ਬਰੱਸਲਜ਼ ਵਿੱਚ ਭਗਤ ਰਵੀਦਾਸ ਜੀ ਦਾ ਆਗਮਨ ਪੁਰਬ 17 ਮਾਰਚ ਨੂੰ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਗਤ ਰਵੀਦਾਸ ਜੀ ਦਾ 642ਵਾਂ ਪ੍ਰਕਾਸ਼ ਪੁਰਬ ਬਰੱਸਲਜ਼ ਦੀ ਸਾਧ ਸੰਗਤ ਵੱਲੋਂ 17 ਮਾਰਚ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ।
ਹਫਤਾਵਰੀ ਦੀਵਾਂਨਾ ਸਮੇਂ ਸੁਖਮਨੀ ਸਾਹਿਬ ਦੇ ਪਾਠ ਅਤੇ ਗ੍ਰੰਥੀ ਭਾਈ ਭਾਈ ਕੇਵਲ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਕਥਾ ਵਿਚਾਰਾਂ ਰਾਂਹੀ ਭਗਤ ਰਵੀਦਾਸ ਜੀ ਦੇ ਜੀਵਨ ਅਤੇ ਸਿਖਿਆਵਾਂ ਬਾਰੇ ਚਾਨਣਾ ਪਾਇਆ ਜਾਵੇਗਾ। ਕਿਰਾਏ ਦੇ ਹਾਲ ਅਤੇ ਲੰਗਰ ਦੀ ਸੇਵਾ ਅਜੀਤ ਸਿੰਘ ਸਹੋਤਾ ਅਤੇ ਸੁਖਵਿੰਦਰ ਸਿੰਘ ਵੱਲੋਂ ਕਰਵਾਈ ਜਾ ਰਹੀ ਹੈ। ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *