ਬਰੱਸਲਜ ਵਿਖੇ ਹੋਲਾ ਮਹੱਲਾ ਮਨਾਇਆ ਗਿਆ

ਬੈਲਜੀਅਮ 26 ਮਾਰਚ (ਅਮਰਜੀਤ ਸਿੰਘ ਭੋਗਲ) ਵਿਲਵੋਰਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਬੰਦ ਹੋਏ ਨੂੰ 2 ਸਾਲ ਤੋ ਵੱਧ ਦਾ ਸਮਾ ਹੋ ਚੱਲਿਆ ਹੈ ਇਸ ਪਿਛੇ ਕੀ ਕਾਰਨ ਹਨ ਕਿ ਕਿਉ ਨਹੀ ਖੁਲ ਰਿਹਾ ਇਹ ਕਮੇਟੀ ਜਾ ਸ਼ਹਿਰ ਦਾ ਮੇਅਰ ਹੀ ਦੱਸ ਸਕਦੇ ਹਨ ਪਰ ਸੰਗਤਾ ਦੇ ਸਬਰ ਦਾ ਬੰਨ ਟੁਟ ਚੁਕਾ ਹੈ ਜਿਸ ਕਰਕੇ ਪਿਛਲੇ ਕੁਝ ਮਹਿਨਿਆ ਤੋ ਸੰਗਤਾ ਦੇ ਸਹਿਯੋਗ ਨਾਲ ਤਰਸੇਮ ਸਿੰਘ ਸ਼ੇਰਗਿਲ ਅਤੇ ਉਨਾ ਦੇ ਪਰਿਵਾਰ ਵਲੋ ਬਰੱਸਲਜ ਵਿਚ ਇਕ ਹਾਲ ਕਰਾਏ ਤੇ ਲੈ ਕੇ ਹਫਤਾਵਾਰੀ ਦਿਵਾਨ ਸਜਾਏ ਜਾਦੇ ਹਨ ਇਸ ਵਾਰ ਹੋਲੇ ਮਹੱਲੇ ਨੂੰ ਮੁਖ ਰੱਖ ਕੇ ਸਵੇਰ ਦੇ ਸਮੇ ਸੁਖਮਣੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਦੁਪਿਹਰ 1 ਵਜੇ ਤੱਕ ਕੀਨੀਆ ਤੋ ਆਏ ਭਾਈ ਕੁਲਵਿੰਦਰ ਸਿੰਘ ਵਲੋ ਕੀਰਤਨ ਕੀਤਾ ਗਿਆ ਅਤੇ ਹੋਲੇ ਮੁਹੱਲੇ ਵਾਰੇ ਸੰਗਤਾ ਨੂੰ ਵਿਸਥਾਰ ਨਾਲ ਜਾਣਕਾਰੀ ਦਿਤੀ ਸੰਗਤਾ ਵਲੋ ਭਾਈ ਕੁਲਵਿੰਦਰ ਸਿੰਘ ਨੂੰ ਸਿਰੋਪਾਉ ਦਿਤਾ ਗਿਆ ਅਤੇ ਗੁਰੂ ਕੇ ਲੰਗਰ ਅਟੁਟ ਵਰਤਾਏ ਗਏ

Geef een reactie

Het e-mailadres wordt niet gepubliceerd. Vereiste velden zijn gemarkeerd met *