ਬਰੱਸਲਜ਼ ਵਿਖੇ ਹਫਤਾਵਰੀ ਦੀਵਾਨ ਦੌਰਾਂਨ ਭਾਰਤੀ ਰਾਜਦੂਤ ਨੇ ਭਰੀ ਹਾਜਰੀ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬਰੱਸਲਜ਼ ਦੀਆਂ ਨਾਨਕ ਨਾਂਮ ਲੇਵਾ ਸਿੱਖ ਸੰਗਤਾਂ ਵੱਲੋਂ ਹਰ ਹਫਤੇ ਐਤਵਾਰ ਵਾਲੇ ਦਿਨ ਹਫਤਾਵਰੀ ਦੀਵਾਨ ਸਜਾਏ ਜਾਂਦੇ ਹਨ ਤਾਂਕਿ ਯੂਰਪ ਦੇ ਐਨ ਵਿਚਕਾਰ ਵਸੀ ਬੈਲਜ਼ੀਅਮ ਦੀ ਰਾਜਧਾਨੀ ਵਿਚਲੀਆਂ ਸਿੱਖ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਸਕਣ। ਕੱਲ ਦੇ ਹਫਤਾਵਰੀ ਦੀਵਾਨਾਂ ਸਮੇਂ ਬੈਲਜ਼ੀਅਮ, ਲੁਕਸਮਬੁਰਗ ਅਤੇ ਯੂਰਪੀਨ ਯੁਨੀਅਨ ਵਿੱਚ ਭਾਰਤੀ ਰਾਜਦੂਤ ਸ੍ਰੀਮਤੀ ਗਾਇਤਰੀ ਈਸ਼ਰ ਕੁਮਾਰ ਨੇ ਵਿਸੇਸ਼ ‘ਤੌਰ ਤੇ ਹਾਜਰੀ ਭਰੀ ਤੇ ਕੁੱਝ ਪਰਿਵਾਰਾਂ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਭਾਰੀ ਸਲਾਘਾ ਕੀਤੀ। ਸ੍ਰੀਮਤੀ ਗਾਇਤਰੀ ਨੇ ਅਪਣੇ ਸੰਬੋਧਨ ਵਿੱਚ ਸਮੂਹ ਭਾਰਤੀ ਭਾਈਚਾਰੇ ਨੂੰ ਬੇਨਤੀ ਵੀ ਕੀਤੀ ਕਿ ਭਾਰਤੀ ਦੂਤਘਰ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਸਿ਼ਰਕਤ ਜਰੂਰ ਕਰਿਆ ਕਰਨ। ਭਾਰਤੀ ਰਾਜਦੂਤ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਕੱਲ ਦੇ ਦੀਵਾਨਾਂ ਸਮੇਂ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਸ਼ਵਿੰਦਰ ਸਿੰਘ ਢਿੱਲ੍ਹੋਂ ਪਰਿਵਾਰ ਵੱਲੋਂ ਕਰਵਾਈ ਗਈ ਸੀ। ਭਾਈ ਕੇਵਲ ਸਿੰਘ ਹੋਰਾਂ ਦੇ ਜਥੇ ਵੱਲੋਂ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕੀਤਾ ਗਿਆ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਬਰੱਸਲਜ਼ ਵਿਚਲਾ ਗੁਰਦਵਾਰਾ ਗੁਰੂ ਨਾਨਕ ਸਾਹਿਬ ਬੰਦ ਹੋਣ ਕਾਰਨ ਕੁੱਝ ਪਰਿਵਾਰਾਂ ਨੇ ਇੱਕ ਹਾਲ ਕਿਰਾਏ ਤੇ ਲੈ ਕੇ ਹਫਤਾਵਰੀ ਦੀਵਾਨ ਸਜਾਉਣ ਦਾ ਉਪਰਾਲਾ ਕੀਤਾ ਹੋਇਆ ਹੈ। ਸਿੱਖ ਸੰਗਤਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਇਹ ਕਾਰਜ ਪਿਛਲੇ ਸਾਲ ਨਵੰਬਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੋਂ ਸੁਰੂ ਕੀਤਾ ਗਿਆ ਸੀ ਤੇ ਇਹ ਉਪਰਾਲਾ ਬਾਖੂਬੀ ਨਿਭਾਇਆ ਜਾ ਰਿਹਾ ਹੈ ਤੇ ਪ੍ਰਬੰਧਕਾਂ ਵੱਲੋਂ ਹਰ ਹਫਤੇ ਸੇਵਾ ਨਿਭਾਉਣ ਵਾਲੇ ਪਰਿਵਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *