ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਨੰਗਲ ਵਿਖੇ 30 ਸਾਲਾਨਾ ਸਮਾਗਮ 9,10 ਨੂੰ

-ਅ¤ਖਾਂ ਦਾ ਫ਼ਰੀ ਚੈ¤ਕਅਪ ਤੇ ਆਪ੍ਰੇਸ਼ਨ ਕੈਂਪ ਵੀ ਲ¤ਗੇਗਾ-ਮਾਨ,ਸਿਤਾਰਾ,ਬਾਹੀਆ
ਫਗਵਾੜਾ 8 ਮਾਰਚ (ਅਸ਼ੋਕ ਸ਼ਰਮਾ) ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਨੰਗਲ ਵ¤ਲੋਂ 30 ਵਾਂ ਸਾਲਾਨਾ ਸਮਾਗਮ 9,10 ਮਾਰਚ ਨੂੰ ਆਸ਼ਰਮ ਵਿਖੇ ਕਰਵਾਇਆ ਜਾ ਰਿਹਾ ਹੈ , ਜਿਸ ਵਿਚ ਪੰਥ ਦੇ ਮਹਾਨ ਕੀਰਤਨੀ ਜਥੇ ਭਾਗ ਲੈਣਗੇ। ਇਸ ਸੰਬੰਧੀ ਜਾਣਕਾਰੀ ਦਿੰਦੇ ਆਸ਼ਰਮ ਸੰਚਾਲਕ ਅਵਤਾਰ ਸਿੰਘ ਮਾਨ, ਸੀਤਲ ਸਿੰਘ ਸਿਤਾਰਾ, ਬੀਬੀ ਕਰਮਜੀਤ ਕੌਰ ਸੁਪਤਨੀ ਸਵ. ਗਿਆਨ ਸਿੰਘ ਸੁਰਜੀਤ, ਪ੍ਰਧਾਨ ਸੁਖਦੇਵ ਸਿੰਘ ਬਾਹੀਆ, ਉਪ ਪ੍ਰਧਾਨ ਕੁਲਦੀਪ ਸਿੰਘ ਕੰਗਨੀਵਾਲ, ਜਨਰਲ ਸਕ¤ਤਰ ਚਰਨਜੀਤ ਸਿੰਘ ਸ਼ੇਰਗਿ¤ਲ, ਸਕ¤ਤਰ ਪਰਮਜੀਤ ਸਿੰਘ ਮਾਨ, ਸਹਾਇਕ ਸਕ¤ਤਰ ਨਵਦੀਪ ਸਿੰਘ ਅਨੋਖਰਵਾਲ ਅਤੇ ਮੈਨੇਜਰ ਮੁਖਤਾਰ ਸਿੰਘ ਨੇ ਦ¤ਸਿਆ ਕਿ ਦੋ ਦਿਨ ਚ¤ਲਣ ਵਾਲੇ ਸਮਾਗਮ ਦੌਰਾਨ 9 ਮਾਰਚ ਨੂੰ ਸ਼ਾਮ 7 ਵਜੇ ਤੋਂ ਰਾਤ 10 ਵਜੇ ਤਕ ਪੰਥ ਦੇ ਮਹਾਨ ਕੀਰਤਨੀ ਜਥੇ ਗੁਰੂ ਜ¤ਸ ਸੁਣਾ ਕੇ ਨਿਹਾਲ ਕਰਨਗੇ। 10 ਮਾਰਚ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਵੇਰੇ 9 ਵਜੇ ਪਾਏ ਜਾਣਗੇ ਅਤੇ ਬਾਅਦ ਵਿਚ ਡੇਢ ਵਜੇ ਤਕ ਕੀਰਤਨ ਦਰਬਾਰ ਹੋਵੇਗਾ। ਜਿਸ ਵਿਚ ਜਥੇਦਾਰ ਰਘਬੀਰ ਸਿੰਘ ਸ਼੍ਰੀ ਕੇਸ਼ ਗੜ ਸਾਹਿਬ,ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲੇ, ਭਾਈ ਸਨਬੀਰ ਸਿੰਘ ਜਲੰਧਰ ਵਾਲੇ,ਭਾਈ ਜਸਪਾਲ ਸਿੰਘ ਅਖੰਡ ਕੀਰਤਨੀ ਜਥਾ ਜਲੰਧਰ ਵਾਲੇ, ਸ਼ਬਦ ਚੌਂਕੀ ਜਥਾ ਜਲੰਧਰ ਵਾਲੇ,ਭਾਈ ਬਲਵਿੰਦਰ ਸਿੰਘ ਨੰਗਲ ਮ¤ਝਾਂ ਵਾਲੇਆ ਦੇ ਨਾਲ ਆਸ਼ਰਮ ਦੇ ਬ¤ਚੇ ਵੀ ਗੁਰਬਾਣੀ ਕੀਰਤਨ ਅਤੇ ਸ਼ਬਦ ਵਿਚਾਰਾ ਨਾਲ ਸੰਗਤ ਨੂੰ ਨਿਹਾਲ ਕਰਨਗੇ। ਇਸ ਦੌਰਾਨ 10 ਮਾਰਚ ਨੂੰ ਆਸ਼ਰਮ ਵ¤ਲੋਂ ਅ¤ਖਾਂ ਦੇ ਮਾਹਿਰ ਡਾਕਟਰ ਡਾ.ਐਚ ਮਿ¤ਤਰਾ ਵ¤ਲੋਂ ਅ¤ਖਾਂ ਦਾ ਫ਼ਰੀ ਚੈ¤ਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਜਾਵੇਗਾ,ਜਿਸ ਵਿ¤ਚ ਲੋੜਵੰਦ ਮਰੀਜ਼ਾ ਨੂੰ ਫ਼ਰੀ ਦਵਾਇਆ ਤੇ ਐਨਕਾਂ ਦਿ¤ਤੀਆ ਜਾਣਗੀਆਂ। ਇਸ ਦੇ ਨਾਲ ਹੀ ਡਾ. ਸੰਦੀਪ ਸ਼ਰਮਾ ਵ¤ਲੋਂ ਫ਼ਰੀ ਹੋਮਿਉਪੈਥੀ ਕੈਂਪ ਵੀ ਲਗਾਇਆ ਜਾ ਰਿਹਾ ਹੈ। ਸ. ਮਾਨ ਤੇ ਸਿਤਾਰਾ ਸਮੇਤ ਸਾਰੇ ਪੰ੍ਰਬਧਕਾ ਨੇ ਸਮੂਹ ਸੰਗਤਾਂ ਨੂੰ ਮਹਾਨ ਸਮਾਗਮ ਵਿਚ ਸ਼ਿਰਕਤ ਕਰਨ ਦੀ ਅਪੀਲ ਕੀਤੀ। ਉਨ•ਾਂ ਕਿਹਾ ਕਿ ਕਿਸੇ ਨੂੰ ਕੋਈ ਨੇਤਰਹੀਣ,ਅੰਗਹੀਣ,ਯਤੀਮ ਮਿਲੇ ਜਿਸਦਾ ਕੋਈ ਸਹਾਰਾ ਨਾ ਹੋਵੇ ਤਾਂ ਉਸ ਨੂੰ ਆਸ਼ਰਮ ਵਿਚ ਪਹੁੰਚਾਉਣ ਦੀ ਖੇਚਲ ਕਰਨ,ਗੁਰੂ ਭਲਾ ਕਰੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *