ਜਿਹੜਾ ਮੁੱਖ ਮੰਤਰੀ ਗੁਰੂ ਦਾ ਨਹੀ ਬਣ ਸਕਿਆ, ਉਹ ਲੋਕਾਂ ਦਾ ਕੀ ਬਣੇਗਾ-ਬਾਦਲ

ਕਾਂਗਰਸ ਨੇ ਐਸ.ਸੀ ਸਕਾਲਰਸ਼ਿਪ ਬੰਦ ਕਰਕੇ ਵਿਦਿਆਰਥੀਆਂ ਨਾਲ ਧੋਖਾ ਕੀਤਾ
ਫਗਵਾੜਾ-ਬਹਿਰਾਮ 8 ਮਾਰਚ (ਅਸ਼ੋਕ ਸ਼ਰਮਾ) ਪੰਜਾਬ ਦੀ ਸਤਾ ਸੰਭਾਲਦਿਆ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਸੁੰਹ ਖਾਧੀ ਸੀ ਕਿ ਮੈਂ ਸੂਬੇ ਦੇ ਲੋਕਾਂ ਨੂੰ ਵਧੀਆ ਲੋਕ ਪੱਖੀ ਸਹੂਲਤਾਂ ਦੇਵਾਂਗਾ ਉਹ ਅੱਜ ਤੱਕ ਇੱਕ ਵੀ ਨਹੀਂ ਦੇ ਸਕਿਆ । ਜਿਹੜਾ ਮੁੱਖ ਮੰਤਰੀ ਗੁਰੂ ਦਾ ਨਹੀ ਬਣ ਸਕਿਆ, ਉਹ ਲੋਕਾਂ ਦਾ ਕੀ ਬਣੇਗਾ ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੇ ਬਹਿਰਾਮ ਵਿਖੇ ਰੱਖੀ ਪਾਰਟੀ ਵਰਕਰਾਂ ਦੀ ਮਿਲਣੀ ਮੌਕੇ ਵਰਕਰਾਂ ਦੇ ਇੱਕਠ ਨੁੂੰ ਸੰਬੋਧਨ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਮਜਬੂਤ ਹੋਵੇਗਾ ਉਹ ਦੇਸ਼ ਹਮੇਸ਼ਾ ਤਰੱਕੀ ਦੀ ਮੰਜਿਲ ਵੱਲ ਵਧੇਗਾ ।ਇਸ ਲਈ ਤੁਹਾਨੂੰ ਅਪੀਲ ਹੈ ਕਿ ਆ ਰਹੀਆ ਲੋਕ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਓ ਤਾਂ ਜੋ ਭਾਰਤ ਦਾ ਪ੍ਰਧਾਨ ਮੰਤਰੀ ਆਪਣਾ ਹੀ ਬਣ ਸਕੇ ਤੇ ਦੇਸ਼ ਹੋਰ ਤਰੱਕੀ ਕਰੇ ।ਉਨ੍ਹਾ ਆਪਣੀ ਗੱਲਬਾਤ ਜਾਰੀ ਰੱਖਦਿਆ ਹੋਰ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਐਸ.ਸੀ ਸਕਾਲਰਸ਼ਿਪ ਸਕੀਮ ਬੰਦ ਕਰ ਦਿੱਤੀ ਹੈ ਜਿਸ ਨਾਲ ਲੱਖਾ ਵਿਦਿਆਰਥੀਆ ਦਾ ਭਵਿੱਖ ਧੂੰਦਲਾ ਹੋ ਗਿਆ ਹੈ ਲੋਕ ਅਕਾਲੀ ਸਰਕਾਰ ਨੂੰ ਦਿਲੋਂ ਪਿਆਰ ਕਰਦੇ ਹਨ ਅਤੇ ਕਰਦੇ ਰਹਿਣਗੇ ।ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਆਪਣੀ ਮਾਂ ਹੈ ਆਪਾਂ ਆਪਣੀ ਮਾਂ ਨੂੰ ਕੰਮਜੋਰ ਨਹੀਂ ਹੋਣ ਦੇਣਾ ਇਹ ਸਾਡਾ ਸਾਰਿਆ ਦਾ ਫਰਜ ਬਣਦਾ ਹੈ ।ਹਲਕਾ ਵਿਧਾਇਕ ਡਾ.ਸੁਖਵਿੰਦਰ ਕੁਮਾਰ ਸੁੱਖੀ ਨੇ ਜਿਥੇ ਸ. ਬਾਦਲ ਦਾ ਲੋਈ ਨਾਲ ਸਨਮਾਨ ਕੀਤਾ ਉਥੇ ਉਨ੍ਹਾ ਹਲਕੇ ਦੇ ਸਾਰੇ ਵਰਕਰਾਂ ਦਾ ਵੀ ਧੰਨਵਾਦ ਕੀਤਾ । ਇਸ ਮੌਕੇ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਤੇ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ,ਪ੍ਰੋ:ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ,ਡਾ.ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ ,ਜਥੇ:ਬੁੱਧ ਸਿੰਘ ਬਲਾਕੀਪੁਰ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ,ਜਥੇ:ਸੰਤੋਖ ਸਿੰਘ ਮੱਲ੍ਹਾ ਮੈਂਬਰ ਕੇਂਦਰੀ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ,ਜਥੇ:ਜਗਜੀਤ ਸਿੰਘ ਖਾਲਸਾ ਸੀਨੀਅਰ ਅਕਾਲੀ ਆਗੂ ,ਬੀਬੀ ਸਤਿੰਦਰ ਕੌਰ ਬੀਸਲਾ ਜਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ,ਸੋਹਣ ਲਾਲ ਢੰਡਾ ਜਿਲ੍ਹਾ ਪ੍ਰਧਾਨ ਐਸ.ਸੀ ਵਿੰਗ ,ਸੁਰਜੀਤ ਸਿੰਘ ਮਾਂਗਟ ਸਰਕਲ ਪ੍ਰਧਾਨ ਬਹਿਰਾਮ ,ਸੁਖਦੀਪ ਸਿੰਘ ਸ਼ੁਕਾਰ ਪ੍ਰਧਾਨ ਦੋਆਬਾ ਜੋਨ ,ਪਾਖਰ ਸਿੰਘ ਨਿਮਾਣਾ ਸੀਨੀਅਰ ਅਕਾਲੀ ਆਗੂ ,ਕੁਲਜੀਤ ਸਰਹਾਲ ਮੈਂਬਰ ਬਲਾਕ ਸੰਮਤੀ ਔੜ ,ਜਥੇ:ਪਰਗਣ ਸਿੰਘ ਗਰੇਵਾਲ ਜਿਲ੍ਹਾ ਮੀਤ ਪ੍ਰਧਾਨ ,ਸੁਖਦੇਵ ਮੱਲ੍ਹਾ ਸੋਢੀਆ ਸੰਮਤੀ ਮੈਂਬਰ ,ਕੁਲਵਿੰਦਰ ਸਿੰਘ ਢਾਹਾਂ ਸੀਨੀਅਰ ਅਕਾਲੀ ਆਗੂ ,ਨਵਦੀਪ ਸਿੰਘ ਸਰਪੰਚ ਅਨੋਖਰਵਾਲ ,ਪਰਗਣ ਸਿੰਘ ਮੰਡੇਰ ,ਹਰਮੇਲ ਸਿੰਘ ਸਾਬਕਾ ਸਰਪੰਚ ਜੱਸੋਮਜਾਰਾ ,ਹਰਜੀਤਪਾਲ ਸਿੰਘ ਕਾਹਲੋਂ ਬਹਿਰਾਮ ,ਗੁਰਮਿੰਦਰ ਸਿੰਘ ਡਿੰਪਲ ਮੱਲ੍ਹਾ ਸੋਢੀਆ ,ਮਾ:ਗੁਰਚਮਨ ਸਿੰਘ ਬਹਿਰਾਮ ,ਅਵਤਾਰ ਸਿੰਘ ਸਾਬਕਾ ਸਰਪੰਚ ਚੱਕ ਗੁਰੂ ,ਸੁਰਿੰਦਰ ਕੁਮਾਰ ਚੱਢਾ ਐਨ.ਆਰ.ਆਈ ਨੰਬਰਦਾਰ ਸਰਹਾਲ ਕਾਜੀਆਂ ,ਪਲਵਿੰਦਰ ਸਿੰਘ ਅਟਵਾਲ ਜੱਸੋਮਜਾਰਾ ,ਨਿਰਮਲ ਨਿੰਮਾ ਮੱਲ੍ਹਾ ਸੋਢੀਆ,ਚਰਨਜੀਤ ਸਿੰਘ ਸ਼ੇਰਗਿੱਲ ,ਪ੍ਰੇਮ ਸਿੰਘ ਸਰਹਾਲ ਰਾਣੂੰਆ ,ਘੂੱਕਰ ਸਿੰਘ ਚੱਕ ਗੁਰੂ ,ਰਣਦੀਪ ਸਿੰਘ ਦੀਪਾ ਕਲੇਰਾਂ ,ਪਰਮਜੀਤ ਸਿੰਘ ਗਰੇਵਾਲ ਮੱਲ੍ਹਾ ਸੋਢੀਆ ,ਬਸ਼ੰਬਰ ਲਾਲ ਸਰਪੰਚ ਸਰਹਾਲ ਕਾਜੀਆਂ ,ਪਰਮਜੀਤ ਨੰਬਰਦਾਰ ਤਾਹਰਪੁਰ ,ਹਰਭਜਨ ਸਿੰਘ ਸਾਬਕਾ ਸਰਪੰਚ ਫਰਾਲਾ, ਦੇਵੀ ਸਰਪੰਚ ਤਾਹਰਪੁਰ ,ਮੇਵਾ ਸਿੰਘ ਚੱਕ ਰਾਮੂੰ ,ਹਰਪਾਲ ਸਿੰਘ ਸਾਬਕਾ ਸਰਪੰਚ ਕਟਾਰੀਆਂ ,ਕੁਲਦੀਪ ਚੰਦ ਸਾਬਕਾ ਸਰਪੰਚ ਘੁੰਮਣ ,ਰਣਜੀਤ ਸਿੰਘ ,ਸੁਖਵਿੰਦਰ ਸਿੰਘ ਰੰਧਾਵਾ ਬਹਿਰਾਮ ,ਅਮਰਜੀਤ ਸਿੰਘ ਲੇਹਲ ,ਨੰਬਰਦਾਰ ਹਰਪਾਲ ਸਿੰਘ ,ਬਲਵੀਰ ਸਿੰਘ ਬਾਲੀ ਫਰਾਲਾ ਆਦਿ ਹਾਜਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *