ਉਘੇ ਗੀਤਕਾਰ ਅਤੇ ਸਮਾਜ ਸੇਵਕ ਪ੍ਰਵਾਸੀ ਭਾਰਤੀ ਸਾਰੀ ਬੋਇਲ ਕੇਨੈਡਾ ਦਾ ਮੱਲ੍ਹਾ ਸੋਢੀਆ ਵਿੱਚ ਸਨਮਾਨ


ਫਗਵਾੜਾ 06 ਮਾਰਚ (ਅਸ਼ੋਕ ਸ਼ਰਮਾ) ਭਾਵੇਂ ਮੈਂ ਵਿਦੇਸ਼ ਵਿੱਚ ਰਹਿੰਦਾ ਹਾਂ ਪਰ ਮੇਰੀ ਜਨਮਭੂਮੀ ਪੰਜਾਬ ਅਤੇ ਪੰਜਾਬੀਅਤ ਨਾਲ ਅਤੁੱਟ ਮੌਹ ਹੈ,ਜੋ ਹਮੇਸ਼ਾ ਰਹੇਗਾ ।ਇਹ ਸ਼ਬਦ ਉਘੇ ਗੀਤਕਾਰ ਪ੍ਰਵਾਸੀ ਭਾਰਤੀ ਸਾਰੀ ਬੋਇਲ ਕੈਨੇਡਾ ਨੇ ਪਿੰਡ ਮੱਲ੍ਹਾ-ਸੋਢੀਆ ਵਿਖੇ ਆਖੇ ।ਉਨ੍ਹਾ ਕਿਹਾ ਕਿ ਪੰਜਾਬ ਵਰਗਾ ਪਿਆਰ ਅਤੇ ਇਤਿਹਾਸ ਹੋਰ ਕਿਧਰੇ ਨਹੀਂ ਮਿਲਦਾ ਇਥੋ ਦੇ ਲੋਕ, ਇਥੋ ਦੀ ਧਰਤੀ ਯੋਧਿਆ,ਸੂਰਬੀਰਾਂ ਅਤੇ ਧਰਮੀ ਲੋਕਾਂ ਦੀ ਧਰਤੀ ਹੈ ।ਉਨ੍ਹਾ ਆਪਣੀ ਗੱਲਬਾਤ ਜਾਰੀ ਰੱਖਦਿਆ ਕਿਹਾ ਕਿ ਸਾਨੂੰ ਆਪਣੇ ਬੱਚਿਆ ਨੂੰ ਉਚੇਰੀ ਵਿਦਿਆ ਦਵਾਉਣੀ ਚਾਹੀਦੀ ਹੈ ਜੇ ਵਿਦੇਸ਼ਾ ਵਿੱਚ ਵੀ ਬੱਚਿਆ ਨੂੰ ਭੇਜਣਾ ਹੈ ਤਾਂ ਲੀਗਲ ਤਰੀਕੇ ਨਾਲ ਹੀ ਭੇਜਣਾ ਚਾਹੀਦਾ ਹੈ ਤਾਂ ਜੋ ਉਹ ਵਿਦੇਸ਼ਾ ਵਿੱਚ ਵੀ ਆ ਕੇ ਆਪਣੇ ਸਮਾਜ ,ਦੇਸ਼ ਅਤੇ ਪਰਿਵਾਰ ਦਾ ਭਵਿੱਖ ਹੋਰ ਵਧੀਆ ਸੰਵਾਰ ਸਕਣ ।ਉਨ੍ਹਾ ਵਾਤਾਵਰਨ ਬਾਰੇ ਗੱਲਬਾਤ ਕਰਦਿਆ ਕਿਹਾ ਕਿ ਘੱਟੋ ਘੱਟ ਹਰੇਕ ਇਨਸਾਨ ਨੂੰ ਇਕ ਇਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਸਾਰਿਆ ਨੂੰ ਸ਼ੁੱਧ ਵਾਤਾਵਰਨ ਅਤੇ ਸ਼ੁੱਧ ਹਵਾ ਮਿਲ ਸਕੇ ਉਪਰੰਤ ਜਥੇ:ਸੰਤੋਖ ਸਿੰਘ ਮੱਲ੍ਹਾ ਮੈਂਬਰ ਕੇਂਦਰੀ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਜਿਥੇ ਉਕਤ ਪ੍ਰਵਾਸੀਆਂ ਦਾ ਧੰਨਵਾਦ ਕੀਤਾ ਉਥੇ ਉਨ੍ਹਾ ਸਿਰੋਪਾਓ ਨਾਲ ਸਨਮਾਨ ਵੀ ਕੀਤਾ ।ਇਸ ਮੌਕੇ ਜਥੇ:ਸੰਤੋਖ ਸਿੰਘ ਮੱਲ੍ਹਾ ਮੈਂਬਰ ਕੇਂਦਰੀ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਸਾਬਕਾ ਚੇਅਰਮੈਨ ਸ਼ੁਗਰ ਮਿੱਲ ਨਵਾਂਸ਼ਹਿਰ ,ਸਰਦਾਰਾ ਸਿੰਘ ਬੋਇਲ ਕੇਨੈਡਾ ,ਡਾ.ਗੁਰਮਿੰਦਰ ਸਿੰਘ ਕੇਨੈਡਾ ,ਜਰਨੈਲ ਸਿੰਘ ਬੋਇਲ ਸੀਨੀਅਰ ਅਕਾਲੀ ਆਗੂ ,ਜਥੇ:ਪਰਗਣ ਸਿੰਘ ਗਰੇਵਾਲ ਜਿਲ੍ਹਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ,ਰਾਵਿੰਦਰ ਸਿੰਘ ਮੱਲ੍ਹਾ ਸੋਢੀਆ ,ਪਰਮਜੀਤ ਸਿੰਘ ਗਰੇਵਾਲ ਆਦਿ ਹਾਜਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *