ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ

ਅੱਖਾਂ ਦੀ ਦੇਖ-ਭਾਲ ਸੰਬੰਧੀ ਸੈਮੀਨਾਰ ਕਰਵਾਇਆ ਗਿਆ
ਫਗਵਾੜਾ 24 ਮਾਰਚ (ਅਸ਼ੋਕ ਸ਼ਰਮਾ) ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪ੍ਰਿੰ: ਡਾ: ਕਿਰਨਜੀਤ ਰੰਧਾਵਾ ਦੀ ਅਗਵਾਈ ਹੇਠ ਅੱਖਾਂ ਦੀ ਦੇਖ-ਭਾਲ ਸੰਬੰਧੀ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਮੁੱਖ ਬੁਲਾਰੇ ਵਜੋਂ ਅੱਖਾਂ ਦਾ ਸਰਜਨ ਡਾ: ਐਨਟੋਨਿਓ ਲੰਡਨ (ਯੂ.ਕੇ.) ਅਤੇ ਡਾ: ਜਸਦੀਪ ਸਿੰਘ ਸੰਧੂ ਨੇ ਸ਼ਿਰਕਤ ਕੀਤੀ । ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਨੂੰ ਸੰਤੁਲਿਤ ਭੋਜਨ ਲੈਣਾ ਚਾਹੀਦਾ ਹੈ, ਅੱਖਾਂ’ਚ ਸੱਟ ਲੱਗਣ ਤੋਂ ਬਚਣ ਲਈ ਸਾਵਧਾਨੀ ਨਾਲ ਕੰਮ ਕਰਨਾ ਚਾਹੀਦਾ ਹੈ, ਤਿੱਖੀਆਂ ਚੀਜਾਂ ਅਤੇ ਤੇਜ਼ਾਬ ਆਦਿ ਬੱਚਿਆਂ ਤੋਂ ਦੂਰ ਰੱਖਣ ਚਾਹੀਦੇ ਹਨ । ਬਹੁਤ ਸਾਰੇ ਲੋਕ ਆਪਣੀ ਖੂਬਸੂਰਤੀ ਵਧਾਉਣ ਲਈ ਲੈਂਨਜ਼ ਦਾ ਇਸਤੇਮਾਲ ਕਰਦੇ ਹਨ ਪਰ ਇਹ ਅੱਖਾਂ ਲਈ ਖ਼ਤਰਨਾਕ ਹੁੰਦਾ ਹੈ, ਸਾਨੂੰ ਆਪਣੀ ਅੰਦਰੂਨੀ ਖੂਬਸੂਰਤੀ ਵਧਾਉਣੀ ਚਾਹੀਦੀ ਹੈ ਤਾਂ ਜੋ ਸਾਡੀਆਂ ਅੱਖਾਂ ਖੁਦ-ਬ-ਖੁਦ ਖੂਬਸੂਰਤ ਤੇ ਤੰਦਰੁਸਤ ਰਹਿਣ । ਵਿਦਿਆਰਥੀਆਂ ਨੇ ਆਏ ਮਹਿਮਾਨ ਤੋਂ ਅੱਖਾਂ ਸੰਬੰਧੀ ਕਈ ਪ੍ਰਸ਼ਨ ਪੁੱਛੇ ਤੇ ਅੱਖਾਂ ਸੰਬੰਧੀ ਕਈ ਤਰ੍ਹਾਂ ਦੀ ਜਾਣਕਾਰੀ ਹਾਸਿਲ ਕੀਤੀ । ਕਾਲਜ ਦੇ ਪ੍ਰਿੰ: ਡਾ: ਕਿਰਨਜੀਤ ਰੰਧਾਵਾ ਨੇ ਆਏ ਹੋਏ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਸਨਮਾਨਿਤ ਚਿੰਨ੍ਹ ਭੇਂਟ ਕੀਤਾ । ਵਿਦੇਸ਼ ਤੋਂ ਆਏ ਅੱਖਾਂ ਦੇ ਸਰਜਨ ਦਾ ਸਾਡੇ ਕਾਲਜ ਵਿੱਚ ਸੈਮੀਨਾਰ ਕਰਵਾਉਣ ਦਾ ਮੁੱਖ ਮੰਤਵ ਵਿਦਿਆਰਥੀ ਅੱਖਾਂ ਸੰਬੰਧੀ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਨ ਤਾਂ ਜੋ ਉਹ ਆਪਣੀਆਂ ਅੱਖਾਂ ਦੀ ਸੰਭਾਲ ਅਤੇ ਸਮਾਜ ਵਿੱਚ ਜਾ ਕੇ ਹੋਰਾਂ ਵਿਅਕਤੀਆਂ ਨੂੰ ਵੀ ਜਾਗਰੂਕ ਕਰਨ । ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ ਜਿਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕਾਲਜ ਦੇ ਵਿਹੜੇ ਆਏ ਤੇ ਅੱਖਾਂ ਦੀ ਦੇਖ-ਭਾਲ ਸੰਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ । ਇਸ ਮੌਖੇ ‘ਤੇ ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *