ਲੋਕ ਇਨਸਾਫ ਪਾਰਟੀ ਨਾਰਵੇ ਦੇ ਪ੍ਰਧਾਨ ਰੁਪਿੰਦਰ ਸਿੰਘ ਢਿੱਲੋ ਵੱਲੋ ਪਾਰਟੀ ਮੁੱਖੀ ਸ੍ਰ ਬਲਵਿੰਦਰ ਸਿੰਘ ਬੈਸ ਅਤੇ ਸ੍ਰ ਸਿਮਰਜੀਤ ਸਿੰਘ ਬੈਸ ਹੋਣਾ ਨਾਲ ਮੁਲਾਕਾਤ ਕੀਤੀ।

ਅਸਲੋ(ਯੋਰਪ ਸਮਾਚਾਰ ਪੱਤਰ ਪ੍ਰੇਰਕ) ਲੋਕ ਇਨਸਾਫ ਨਾਰਵੇ ਦੇ ਪ੍ਰਧਾਨ ਸ੍ਰ ਰੁਪਿੰਦਰ ਸਿੰਘ ਢਿੱਲੋ ਜੋ ਪਿੱਛਲੇ ਦਿਨੀ ਪੰਜਾਬ ਫੇਰੀ ਤੇ ਸਨ ਨੇ ਲੋਕ ਇਨਸਾਫ ਪਾਰਟੀ ਦੇ ਮੁੱਖੀ ਸ੍ਰ ਬਲਵਿੰਦਰ ਸਿੰਘ ਬੈਸ ਅਤੇ ਸ੍ਰ ਸਿਮਰਜੀਤ ਸਿੰਘ ਬੈਸ ਤੇ ਜਨਰਲ ਸੱਕਤਰ ਸ੍ਰ ਜਸਵਿੰਦਰ ਸਿੰਘ ਖਾਲਸਾ ਜੀ ਹੋਣਾ ਨਾਲ ਲੁਧਿਆਣੇ ਵਿਖੇ ਮੁਲਾਕਾਤ ਕੀਤੀ ਅਤੇ ਨਾਰਵੇ ਚ ਪੰਜਾਬੀਆ ਦਾ ਪਾਰਟੀ ਦੀ ਨੀਤੀਆ ਪ੍ਰਤੀ ਵਿਸ਼ੇਸ ਲਗਾਅ ਤੇ ਬੈਸ ਬ੍ਰਦਰਜ ਦੇ ਵਿਚਾਰ ਅਤੇ ਸੋਚ ਨੂੰ ਹਰ ਕੋਈ ਇਹ ਸੋਚਦਾ ਕਿ ਉਹ ਹਮੇਸ਼ਾ ਪੰਜਾਬ ਦੇ ਹਰ ਵਾਸੀ ਦੇ ਸੱਚ ਹੱਕ ਲਈ ਲੜਨ ਵਾਲੇ ਇਹਨਾ ਬੇਦਾਗ ਬੈਸ ਬ੍ਰਦਰਜ ਅਤੇ ਲੋਕ ਇਨਸਾਫ ਪਾਰਟੀ ਨਾਲ ਹਮੇਸ਼ਾਂ ਖੁਦ ਅਤੇ ਆਪਣੇ ਪੰਜਾਬ ਵੱਸਦੇ ਦੋਸਤ ਮਿੱਤਰ ਸਕੇ ਸੰਬੱਧੀਆ ਨੂੰ ਨਾਲ ਜੋੜੀ ਰੱਖਣਗੇ ਤਾਕਿ ਸੱਚ ਹੱਕ ਲਈ ਤਰਿਆ ਬੈਸ ਬ੍ਰਦਰਜ ਦਾ ਇਹ ਕਾਫਲਾ ਵਿਸ਼ਾਲ ਕਾਰਵਨ ਬਣ ਜਾਵੇ, ਨਾਰਵੇ ਤੋ ਜਿਆਦਾਤਰ ਪੰਜਾਬੀਆ ਦਾ ਪੰਜਾਬ ਦੀ ਰਾਜਨੀਤੀ ਨੂੰ ਲੈ ਲੋਕ ਇਨਸਾਫ ਪਾਰਟੀ ਵੱਲ ਝੁਕਾਅ ਹੈ ਅਤੇ ਦਿਨ ਬ ਦਿਨ ਨਵੇ ਮੈਬਰ ਪਾਰਟੀ ਨਾਲ ਜੁੜਦੇ ਜਾ ਰਹੇ ਹਨ। ਇਸ ਤੋ ਇਲਾਵਾ ਸ੍ਰ ਰੁਪਿੰਦਰ ਸਿੰਘ ਢਿੱਲੋ ਨੇ ਹੋਰ ਵੀ ਕਈ ਮਸਲਿਆ ਤੋ ਪਾਰਟੀ ਮੁੱਖੀ ਬੈਸ ਸਾਹਿਬ ਨੂੰ ਜਾਣੂ ਕਰਵਾਇਆ ਅਤੇ ਹੋਣ ਜਾ ਰਹੀ ਲੋਕ ਸਭਾ ਦੀਆ ਚੋਣਾ ਦੋਰਾਨ ਬੈਸ ਸਾਹਿਬ ਅਤੇ ਦੂਜੀ ਸੀਟਾ ਤੋ ਲੋਕ ਇਨਸਾਫ ਪਾਰਟੀ ਉਮੀਦਵਾਰਾ ਅਤੇ ਸਹਿਯੋਗੀ ਪਾਰਟੀ ਉਮੀਦਵਾਰਾ ਦੀ ਜਿੱਤ ਅਤੇ ਸਹਿਯੋਗ ਦਾ ਪੂਰਾ ਵਾਅਦਾ ਕੀਤਾ। ਪ੍ਰੈਸ ਨੂੰ ਸ੍ਰ ਢਿੱਲੋ ਨੇ ਦੱਸਿਆ ਕਿ ਸ੍ਰ ਬੈਸ ਸਾਹਿਬ ਦੇ ਕੋਟ ਮੰਗਲ ਸਿੰਘ ਦਫਤਰ ਚ ਆਪਣੀ ਸੱਮਸਿਆਵਾ ਲੈ ਆਏ ਲੋਕਾ ਤਾ ਪੂਰਾ ਤਾਂਤਾ ਲੱਗਿਆ ਹੋਇਆ ਸੀ ਅਤੇ ਹਰ ਧਰਮ ਦੇ ਲੋਕ ਇਹਨਾ ਚ ਸ਼ਾਮਿਲ ਸਨ ਅਤੇ ਬਿਨਾ ਕਿਸੇ ਭੇਦਭਾਵ ਬੈਸ ਸਾਹਿਬ ਅਤੇ ਸਹਿਯੋਗੀ ਵੱਖ ਵੱਖ ਦਫਤਰੀ ਮਸਲਿਆ ਆਦਿ ਦਾ ਸਾਹਮਣਾ ਕਰ ਰਹੇ ਇਹਨਾ ਲੋਕਾ ਦੀਆ ਮੁਸਕਿਲਾ ਦਾ ਹੱਲ ਕਰ ਰਹੇ ਹਨ ।ਸ੍ਰ ਢਿੱਲੋ ਨੇ ਇਕ ਪ੍ਰਵਾਸੀ ਮਜਦੂਰ ਵਿਨੋਦ ਕੁਮਾਰ(ਜੋਨਪੁਰ ਯੂ ਪੀ) ਜੋ ਉਸ ਵਕਤ ਦਫਤਰ ਚ ਆਪਣੀ ਫਰਿਆਦ ਲੈ ਆਇਆ ਸੀ ਨਾਲ ਗੱਲ ਕੀਤੀ ਅਤੇ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਰੋਜਗਾਰ ਕਾਰਨ ਪਿੱਛਲੇ 10 ਸਾਲ ਤੋ ਲੁਧਿਆਣੇ ਵਿੱਚ ਹੈ ਅਤੇ ਜਦੋ ਦੀ ਉਸ ਨੇ ਬੈਸ ਸਾਹਿਬ ਦੀ ਬਾਹ ਫੜੀ ਹੈ ਉਸ ਨੂੰ ਲੋੜ ਵੇਲੇ ਹਰ ਮਸਲੇ ਤੋ ਛੁਟਕਾਰਾ ਬੈਸ ਸਾਹਿਬ ਦਿਵਾਉਦੇ ਹਨ ਅਤੇ ਉਹ ਸਾਡੇ ਹਰ ਇੱਕ ਦੇ ਨੇਤਾ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *