ਸ਼੍ਰੀ ਗੁਰੂ ਰਵਿਦਾਸ ਜੀ ਦੇ 642ਵੇਂ ਜਨਮ ਦਿਹਾੜੇ ਨੂੰ ਸਮਰਪਿਤ 9ਵਾਂ ਅੰਤਰ-ਰਾਸ਼ਟਰੀ ਕਬੱਡੀ ਕੱਪ 10 ਮਾਰਚ ਨੂੰ

ਸੰਤ ਕੁਲਵੰਤ ਰਾਮ ਤੇ ਸੰਤ ਲਛਮਣ ਦਾਸ ਨੇ ਕਬੱਡੀ ਕੱਪ ਦਾ ਪੋਸਟਰ ਕੀਤਾ ਰਿਲੀਜ਼

ਫਗਵਾੜਾ 8 ਮਾਰਚ (ਅਸ਼ੋਕ ਸ਼ਰਮਾ) ਸ਼੍ਰੀ ਗੁਰੂ ਰਵਿਦਾਸ ਜੀ ਦੇ 642ਵੇਂ ਜਨਮ ਦਿਹਾੜੇ ਨੂੰ ਸਮਰਪਿਤ ਭਰੋਮਜ਼ਾਰਾ ਵਿਖੇ 9ਵਾਂ ਅੰਤਰ-ਰਾਸ਼ਟਰੀ ਕਬੱਡੀ ਕੱਪ 10 ਮਾਰਚ 2019 ਦਿਨ ਐਤਵਾਰ ਨੂੰ ਸੰਤ ਕੁਲਵੰਤ ਰਾਮ ਭਰੋਮਜ਼ਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਤੇ ਸੰਤ ਲਛਮਣ ਦਾਸ ਦੀ ਸਰਪ੍ਰਸਤੀ ਹੇਠ ਸੰਤ ਮੇਲਾ ਰਾਮ ਸਪੋਰਟਸ ਕਲੱਬ, ਸਤਿਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਭਰੋਮਜ਼ਾਰਾ, ਡਾ. ਅੰਬੇਡਕਰ ਸਪੋਰਟਸ ਕਲੱਬ ਭਰੋਮਜ਼ਾਰਾ ਅਤੇ ਡਾ. ਬੀ.ਆਰ ਅੰਬੇਡਕਰ ਗਰੋਅ ਗਰੀਨ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ।ਇਸ ਸਬੰਧੀ ਭਰੋਮਜਾਰਾ ਵਿਖੇ ਪੋਸਟਰ ਜਾਰੀ ਕਰਦਿਆ ਉਨ੍ਹਾਂ ਦੱਸਿਆ ਪਹਿਲਾ ਇਨਾਮ 41 ਹਜ਼ਾਰ ਰੁਪਏ ਸਤਪਾਲ ਤੇ ਕਿਰਨ ਇਟਲੀ ਪਰਿਵਾਰ ਵਲੋਂ, ਦੂਜਾ 31 ਹਜ਼ਾਰ ਰੁਪਏ ਇਨਾਮ ਹਰਭਜ ਰਾਮ ਦੇ ਪਰਿਵਾਰ ਵਲੋਂ ਹੋਵੇਗਾ, ਜਦਕਿ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਮੋਟਰਸਾਇਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਜੇਤੂ ਟੀਮਾ ਨੂੰ ਇਨਾਮਾ ਦੀ ਵੰਡ ਸੰਤਾਂ ਮਹਾਂਪੁਰਸ਼ਾ ਵਲੋਂ ਕੀਤੀ ਜਾਵੇਗੀ। ਇਸ ਮੋਕੇ ਸੰਤ ਕੁਲਵੰਤ ਰਾਮ, ਸੰਤ ਲਛਮਣ ਦਾਸ, ਬਾਬਾ ਜਿੰਦਰ ਜੀ, ਸੁਰਿੰਦਰਪਾਲ, ਡਾ. ਲਖਵੀਰ, ਪਰਮਜੀਤ ਰਾਮ, ਭਗਵੰਤ ਰਾਮ, ਗੁਲਵਿੰਦਰ ਠੇਕੇਦਾਰ ,ਸਬ ਇੰਸਪੈਕਟਰ ਮਨਜੀਤ ਸਿੰਘ ,ਸਰਬਜੀਤ ਸਿੰਘ ਪੰਚ ,ਹਰਜਿੰਦਰ ਸਿੰਘ ਨੰਬਰਦਾਰ ,ਗੁਰਵਿੰਦਰ ਪੰਚ ,ਡਾ.ਲਖਵੀਰ ਰਾਮ ,ਪਰਮਜੀਤ ਠੇਕੇਦਾਰ ,ਹਨੀ ਬੰਗੜ ,ਸੁਰਿੰਦਰ ਠੇਕੇਦਾਰ ,ਹਰਦਿਆਲ ਸਿੰਘ ਨੰਬਰਦਾਰ ,ਕੁਲਵਿੰਦਰ ਰਾਮ ਲੋਟਾ ਆਦਿ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *