕਸ਼ਮੀਰ ਦੇ ਪੁਲਮਾਲਾ ਵਿੱਚ ਸੀ ਆਰ ਪੀ ਐਫ ਦੇ ਕਾਫਲੇ ‘ਤੇ ਹੋਏ ਆਤਮਘਾਤੀ ਹਮਲੇ ਦੇ ਬਦਲੇ ਵਜੋਂ ਭਾਰਤ ਵੱਲੋਂ ਪਾਕਿਸਤਾਨ ਤੇ ਕੀਤੀ ਗਈ ਦੂਜੀ ਸਰਜੀਕਲ ਸਟਰਾਈਕ ਭਾਰਤ ਸਰਕਾਰ ਦੀ ਵੱਡੀ ਜਿੱਤ ਹੈ ਜਿਸ ਵਿੱਚ ਸਾਢੇ ਤਿੰਨ ਸੌ ਅੱਤਵਾਦੀ ਮਾਰੇ ਗਏ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬੈਲਜ਼ੀਅਮ ਰਹਿੰਦੇ ਭਾਰਤੀ ਪਾਵਰਵੇਟਲਿਫਟਰ ਸ੍ਰੀ ਤੀਰਥ ਰਾਮ ਨੇ ਦੱਸਿਆ ਕਿ ਸ਼ਹੀਦ ਹੋਏ 42 ਜਵਾਨਾਂ ਦਾ ਬਦਲਾ ਲੈਣ ਲਈ ਭਾਰਤ ਸਰਕਾਰ ਦਾ ਇਹ ਕਦਮ ਬੇਹੱਦ ਸਲਾਘਾਯੋਗ ਹੈ ਤਾਂ ਜੋ ਗੁਆਂਢੀ ਮੁਲਕ ਅੱਤਵਾਦ ਨੂੰ ਸ਼ਹਿ ਦੇਣੀ ਬੰਦ ਕਰਨ ਲਈ ਮਜ਼ਬੂਰ ਹੋ ਜਾਵੇ।
ਸ੍ਰੀ ਤੀਰਥ ਰਾਮ ਨੇ ਜਾਰੀ ਬਿਆਨ ਵਿੱਚ ਕਿਹਾ ਭਾਰਤੀ ਏਅਰਫੋਰਸ ਦੇ ਪਾਇਲਟ ਅਭਿਨੰਦਨ ਨੂੰ ਪਾਕਿਸਤਾਨ ਵਲੋਂ ਰਿਹਾਅ ਕਰਨਾ ਭਾਰਤ ਸਰਕਾਰ ਅਤੇ ‘’ਦੇਸ ਭਗਤ ਭਾਰਤੀ ਚੈਨਲਾਂ’’ ਦੇ ਦਬਾਅ ਕਾਰਨ ਹੀ ਮੁਮਕਨ ਹੋ ਸਕਿਆ ਹੈ। ਕਾਂਗਰਸ ਸਮਰੱਥਕ ਸ੍ਰੀ ਤੀਰਥ ਰਾਮ ਨੇ ਕਿਹਾ ਕਿ ਬੇਸੱਕ ਕਾਂਗਰਸ ਪਾਰਟੀ ਵਿਰੋਧੀ ਧਿਰ ਵਿੱਚ ਹੈ ਪਰ ਮੋਦੀ ਸਰਕਾਰ ਦੀਆਂ ਇਹਨਾਂ ਪ੍ਰਾਪਤੀਆਂ ਦਾ ਅਸੀਂ ਦਿਲੋਂ ਸਵਾਗਤ ਕਰਦੇ ਹਾਂ। ਸ੍ਰੀ ਰਾਮ ਨੇ ਪਾਇਲਟ ਅਭਿਨੰਦਨ ਦੀ ਦਲੇਰੀ ਦੀ ਵੀ ਭਾਰੀ ਸਲਾਘਾ ਕੀਤੀ ਹੈ ਜਿਸ ਨੇ ਇੱਕ ਪਾਕਿਸਤਾਨੀ ਮਿੱਗ 16 ਨੂੰ ਭਾਰਤੀ ਖੇਤਰ ਵਿੱਚ ਤਬਾਅ ਕਰਨ ਬਾਅਦ ਦੂਸਰੇ ਜੰਗੀ ਜਹਾਜਾਂ ਦਾ ਪਿੱਛਾ ਦੁਸਮਣ ਦੇਸ਼ ਤੱਕ ਕੀਤਾ ਤੇ ਅਭਿਨੰਦਨ ਨੇ ਅਪਦਾ ਜਹਾਜ ਤਬਾਹ ਹੋ ਜਾਣ ਬਾਅਦ ਪਾਕਿਸਤਾਨੀ ਹਿਰਾਸਤ ਵਿੱਚ ਜੋ ਦਲੇਰੀ ਦਾ ਪ੍ਰਗਟਾਵਾ ਕੀਤਾ ਉਹ ਇਤਿਹਾਸਿਕ ਅਤੇ ਹਰ ਸੱਚੇ ਭਾਰਤੀ ਲਈ ਮਾਣ ਵਾਲਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *