ਸੀਨੀਅਰ ਅਕਾਲੀ ਆਗੂ ਜਥੇ:ਤਰਸੇਮ ਸਿੰਘ ਮੱਲ੍ਹਾ ਸੋਢੀਆਂ ਨਮਿਤ ਸ਼ਰਧਾਜਲੀ ਸਮਾਗਮ

ਵੱਖ-ਵੱਖ ਸ਼ਖਸ਼ੀਅਤਾ ਵਲੋਂ ਸ਼ਰਧਾਜਲੀ ਭੇਂਟ
ਫਗਵਾੜਾ 13 ਮਾਰਚ (ਅਸ਼ੋਕ ਸ਼ਰਮਾ) ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ,ਮਾਰਕੀਟ ਕਮੇਟੀ ਬੰਗਾ ਦੇ ਸਾਬਕਾ ਡਾਇਰੈਕਟਰ ,ਪਿੰਡ ਦੇ ਸਾਬਕਾ ਸਰਪੰਚ-ਨੰਬਰਦਾਰ ,ਗੁਰੂ ਹਰਿਗੋਬਿੰਦ ਸਾਹਿਬ ਗੁਰਦੁਆਰਾ ਸੋਢੀ ਸਾਹਿਬ ਮੱਲ੍ਹਾ ਸੋਢੀਆ ਦੀ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ:ਤਰਸੇਮ ਸਿੰਘ ਮੱਲ੍ਹਾ ਸੋਢੀਆਂ ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ।ਉਨ੍ਹਾ ਨਮਿਤ ਗੁਰੂ ਹਰਿਗੋਬਿੰਦ ਸਾਹਿਬ ਗੁਰਦੁਆਰਾ ਸੋਢੀ ਸਾਹਿਬ ਪਿੰਡ ਮੱਲ੍ਹਾ ਸੋਢੀਆ ਵਿਖੇ ਸ਼ਰਧਾਜਲੀ ਸਮਾਗਮ ਹੋਇਆ ।ਸ਼੍ਰੀ ਸਹਿਜ ਪਾਠ ਦੇ ਭੋਗ ਪੈਣ ਉਪਰੰਤ ਗੁਰੂ ਘਰ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ।ਉਪਰੰਤ ਵੱਖ ਵੱਖ ਸ਼ਖਸ਼ੀਅਤਾ ਵਲੋਂ ਸ਼ਰਧਾਜਲ਼ੀ ਭੇਂਟ ਕੀਤੀ ਗਈ ।ਜਿਨ੍ਹਾਂ ਵਿੱਚ ਜਥੇ:ਸੰਤੋਖ ਸਿੰਘ ਮੱਲ੍ਹਾ ਮੈਂਬਰ ਕੇਂਦਰੀ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਸਾਬਕਾ ਚੇਅਰਮੈਨ ਸ਼ੁਗਰ ਮਿੱਲ ਨਵਾਂਸ਼ਹਿਰ ਨੇ ਕਿਹਾ ਕਿ ਜਥੇ:ਤਰਸੇਮ ਸਿੰਘ ਇਕ ਮਹਾਨ ਸ਼ਖਸ਼ੀਅਤ ਸਨ ਜਿਨ੍ਹਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਲਈ ਲੰਮਾ ਸਮਾਂ ਕੰਮ ਕੀਤਾ ਅਤੇ ਹੋਰ ਵੱਖ-ਵੱਖ ਸੰਸਥਾਵਾਂ ਵਿੱਚ ਜਿੰਮੇਵਾਰੀ ਨਿਭਾਉਣ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਵਿਖੇ ਨਿਸ਼ਕਾਮ ਸੇਵਾ ਕੀਤੀ ।ਜਿਲ੍ਹਾ ਪ੍ਰਧਾਨ ਜਥੇ:ਬੁੱਧ ਸਿੰਘ ਬਲਾਕੀਪੁਰ ਨੇ ਸ਼ਰਧਾਜਲੀ ਭੇਂਟ ਕਰਦਿਆ ਕਿਹਾ ਕਿ ਜਥੇ:ਤਰਸੇਮ ਸਿੰਘ ਦੇ ਵਿਛੋੜੇ ਦਾ ਘਾਟਾ ਕਦੇ ਭੁਲਾਇਆ ਨਹੀ ਜਾ ਸਕਦਾ ।ਰੋਜਾਨਾ ‘ਅਜੀਤ’ ਸਬ ਆਫਿਸ ਬੰਗਾ ਦੇ ਇੰਚਾਰਜ ਜਸਵੀਰ ਸਿੰਘ ਨੂਰਪੁਰ ਨੇ ਸ਼ਰਧਾਜਲੀ ਭੇਂਟ ਕਰਦਿਆ ਕਿਹਾ ਕਿ ਜਥੇ:ਤਰਸੇਮ ਸਿੰਘ ਇਕ ਸੰਸਥਾ ਸਨ ਜਿਨ੍ਹਾ ਵੱਖ-ਵੱਖ ਸੰਸਥਾਵਾ ਵਿੱਚ ਯੋਗਦਾਨ ਪਾ ਕੇ ਆਪਣਾ ਨਾਮ ਕਮਾਇਆ ਜੋ ਮਿਹਨਤੀ ,ਨਿਧੜਕ ਆਗੂ ਸਨ, ਐਹੋ ਜਿਹੀ ਸ਼ਖਸ਼ੀਅਤ ਤੋਂ ਸਾਨੂੰ ਜਿੰਦਗੀ ਦੀ ਸੇਧ ਲੈਣੀ ਚਾਹੀਦੀ ਹੈ ।ਇਸ ਮੌਕੇ ਜਥੇ:ਸੰਤੋਖ ਸਿੰਘ ਮੱਲ੍ਹਾ ਮੈਂਬਰ ਕੇਂਦਰੀ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਸਾਬਕਾ ਚੇਅਰਮੈਨ ਸ਼ੁਗਰ ਮਿੱਲ ਨਵਾਂਸ਼ਹਿਰ ,ਜਥੇ:ਬੁੱਧ ਸਿੰਘ ਬਲਾਕੀਪੁਰ ਜਿਲ੍ਹਾ ਪ੍ਰਧਾਨ ,ਜਥੇ:ਜਗਜੀਤ ਸਿੰਘ ਖਾਲਸਾ ਸੀਨੀਅਰ ਅਕਾਲੀ ਆਗੂ ,ਜਸਵੀਰ ਸਿੰਘ ਨੂਰਪੁਰ ਇੰਚਾਰਜ ਸਬ-ਆਫਿਸ ਬੰਗਾ ,ਜਥੇ:ਪਰਗਣ ਸਿੰਘ ਗਰੇਵਾਲ ਜਿਲ੍ਹਾ ਮੀਤ ਪ੍ਰਧਾਨ ,ਗੁਰਦੇਵ ਸਿੰਘ ਜਿਲ੍ਹਾ ਸਕੱਤਰ ,ਸੰਦੀਪ ਸਿੰਘ ,ਗਿਆਨੀ ਹਰਵਿੰਦਰ ਸਿੰਘ ,ਪਾਲ ਸਿੰਘ ,ਮਨਦੀਪ ਸਿੰਘ ,ਸੁਖਦੇਵ ਸਿੰਘ ,ਚਰਨਜੀਤ ਸਿੰਘ ,ਜਗਤਾਰ ਸਿੰਘ ,ਜੋਗਿੰਦਰ ਸਿੰਘ ,ਅਮਰਜੀਤ ਸਿੰਘ ,ਪਰਮਜੀਤ ਸਿੰਘ ਗਰੇਵਾਲ ,ਸੰਤੋਖ ਸਿੰਘ ਕੁਲਥਮ ,ਸੁੱਚਾ ਸਿੰਘ ਯੂ.ਕੇ ,ਅਜੀਤ ਸਿੰਘ ਕਨੈਡਾ ,ਚੂਹੜ ਸਿੰਘ ਸਹੂੰਗੜਾ , ਕਨੈਡੀਅਨ ਦਿਲਾਵਰ ਸਿੰਘ ਮੱਲਪੁਰ ,ਕਰਨੈਲ ਸਿੰਘ ਜੈਨਪੁਰ ,ਦਿਲਾਵਰ ਸਿੰਘ ਜੈਨਪੁਰ ,ਜਸਪਾਲ ਸਿੰਘ ,ਜਗਤਾਰ ਸਿੰਘ ਰਾਮਰਾਏਪੁਰ ,ਬੀਬੀ ਬਲਜਿੰਦਰ ਕੌਰ ਪਤਨੀ ਸਵ:ਤਰਸੇਮ ਸਿੰਘ ,ਬੀਬੀ ਦਰਸ਼ਨ ਕੌਰ ,ਬੀਬੀ ਹਰਵਿੰਦਰ ਕੌਰ ,ਬੀਬੀ ਮਨਦੀਪ ਕੌਰ ,ਬੀਬੀ ਬਲਵਿੰਦਰ ਕੌਰ ਪੰਚ ,ਬੀਬੀ ਨਰਿੰਦਰ ਕੌਰ ,ਬੀਬੀ ਸੁਖਵਿੰਦਰ ਕੌਰ ,ਬੀਬੀ ਹਰਵਿੰਦਰ ਕੌਰ ,ਬੀਬੀ ਜਸਵਿੰਦਰ ਕੌਰ ,ਬੀਬੀ ਸੁਖਵਿੰਦਰ ਕੌਰ ਪਤਨੀ ਕੁਲਦੀਪ ਸਿੰਘ ,ਬੀਬੀ ਬਲਵੰਤ ਕੌਰ ,ਬੀਬੀ ਬਲਜੀਤ ਕੌਰ ,ਬੀਬੀ ਸੁਰਿੰਦਰ ਕੌਰ ,ਬੀਬੀ ਬਲਜਿੰਦਰ ਕੌਰ ਆਦਿ ਸੰਗਤਾਂ ਹਾਜਰ ਸਨ।ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।

Geef een reactie

Het e-mailadres wordt niet gepubliceerd. Vereiste velden zijn gemarkeerd met *