ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਵਿਖੇ ਦੋ ਰੋਜ਼ਾ ਜ਼ਿਲ੍ਹਾ

ਪੱਧਰੀਯੁਵਕ ਮੇਲੇ ਦਾ ਸਮਾਪਤੀ ਸਮਾਗਮ
: ਮਿੱਠੀਆਂ ਯਾਦਾਂ ਛੱਡਦਾ ਜਿਲ੍ਹਾ ਪੱਧਰੀ ਦੋ ਰੋਜ਼ਾ ਯੁਵਕ ਮੇਲਾ ਹੋਇਆ ਸਮਾਪਤ।
: ਲੋਕ ਸਾਜ਼ਾਂ ਦੀ ਪੇਸ਼ਕਾਰੀ ਨੇ ਯਾਦ ਕਰਾਇਆ ਪੰਜਾਬੀ ਵਿਰਸਾ।
: ਭੰਗੜੇ ਵਿੱਚ ਐੱਲ.ਪੀ.ਯੂ ਦੀ ਰਹੀ ਸਰਦਾਰੀ।
: ਗਿੱਧੇ ਵਿੱਚ ਗੁਰੁ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਨੇ ਮਾਰੀ ਬਾਜ਼ੀ।

ਫਗਵਾੜਾ 24 ਮਾਰਚ (ਅਸ਼ੋਕ ਸ਼ਰਮਾ) ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਵੱਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਕਪੂਰਥਲਾ ਸ. ਪ੍ਰੀਤ ਕੋਹਲੀ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਤਿੰਦਰਪਾਲ ਸਿੰਘ ਪਲਾਹੀ ਅਤੇ ਪ੍ਰਿੰਸੀਪਲ ਡਾ. ਗੁਰਦੇਵ ਸਿੰਘਦੀ ਯੋਗ ਅਗਵਾਈ ਹੇਠ ਦੋ ਰੋਜ਼ਾਜ਼ਿਲ੍ਹਾ ਪੱਧਰੀ ਯੁਵਕ ਮੇਲੇ ਦਾ ਸਮਾਪਨ ਸਮਾਗਮ 23 ਮਾਰਚ, 2019 ਨੂੰ ਹੋਇਆ। ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾਵਿਖੇ ਚੱਲ ਰਹੇ ਦੋ ਦਿਨਾਂ ਯੁਵਕ ਮੇਲੇ ਦੇ ਦੂਜੇ ਦਿਨ ਮੁੱਖ ਮਹਿਮਾਨ ਐੱਸ.ਡੀ.ਐੱਮ. ਡਾ. ਜੈਇੰਦਰ ਸਿੰਘ ਜੀ ਰਹੇ।ਕਾਲਜ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਨੇ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਅਤੇ ਆਈਆਂ ਹੋਈਆਂ ਸਭ ਸ਼ਖਸ਼ੀਅਤਾਂ ਦਾ ਨਿੱਘਾ ਸਵਾਗਤ ਕੀਤਾ।ਮੇਲੇ ਦੇ ਦੂਜੇ ਦਿਨ ਲੋਕਗੀਤ, ਲੋਕ ਸਾਜ਼,ਵਾਰ ਗਾਇਨ, ਭਾਸ਼ਣ ਪ੍ਰਤਿਯੋਗਤਾਅਤੇ ਕਵੀਸ਼ਰੀ ਦੇ ਮੁਕਾਬਲੇ ਕਰਵਾਏ ਗਏ।
ਮੇਲੇ ਦੇ ਪਹਿਲੇ ਦਿਨ ਹੋਏ ਮੁਕਾਬਲਿਆਂ ਵਿੱਚ ਗਿੱਧੇ ਵਿੱਚ ਪਹਿਲੇ ਸਥਾਨ ਤੇਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ, ਦੂਸਰੇ ਤੇਐੱਲ.ਪੀ.ਯੂ. ਫਗਵਾੜਾ, ਤੀਸਰੇ ਸਥਾਨ ਐੱਮ.ਐੱਲ.ਯੂ. ਕਾਲਜ ਮੇਹਟਾਂ ਰਿਹਾ।ਪੁਰਾਤਨ ਪਹਿਰਾਵੇ ਵਿੱਚ ਸੋਨੀਆਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾਪਹਿਲੇ ਸਥਾਨ ਤੇਸੁਨਿਧੀ ਕਮਲਾ ਨਹਿਰੂ ਕਾਲਜ ਫਗਵਾੜਾ ਦੂਜੇ ਸਥਾਨ ਤੇ ਰਮਨਦੀਪ ਕੌਰਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਤੀਜੇ ਸਥਾਨ ਪ੍ਰਾਪਤ ਕੀਤਾ। ਭੰਗੜੇ ਵਿੱਚ ਐਲ.ਪੀ.ਯੂ. ਫਗਵਾੜਾਦੀ ਟੀਮ ਪਹਿਲੇ ਸਥਾਨ ਤੇ ਰਹੀ ਹੈ। ਫੁਲਕਾਰੀ ਮੁਕਾਬਲੇ ਵਿੱਚ ਕੋਮਲ ਸੰਧੂ ਕਮਲਾ ਨਹਿਰੂ ਕਾਲਜ ਫਗਵਾੜਾਪਹਿਲੇ ਸਥਾਨ ਤੇ ਸੁਮਨਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾਦੂਜੇ ਸਥਾਨ,ਅਨੂ ਕੁਮਾਰੀ, ਐਲ.ਪੀ.ਯੂ ਫਗਵਾੜਾ ਤੇਸਪਨਾ ਕੁਮਾਰੀ ਐੱਮ.ਐੱਲ.ਯੂ. ਕਾਲਜ ਮੇਹਟਾਂ ਤੀਸਰੇ ਸਥਾਨ ਤੇ ਰਹੀਆਂ।ਨਾਲੇ ਬੁਨਣਾ ਮੁਕਾਬਲੇਵਿੱਚ ਇਰਮਾ ਅਖ਼ਤਰ ਹਿੰਦੂ ਕੰਨਿਆ ਕਾਲਜ ਕਪੂਰਥਲਾ ਪਹਿਲੇਸਥਾਨ ਤੇ,ਕਾਮਿਨੀ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਦੂਸਰੇ ਸਥਾਨ ਤੇ ਮਨਜੀਤ ਕੌਰ, ਜੀ.ਐੱਨ.ਬੀ.ਐਲ. ਫਗਵਾੜਾ ਤੀਸਰੇ ਸਥਾਨ ਤੇ ਰਹੀਆਂ।ਪੀੜੀ ਬੁਨਣਾ ਮੁਕਾਬਲੇ ਵਿੱਚ ਸੰਜੀਤਾ ਮਾਹੀ ਜੀ.ਆਰ.ਡੀ. ਕਾਲਜ ਫਗਵਾੜਾਪਹਿਲੇ ਸਥਾਨ ਤੇ ਰਵੀ ਕੁਮਾਰ ਐੱਲ.ਪੀ.ਯੂ. ਫਗਵਾੜਾ ਦੂਸਰੇ ਸਥਾਨ ਤੇ ਮਨਪ੍ਰੀਤ ਕੌਰ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾਤੀਸਰੇ ਸਥਾਨ, ਛਿੱਕੂ ਬੁਨਣਾ ਮੁਕਾਬਲੇ ਵਿੱਚ ਦੀਕਸ਼ਾ ਸ਼ਰਮਾ ਐੱਲ.ਪੀ.ਯੂ. ਫਗਵਾੜਾ ਪਹਿਲੇ ਸਥਾਨ ਤੇ ਸੋਨੀਆ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਦੂਸਰੇ ਸਥਾਨ ਤੇ ਰਿਹਾ। ਪੱਖੀ ਬੁਨਣਾ ਮੁਕਾਬਲੇ ਵਿੱਚ ਅਕਵਿੰਦਰ ਕੌਰ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾਪਹਿਲੇ ਸਥਾਨ ਤੇ ਅੰਮ੍ਰਿਤਪਾਲਜੀ.ਆਰ.ਡੀ. ਕਾਲਜ ਫਗਵਾੜਾਦੂਸਰੇਸਥਾਨਤੇਕਨੂਪ੍ਰੀਆਐਲ.ਪੀ.ਯੂ ਫਗਵਾੜਾਤੀਸਰੇ ਸਥਾਨ ਤੇ ਰਹੇ। ਬੇਕਾਰ ਵਸਤੂਆਂ ਦੇ ਸਦਉਪਯੋਗ ਮੁਕਾਬਲੇ ਵਿੱਚ ਆਂਚਲ ਸ਼ਰਮਾ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਪਹਿਲੇ ਸਥਾਨ ਤੇ ਰਿਤੂ ਚੰਡਾਲਕਮਲਾ ਨਹਿਰੂ ਕਾਲਜ ਫਗਵਾੜਾਦੂਸਰੇ ਸਥਾਨ ਤੇ ਗੁਰਲੀਨ ਕੌਰ ਕਮਲਾ ਨਹਿਰੂ ਕਾਲਜ ਫਗਵਾੜਾ ਤੀਸਰੇ ਸਥਾਨ ਤੇ ਰਹੇ। ਮੋਨੋਐਕਟਿੰਗ ਮੁਕਾਬਲਿਆਂ ਵਿੱਚ ਵਾਸੂ ਐੱਲ.ਪੀ.ਯੂ. ਫਗਵਾੜਾ ਪਹਿਲੇ ਸਥਾਨ ਤੇਨੀਰਜ ਕੁਮਾਰੀ ਕਮਲਾ ਨਹਿਰੂ ਕਾਲਜ ਫਗਵਾੜਾਦੂਸਰੇ ਸਥਾਨਤੇ ਰਹੇ। ਲੋਕ ਗੀਤ ਮੁਕਾਬਲੇ ਵਿੱਚ ਭੁਪਿੰਦਰਦੀਪ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਪਹਿਲੇ ਸਥਾਨ ਤੇ, ਸੁਰੇਸ਼ ਕੁਮਾਰ ਐਲ.ਪੀ.ਯੂ. ਫਗਵਾੜਾ ਦੂਜੇ ਸਥਾਨ ਤੇ ਅਤੇ ਪਲਵੀ ਸ਼ਰਮਾ ਕਮਲਾ ਨਹਿਰੂ ਕਾਲਜ ਫਗਵਾੜਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਲੋਕ ਸਾਜ ਵਿੱਚ ਐਲ.ਪੀ.ਯੂ. ਫਗਵਾੜਾ ਨੇ ਪਹਿਲਾਸਥਾਨ, ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾਨੇ ਦੂਜਾ ਸਥਾਨ ਹਾਸਿਲ ਕੀਤਾ। ਕਵੀਸ਼ਰੀ ਵਿੱਚ ਐਲ.ਪੀ.ਯੂ. ਫਗਵਾੜਾ ਨੇ ਪਹਿਲਾ, ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਦੂਜਾ ਅਤੇ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਨੇ ਤੀਜਾ ਸਥਾਨ ਹਾਸਲਕੀਤਾ।ਵਾਰ ਗਾਇਨ ਵਿੱਚ ਐਲ.ਪੀ.ਯੂ. ਫਗਵਾੜਾਨੂੰ ਪਹਿਲਾ ਅਤੇ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾਨੇ ਦੂਜਾ ਸਥਾਨ ਹਾਸਲ ਕੀਤਾ।ਭਾਸ਼ਣ ਮੁਕਾਬਲੇ ਵਿੱਚ ਮੁਸਕਾਨ ਕਟੋਚਐਲ.ਪੀ.ਯੂ. ਫਗਵਾੜਾ ਨੇ ਪਹਿਲਾ, ਮਹਿਕ ਦੁੱਗਲ ਕਮਲਾ ਨਹਿਰੂ ਕਾਲਜ ਫਗਵਾੜਾ ਨੇ ਦੂਜਾ ਮਨਿੰਦਰ ਕੌਰ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਤੇ ਖ਼ੁਸ਼ਕਰਨ ਐੱਮ.ਐੱਲ.ਯੂ. ਕਾਲਜ ਮੇਹਟਾਂ ਨੇ ਕ੍ਰਮਵਾਰ ਤੀਸਰਾ ਸਥਾਨ ਹਾਸਲ ਕੀਤਾ।
ਮਾਣਯੋਗ ਐੱਸ.ਡੀ.ਐੱਮ. ਡਾ. ਜੈਇੰਦਰ ਸਿੰਘ ਨੇ ਅੱਜ ਦੇ ਯਾਦਗਾਰੀ ਦਿਹਾੜੇ ਤੇ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਤੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਅਲੋਪ ਹੋ ਰਹੇ ਵਿਰਸੇ ਨੂੰ ਸੰਭਾਲਣ ਦਾ ਭਰਪੂਰ ਯਤਨ ਕਰਨਾ ਚਾਹੀਦਾ ਹੈ। ਇਸ ਉਪਰੰਤ ਇਨਾਮਾਂ ਦੀ ਤਕਸੀਮਐੱਸ.ਡੀ.ਐੱਮ. ਡਾ. ਜੈਇੰਦਰ ਸਿੰਘ,ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਕਪੂਰਥਲਾ ਸ. ਪ੍ਰੀਤ ਕੋਹਲੀ, ਕਾਲਜ ਪ੍ਰਬਧੰਕੀ ਕਮੇਟੀ ਦੇ ਪ੍ਰਧਾਨ ਸ. ਜਤਿੰਦਰਪਾਲ ਸਿੰਘ ਪਲਾਹੀ ਅਤੇ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਨੇ ਆਪਣੇ ਕਰ-ਕਮਲਾਂ ਨਾਲ ਕੀਤੀ।
ਇਸ ਮੌਕੇ ਕਾਲਜ ਪ੍ਰਬਧੰਕੀ ਕਮੇਟੀ ਦੇ ਪ੍ਰਧਾਨ ਸ. ਜਤਿੰਦਰਪਾਲ ਸਿੰਘ ਪਲਾਹੀ ਨੇ ਆਏ ਹੋਏ ਮਹਿਮਾਨਾਂਸ. ਜਗੀਰ ਸਿੰਘ ਪਲਾਹੀ, ਸ. ਸੀਤਲ ਸਿੰਘ ਪਲਾਹੀ, ਸ. ਗੁਰਦੇਵ ਸਿੰਘ ਨੰਬਰਦਾਰ, ਸ਼੍ਰੀ ਹਰਜਿੰਦਰ ਗੋਗਨਾ, ਸ੍ਰੀ ਨੀਰਜ ਬਖਸ਼ੀ, ਸ੍ਰੀ ਕਿਸ਼ੋਰੀ ਲਾਲ ਪ੍ਰਿੰਸੀਪਲ ਰਵਿੰਦਰਭਾਰਗਵ ਤੇ ਸ. ਗੁਰਚਰਨ ਸਿੰਘ ਮਾਣਯੋਗ ਸ਼ਖਸੀਅਤਾਂ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕਰਨ ਤੇ ਧੰਨਵਾਦ ਕੀਤਾ।ਉਹਨਾਂ ਨੇ ਵੱਖ-ਵੱਖ ਸੰਸਥਾਵਾਂ ਤੋਂ ਆਏ ਹੋਏ ਪ੍ਰਤੀਯੋਗੀਆਂ, ਅਧਿਆਪਕ ਸਾਹਿਬਾਨ ਤੋਂ ਇਲਾਵਾ ਕਾਲਜ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਇਸ ਯੁਵਕ ਮੇਲੇ ਨੂੰ ਸਫ਼ਲ ਕਰਨ ਲਈ ਵਧਾਈ ਦਿੱਤੀ।ਮੰਚ ਸੰਚਾਲਨ ਦੀ ਭੂਮਿਕਾ ਡਾ. ਭੁਪਿੰਦਰ ਕੌਰ, ਪ੍ਰੋ. ਕਮਲਪ੍ਰੀਤ ਕੌਰ, ਸ. ਜਸਪ੍ਰੀਤ ਸਿੰਘ ਨੇ ਬਖੂਬੀ ਨਿਭਾਈ।

Geef een reactie

Het e-mailadres wordt niet gepubliceerd. Vereiste velden zijn gemarkeerd met *