ਲੋਕਸਭਾ ਚੋਣਾਂ ’ਚ ਆਪਣੇ ਉਮੀਦਵਾਰ ਖੜੇ ਕਰੇਗਾ ਜਨਰਲ ਸਮਾਜ-ਫਤਿਹ ਸਿੰਘ

  • ਕਿਹਾ-ਹਰ ਸਿਆਸੀ ਪਾਰਟੀ ਨੇ ਤੋੜਿਆ ਜਨਰਲ ਸਮਾਜ ਦਾ ਭਰੋਸਾ
    ਫਗਵਾੜਾ 6 ਮਾਰਚ (ਅਸ਼ੋਕ ਸ਼ਰਮਾ) ਜਨਰਲ ਸਮਾਜ ਮੰਚ ਦੇ ਸੂਬਾ ਪ੍ਰਧਾਨ ਫਤਿਹ ਸਿੰਘ ਪਰਿਹਾਰ ਨੇ ਦ¤ਸਿਆ ਕਿ ਆਉਂਦੇ ਦਿਨਾਂ ਵਿਚ ਹੋਣ ਵਾਲੀਆਂ ਲੋਕਸਭਾ ਚੋਣਾਂ ਵਿਚ ਜਨਰਲ ਸਮਾਜ ਵਲੋਂ ਕਿਸੇ ਵੀ ਸਿਆਸੀ ਪਾਰਟੀ ਤੇ ਭਰੋਸਾ ਨਾ ਕਰਦੇ ਹੋਏ ਆਪਣੇ ਵਖਰੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਜਾਣਗੇ। ਉਹਨਾਂ ਦ¤ਸਿਆ ਕਿ ਇਹ ਫੈਸਲਾ ਬੀਤੇ ਦਿਨ ਫਗਵਾੜਾ ਦੇ ਸਿਟੀ ਹਾਰਟ ਵਿਖੇ ਜਨਰਲ ਸਮਾਜ ਪਾਰਟੀ, ਜਨਰਲ ਸਮਾਜ ਮੰਚ ਅਤੇ ਸਮਾਨ ਅਧਿਕਾਰ ਪਾਰਟੀ ਦੀ ਹੋਈ ਸਾਂਝੀ ਮੀਟਿੰਗ ਵਿਚ ਸਮੂਹ ਅਹੁਦੇਦਾਰਾਂ ਦੀ ਸਹਿਮਤੀ ਨਾਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਨਰਲ ਸਮਾਜ ਲੰਮੇ ਸਮੇਂ ਤੋਂ ਜਾਤੀ ਅਧਾਰਤ ਰਾਖਵੇਂਕਰਨ ਦੇ ਖਿਲਾਫ ਅਦਾਲਤਾਂ ਵਿਚ ਲੜਾਈ ਲੜ ਰਿਹਾ ਹੈ। ਪ੍ਰੰਤੂ ਸਿਆਸੀ ਧਿਰਾਂ ਦੀ ਸੋਹੜੀ ਸੋਚ ਦੇ ਚਲਦੇ ਵੋਟਾਂ ਦੀ ਖਾਤਰ ਸਮਾਜ ਵਿਚ ਜਾਤੀਆਂ ਦਾ ਪਾੜਾ ਪਾਇਆ ਜਾ ਰਿਹਾ ਹੈ। ਦਸੰਬਰ ਦੀਆਂ ਦੇਸ਼ ਦੇ ਕਈ ਰਾਜਾਂ ਵਿਚ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਜਨਰਲ ਸਮਾਜ ਨੋਟਾ ਨੂੰ ਵੋਟ ਪਾ ਕੇ ਆਪਣੀ ਤਾਕਤ ਦਿਖਾ ਚੁ¤ਕਾ ਹੈ। ਹਾਲਾਂਕਿ ਇਸ ਤੋਂ ਬਾਅਦ ਕੇਂਦਰ ਸਰਕਾਰ ਨੇ 10 ਫੀਸਦੀ ਆਰਥਕ ਰਾਖਵੇਂਕਰਨ ਦਾ ਬਿਲ ਪਾਸ ਕੀਤਾ ਪਰ ਅਜੋਕੇ ਬਦਲਦੇ ਸਮੇਂ ਵਿਚ ਕਿਸੇ ਨੂੰ ਵੀ ਜਾਤੀ ਦੇ ਅਧਾਰਤ ਤੇ ਰਾਖਵੇਂਕਰਨ ਦੀ ਖੈਰਾਤ ਵੰਡਣਾ ਦੇਸ਼ ਅਤੇ ਸਮਾਜ ਦੇ ਹਿਤ ਵਿਚ ਨਹੀਂ ਹੈ। ਸਮਾਜ ਵਿਚ ਵੰਡੀਆਂ ਪਾਉਣ ਦੀ ਸਿਆਸਤ ਦਾ ਜਨਰਲ ਸਮਾਜ ਹਮੇਸ਼ਾ ਵਿਰੋਧ ਕਰਦਾ ਰਿਹਾ ਹੈ ਅਤੇ ਅਗਾਂਹ ਵੀ ਪੁਰਜੋਰ ਤਰੀਕੇ ਨਾਲ ਇਸਦਾ ਵਿਰੋਧ ਕਰਦਾ ਰਹੇਗਾ। ਉਹਨਾਂ ਕਿਹਾ ਕਿ ਐਟਰੋਸਿਟੀ ਐਕਟ 1989 ਬਾਰੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਨ¤ਕਾਰ ਕੇ ਸਮੂਹ ਸਿਆਸੀ ਪਾਰਟੀਆਂ ਨੇ ਜਨਰਲ ਸਮਾਜ ਨਾਲ ਵਿਸ਼ਵਾਸਘਾਤ ਕੀਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਜਨਰਲ ਸਮਾਜ ਇਹਨਾਂ ਸਿਆਸੀ ਪਾਰਟੀਆਂ ਨੂੰ ਆਪਣੀ ਇਕਜੁਟਤਾ ਅਤੇ ਸਮਾਜ ਵਿਚ ਅਹਿਮੀਅਤ ਦਾ ਅਹਿਸਾਸ ਕਰਵਾਏ। ਇਸੇ ਗ¤ਲ ਨੂੰ ਮੁ¤ਖ ਰ¤ਖਦੇ ਹੋਏ ਲੋਕਸਭਾ ਚੋਣਾਂ ਵਿਚ ਪੰਜਾਬ ਅਤੇ ਚੰਡੀਗੜ• ਦੀਆਂ ਸੀਟਾਂ ਤੋਂ ਯੋਗ ਉਮੀਦਵਾਰ ਮੈਦਾਨ ਵਿਚ ਉਤਾਰੇ ਜਾਣਗੇ ਜੋ ਜਿ¤ਤ ਕੇ ਜਨਰਲ ਸਮਾਜ ਦੀਆਂ ਮੁਸ਼ਕਲਾਂ, ਮੰਗਾਂ ਅਤੇ ਲੋੜਾਂ ਨੂੰ ਦੇਸ਼ ਦੀ ਸੰਸਦ ਵਿਚ ਪੁਰਜੋਰ ਢੰਗ ਨਾਲ ਰ¤ਖਣਗੇ। ਪ੍ਰਧਾਨ ਫਤਿਹ ਸਿੰਘ ਨੇ ਦ¤ਸਿਆ ਕਿ ਉਪਰੋਕਤ ਮੀਟਿੰਗ ਵਿਚ ਜਨਰਲ ਸਮਾਜ ਪਾਰਟੀ ਤੋਂ ਇੰਜੀਨੀਅਰ ਪ੍ਰੀਤਮ ਸਿੰਘ ਭ¤ਟੀ, ਸਤੀਸ਼ ਕੁਮਾਰ ਬਾਂਸਲ, ਸਮਾਨ ਅਧਿਕਾਰ ਪਾਰਟੀ ਤੋਂ ਵਿਨੈ ਕੁਮਾਰ ਅਰੋੜਾ, ਜਨਰਲ ਸਮਾਜ ਮੰਚ ਤੋਂ ਹਰਜਿੰਦਰ ਸਿੰਘ ਵਿਰਕ ਅਤੇ ਮਿਸ ਆੰਚਲ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

Geef een reactie

Het e-mailadres wordt niet gepubliceerd. Vereiste velden zijn gemarkeerd met *