ਕਰਨਾਟਕ ਤੋਂ ਆਏ ਧਾਰਮਿਕ ਵਫ਼ਦ ਨੇ ਸੀਚੇਵਾਲ ਮਾਡਲ ਦਾ ਕੀਤਾ ਨਿਰੀਖਣ

ਪਵਿੱਤਰ ਕਾਲੀ ਵੇਈਂ ਵਾਂਗ ਹੀਰੇਹੱਲਾ ਨਦੀਂ ਕੀਤੀ ਜਾ ਰਹੀ ਹੈ ਸਾਫ਼
ਸੰਤ ਸੀਚੇਵਾਲ ਨੂੰ ਕੋਪਲ ਆਉਣ ਦਾ ਸੱਦਾ
ਸੁਲਤਾਨਪੁਰ ਲੋਧੀ ੨੩ ਮਾਰਚ(ਸ਼ੁਰਜਟਿ ਸ਼ਨਿਗਹ, ਫਰੋਮਲਿ ਖੁਮੳਰ)
ਕਰਨਾਟਕ ਦੇ ਜਿਲ੍ਹਾ ਕੋਪਲ ਵਿਚ ੨੪ ਕਿਲੋਮੀਟਰ ਲੰਬੀ ਨਦੀਂ ਨੂੰ ਸਾਫ਼ ਕਰ ਰਹੇ ਸ੍ਰੀ ਗਵੀਸਿਧੇਸ਼ਵਰਾ ਮਹਾਂਸੁਆਮੀ ਜੀ ਦੇ ਨਾਲ ਦੋ ਹੋਰ ਆਈਆਂ ਸ਼ਖਸ਼ੀਅਤਾਂ ਨੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਥਾਪਿਤ ਕੀਤੇ ਗਏ ਸੀਚੇਵਾਲ ਮਾਡਲ ਦਾ ਨਿਰੀਖਣ ਕੀਤਾ।ਕਰਨਾਟਕ ਦੇ ਕੋਪਲ ਇਲਾਕੇ ਵਿੱਚੋਂ ਲੰਘਦੀ ਹੀਰੇਹੱਲਾ ਨਦੀ ਦੀ ਸਫ਼ਾਈ ਕਰਨ ਵਿੱਚ ਜੁੱਟੇ ਸੁਆਮੀ ਗਵੀਸ਼ਿਧੇਸ਼ਵਰਾ ਨੇ ਦੱਸਿਆ ਕਿ ਇਲਾਕੇ ਵਿੱਚ ਪਾਣੀ ਦੇ ਸੰਕਟ ਕਾਰਨ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਨਾਲ ਮੀਂਹ ਦੇ ਪਾਣੀ ਤੇ ਨਿਰਭਰ ਹਨ। ਕੋਪਲ ਇਲਾਕੇ ਵਿੱਚ ਪਾਣੀ ਨੂੰ ਭੰਡਾਰ ਕਰਨ ਲਈ ਵੱਡੇ-ਵੱਡੇ ਤਲਾਬ ਹਨ ਜੋ ੨੦੦ ਤੋ ੩੦੦ ਏਕੜ ਤੱਕ ਦੇ ਹਨ। ਉਨ੍ਹਾਂ ਨੂੰ ਵੀ ਇਸ ਬਰਸਾਤ ਤੋਂ ਪਹਿਲਾ ਡੂੰਘਾ ਕੀਤਾ ਜਾ ਰਿਹਾ ਹੈ।ਕਿਸਾਨਾਂ ਦੀ ਪਾਣੀ ਦੀ ਸਮਸਿਆ ਨੂੰ ਹੱਲ ਕਰਨ ਲਈ ਗਾਰ ਕਾਰਨ ਬੰਦ ਹੋ ਚੁੱਕੀ ਨਦੀਂ ‘ਹੀਰੇਹੱਲਾ’ ਨੂੰ ਸਾਫ਼ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ।ਜਿਸ ਨੂੰ ਫਰਵਰੀ ਤੋਂ ਹੁਣ ਤੱਕ ੮੦ ਮਸ਼ੀਨਾਂ ਨਾਲ ੮ ਕਿਲੋਮੀਟਰ ਤੱਕ ਸਾਫ ਕਰ ਲਿਆ ਗਿਆ ਹੈ ਪਰ ਇਸ ਬਾਰੇ ਤਜ਼ਰਬਾ ਨਾ ਹੋਣ ਕਾਰਨ ਇਸ ਕੰਮ ਨੂੰ ਸਿਰੇ ਚਾੜ੍ਹਨ ਲਈ ਇੰਟਰਨੈਟ ‘ਤੇ ਖੋਜ ਕੀਤੀ ਤਾਂ ਵਾਰ-ਵਾਰ ਸੰਤ ਬਲਬੀਰ ਸਿੰਘ ਸੀਚੇਵਾਲ ਬਾਰੇ ਜਾਣਕਾਰੀ ਮਿਲੀ ਕਿ ਉਨ੍ਹਾਂ ਨੇ ੧੬੫ ਕਿਲੋਮੀਟਰ ਲੰਬੀ ਪਵਿੱਤਰ ਕਾਲੀ ਵੇਈਂ ਨੂੰ ਮੁੜ ਨਿਰਮਲ ਕੀਤਾ ਹੈ।
ਸੰਤ ਸੀਚੇਵਾਲ ਬਾਰੇ ਸ਼ੋਸ਼ਲ ਮੀਡੀਆ ‘ਤੇ ਜਾਣਕਾਰੀ ਹਾਸਲ ਕਰਕੇ ਪੰਜਾਬ ਆਉਣ ਦਾ ਫੈਸਲਾ ਕੀਤਾ ਤਾਂ ਜੋ ਛੋਟੀ ਜਿਹੀ ਨਦੀਂ ‘ਹੀਰੇਹੱਲਾ’ ਨੂੰ ਸਾਫ਼ ਕਰਨ ਦਾ ਰਾਹ ਲੱਭਿਆ ਜਾ ਸਕੇ।ਤਿੰਨ ਦਿਨਾਂ ਯਾਤਰਾ ਤੇ ਆਏ ਸਵਾਮੀ ਜੀ ਨੂੰ ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਅਤੇ ਪਾਲ ਸਿੰਘ ਨੌਲੀ ਨੇ ਸੀਚੇਵਾਲ ਮਾਡਲ, ਪਵਿੱਤਰ ਕਾਲੀ ਵੇਈਂ ਦੇ ਪਾਣੀ ਦੀ ਗੁਣਵੱਤਾ, ਸੀਚੇਵਾਲ ਤੇ ਸੁਲਤਾਨਪੁਰ ਲੋਧੀ ਦੇ ਘਰੇਲੂ ਗੰਦੇ ਪਾਣੀ ਨੂੰ ਸੋਧ ਕੇ ਕਿਵੇਂ ਖੇਤੀ ਨੂੰ ਵਰਤਿਆ ਜਾਂਦਾ ਹੈ, ਰੇਲਵੇ ਸਟੇਸ਼ਨ ਦੀ ਬਦਲੀ ਨੁਹਾਰ, ਸੀਚੇਵਾਲ ਕਾਲਜ, ਸਕੂਲ ਤੇ ਅਵਤਾਰ ਰੇਡੀਓ, ਨਰਸਰੀ ਸੀਚੇਵਾਲ, ਪਾਈਪ ਫੈਕਟਰੀ ਕੋਟਲਾ, ਗੁਰਦੁਆਰਾ ਟਾਹਲੀ ਸਾਹਿਬ ਦਾ ਦੌਰਾ ਕਰਵਾਇਆ ਅਤੇ ਹੋਰ ਚੱਲ ਰਹੇ ਸੇਵਾ ਕਾਰਜ਼ਾਂ ਦੀ ਵੀ ਜਾਣਕਾਰੀ ਦਿੱਤੀ।ਇਸ ਮੌਕੇ ਉਨ੍ਹਾਂ ਗੁਰਦੁਆਰਾ ਬੇਰ ਸਾਹਿਬ ਵਿਖੇ ਪਵਿੱਤਰ ਕਾਲੀ ਵੇਈਂ ਕਿਨਾਰੇ ਬਣ ਰਹੇ ਸੁੰਦਰ ਘਾਟਾਂ ਦੀ ਚੱਲ ਰਹੀ ਕਾਰ ਸੇਵਾ ਵਿੱਚ ਵੀ ਯੋਗਦਾਨ ਪਾਇਆ।ਉਨ੍ਹਾਂ ਦੋਆਬੇ ਦੇ ਅਗਾਂਹਵਧੂ ਕਿਸਾਨ ਤੇਗਾ ਸਿੰਘ ਦੇ ਕੋਲਡ ਸਟੋਰ ਦਾ ਵੀ ਦੌਰਾ ਕੀਤਾ।ਆਲੂ ਦੀ ਖੇਤੀ ਬਾਰੇ ਬੜੀ ਦਿਲਚਸਪੀ ਨਾਲ ਜਾਣਕਾਰੀ ਲਈ ਅਤੇ ਆਪਣੇ ਇਲਾਕੇ ਦੇ ਕਿਸਾਨਾਂ ਦੀ ਬਿਹਤਰੀ ਲਈ ਵਿਚਾਰਾਂ ਕੀਤੀਆਂ। ਉਨ੍ਹਾਂ ਕਿਹਾ ਕਿ ਖੇਤੀ ਤਕਨੀਕ ਪੱਖੋਂ ਪੰਜਾਬ ਕਰਨਾਟਕਾ ਨਾਲੋਂ ਬਹੁਤ ਅੱਗੇ ਹੈ ਅਤੇ ਖੁਸ਼ਹਾਲ ਹੈ।
ਗੱਲਬਾਤ ਦੌਰਾਨ ਸੁਆਮੀ ਸ੍ਰੀ ਗਵੀਸ਼ਿਧੇਸ਼ਵਰਾ ਨੇ ਸੰਤ ਸੀਚੇਵਾਲ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸ਼ਾ ਕਰਦਿਆ ਕਿਹਾ ਕਿ ਆਮ ਤੌਰ ‘ਤੇ ਕਿਹਾ ਜਾਂਦਾ ਹੈ ਹੈ ਕਿ ਜਲ ਹੀ ਜੀਵਨ ਹੈ ਪਰ ਸੰਤ ਸੀਚੇਵਾਲ ਨੇ ਵੇਈਂ ਨਦੀਂ ਦੀ ਸਫਾਈ ਕਰਵਾ ਕੇ ਜਲ ਨੂੰ ਹੀ ਜੀਵਨ ਪ੍ਰਦਾਨ ਕਰਵਾਇਆ ਹੈ।ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਕੰਮ ਕਰਨੇ ਸੌਖੇ ਹੁੰਦੇ ਹਨ ਪਰ ਸੰਤ ਸੀਚੇਵਾਲ ਨੇ ਪਿੰਡ ਵਿੱਚ ਹੀ ਵੱਡੇ ਕਾਰਜ ਕਰਕੇ ਚਣੌਤੀਆਂ ਦਾ ਸਾਹਮਣਾ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਇਰਾਦਾ ਪੱਕਾ ਹੋਵੇ ਤਾਂ ਇਨਸਾਨ ਹਰ ਮੁਸ਼ਕਿਲ ਨੂੰ ਹੱਲ ਕਰ ਸਕਦਾ ਹੈ।ਸਰਕਾਰ ਦੀ ਸਹਾਇਤਾ ਤੋਂ ਬਿਨ੍ਹਾਂ ਜਿਹੜੇ ਵੱਡੇ ਕੰਮ ਸੰਤ ਸੀਚੇਵਾਲ ਜੀ ਨੇ ਕੀਤੇ ਹਨ ਉਹ ਸਾਰੇ ਪ੍ਰੇਰਨਾਦਾਇਕ ਹਨ।ਇਸ ਮੌਕੇ ਸਵਾਮੀ ਜੀ ਨੇ ਸੰਤ ਸੀਚੇਵਾਲ ਜੀ ਨੂੰ ਕੋਪਲ ਆਉਣ ਦਾ ਸੱਦਾ ਦਿੱਤਾ।ਇਸ ਮੌਕੇ ਸੰਤ ਸੀਚੇਵਾਲ ਨੇ ਸੁਆਮੀ ਗਵੀਸ਼ਿਧੇਸ਼ਵਰਾ ਜੀ ਨੂੰ ਸਨਮਾਨਿਤ ਕੀਤਾ।
ਗੁਰਦੁਆਰਾ ਟਾਹਲੀ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸੁਆਮੀ ਗਵੀਸ਼ਿਧੇਸ਼ਵਰਾ ਜੀ ਨੂੰ ਸੰਤ ਦਇਆ ਸਿੰਘ ਨੇ ਅਯੂਰਵੈਦਿਕ ਦਵਾਈਆਂ ਬਾਰੇ ਦੱਸਿਆ ਕਿ ਇੱਥੇ ਗਰੀਬ ਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ।ਜ਼ਿਕਰਯੋਗ ਹੈ ਕਿ ਸੁਆਮੀ ਗਵੀਸ਼ਿਧੇਸ਼ਵਰਾ ਦੇ ਗੁਰੂ ਵੀ ਅਯੂਰਵੈਦ ਦੇ ਵੱਡੇ ਮਾਹਿਰ ਰਹੇ ਹਨ।ਸੰਤ ਦਇਆ ਸਿੰਘ ਨੇ ਦੋ ਪੁਰਾਤਨ ਗ੍ਰੰਥ ਭੇਂਟ ਕਰਕੇ ਸੁਆਮੀ ਜੀ ਦਾ ਸਨਮਾਨ ਕੀਤਾ ।ਇਸ ਮੌਕੇ ਮਹਾਂਰਾਸ਼ਟਰ ਤੋਂ ਆਏ ਸ੍ਰੀ ਸ਼ਿਵਾਯੋਗੀ ਸ਼ਿਵਾਚਾਰਿਆ ਜੀ, ਗੁਰੂਬਾਸਨਾ ਗਾਂਜੀ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ।
ਮਹਾਂਰਾਸ਼ਟਰ ਤੋਂ ਆਏ ਸ੍ਰੀ ਸ਼ਿਵਾਯੋਗੀ ਸ਼ਿਵਾਚਾਰਿਆ ਜੀ ਨੇ ਦੱਸਿਆ ਕਿ ਸੁਆਮੀ ਗਵੀਸ਼ਿਧੇਸ਼ਵਰਾ ਜੀ ਕੋਪਲ ਵਿੱਚ ਇੱਕ ਹਜ਼ਾਰ ਸਾਲ ਪੁਰਾਣੇ ਗਵੀਮੱਠ ਦੇ ੧੮ਵੇਂ ਮੁਖੀ ਹਨ। ਇਸ ਮੱਠ ਦੇ ਅਜ਼ਾਦੀ ਤੋਂ ਪਹਿਲਾ ਦੇ ਵਿਦਿਅਕ ਅਦਾਰੇ ਚੱਲ ਰਹੇ ਹਨ।ਮੌਜੂਦਾ ਸਮੇਂ ਦੌਰਾਨ ੧੫ ਤੋਂ ਵੱਧ ਸਕੂਲ, ਕਾਲਜ਼ਾਂ ਵਿੱਚ ਦਸ ਹਜ਼ਾਰ ਤੋਂ ਵੱਧ ਵਿਦਿਆਰਥੀ ਪੜ ਰਹੇ ਹਨ।ਇਲਾਕੇ ਵਿੱਚ ਪਾਣੀ ਦੀ ਕਿਲਤ ਹੋਣ ਕਰਕੇ ਹੁਣ ਪੁਰਾਤਨ ਤਲਾਬਾਂ ਨੂੰ ਖੁਦਵਾ ਰਹੇ ਹਨ ਅਤੇ ਹੀਰੇਹੱਲਾ ਨਦੀ ਦੀ ਸਫਾਈ ਕਰਵਾ ਰਹੇ ਹਨ।ਜਨਵਰੀ ਵਿੱਚ ਹਰ ਸਾਲ ਯਾਤਰਾ ਉਤਸਵ ਹੁੰਦਾ ਹੈ ਜਿਸ ਵਿੱਚ ਪੰਦਰਾਂ ਲੱਖ ਤੋਂ ਵੱਧ ਸ਼ਰਧਾਲੂ ਸ਼ਾਮਿਲ ਹੁੰਦੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *