ਫਗਵਾੜੇ ਦੇ ਪੰਜਾਬੀ ਵਿਪਿਨ ਕੁਮਾਰ ਦੀ ਬੈਲਜ਼ੀਅਮ ਵਿੱਚ ਮੌਤ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਾਢੇ ਤਿੰਨ ਦਹਾਕੇ ਪਹਿਲਾਂ ਚੰਗੇਂ ਭਵਿੱਖ ਦੀ ਆਸ ਨਾਲ ਪ੍ਰਵਾਸੀ ਹੋਏ ਵਿਪਿਨ ਕੁਮਾਰ ਨੇ 15 ਅਤੇ 16 ਮਾਰਚ ਦੀ ਵਿਚਕਾਰਲੀ ਰਾਤ ਨੂੰ ਬੈਲਜ਼ੀਅਮ ਵਿੱਚ ਪ੍ਰਾਣ ਤਿਆਗ ਦਿੱਤੇ। ਵਿਪਿਨ ਕੁਮਾਰ ਪੰਜਾਬ ਦੇ ਸ਼ਹਿਰ ਫਗਵਾੜਾ ਦੇ ਜੰਮਪਲ ਸਨ ਤੇ ਉਹਨਾਂ ਨੇ ਹੁਣ ਤੱਕ ਦਾ ਬਹੁਤਾ ਸਮਾਂ ਗੈਂਟ ਅਤੇ ਜੈਲਜਤ ਸਹਿਰਾਂ ਵਿੱਚ ਹੀ ਗੁਜਾਰਿਆ ਸੀ ਤੇ ਪਿਛਲੇ ਛੇ ਕੁ ਮਹੀਨੇ ‘ਤੋਂ ਬਰੁੱਜ ਸ਼ਹਿਰ ਲਾਗਲੇ ਪਿੰਡ ਰੋਦਰਫੋਰਦੇ ਵਿੱਚ ਰਹਿ ਰਹੇ ਸਨ। ਜਿੱਥੇ ਦਿਲ ਦਾ ਦੌਰਾ ਪੈਣ ਕਾਰਨ 61 ਸਾਲਾਂ ਦੀ ਉਮਰ ਭੋਗ ਉਹ ਇਸ ਫਾਂਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ। ਉਹਨਾਂ ਦੇ ਨਜਦੀਕੀ ਗੁਰਪ੍ਰੀਤ ਸਿੰਘ ਗੋਪੀ ਹੋਰਾਂ ਨੇ ਦੱਸਿਆ ਕਿ ਉਹ ਬਹੁਤ ਹੀ ਮਿਲਣਸਾਰ ਇਨਸਾਨ ਸਨ ਤੇ ਹਰ ਇੱਕ ਦੀ ਮੱਦਦ ਲਈ ਹਾਜ਼ਰ ਰਹਿੰਦੇ ਸਨ। ਵਿਪਿਨ ਕੁਮਾਰ ਅਪਣੇ ਪਿਛੇ ਅਪਣੀ ਪਤਨੀ ਬਿੰਦੂ ਨੂੰ ਇਕੱਲਿਆਂ ਛੱਡ ਗਏ ਜੋ ਫਗਵਾੜੇ ਰਹਿ ਰਹੀ ਹੈ। ਵਿਪਿਨ ਕੁਮਾਰ ਜੀ ਹੋਰਾਂ ਦਾ ਸਸਕਾਰ 29 ਮਾਰਚ ਦਿਨ ਸੁੱਕਰਵਾਰ ਨੂੰ 11 ਵਜੇ ਵਿੰਗਨੇ ਪਿੰਡ ਵਿੱਚ ਕੀਤਾ ਜਾਵੇਗਾ ਤੇ ਸਹਿਜ ਪਾਠ ਦਾ ਭੋਗ ਅਤੇ ਅੰਤਮ ਅਰਦਾਸ ਦੁਪਿਹਰੇ 1 ਵਜੇ ਗੁਰਦਵਾਰਾ ਸਿੰਘ ਸਭਾ ਕਨੋਕੇ ਹੀਸਟ ਵਿੱਚ ਹੋਵੇਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *