ਮਨਜੀਤ ਸਿੰਘ ਜੀਕੇ ਬਨਾਮ ਸ਼੍ਰੋਮਣੀ ਅਕਾਲੀ ਦਲ (ਬਾਦਲ)

ਇਨ੍ਹੀਂ ਦਿਨੀਂ ਮੀਡੀਆ ਵਿੱਚ ਆਈਆਂ ਖਬਰਾਂ ਅਨੁਸਾਰ ਦਿੱਲੀ ਪੁਲਿਸ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਵਿਰੁਧ ਗੁਰਦੁਆਰਾ ਕਮੇਟੀ ਦੇ ਮੈਂਬਰ ਅਤੇ ਸਾਬਕਾ ਜਨਰਲ ਸਕਤੱਰ ਸ. ਗੁਰਮੀਤ ਸਿੰਘ ਸ਼ੰਟੀ ਵਲੋਂ ਲਾਏ ਲਾਏ ਗਏਕਥਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਅਧਾਰ ’ਤੇ ਅਦਾਲਤ ਵਿੱਚ ਚਲ ਰਹੇ ਮਾਮਲੇ ਦੇ ਸੰਬੰਧ ਵਿੱਚ ਅਦਾਲਤ ਦੇ ਆਦੇਸ਼ ਅਨੁਸਾਰਕੀਤੀ ਗਈਜਾਂਚ ਦੀ ਰਿਪੋਰਟ, ਜੋ 300 ਤੋਂ ਵੱਧ ਪੰਨਿਆਂ ਪੁਰ ਅਧਾਰਤ ਦਸੀ ਜਾਂਦੀ ਹੈ, ਕਲੋਜ਼ਰ ਰਿਪੋਰਟ ਦੇ ਰੂਪ ਵਿੱਚ ਦਾਖਲ ਕਰ ਦਿੱਤੀ ਹੈ। ਦਸਿਆ ਗਿਆ ਹੈ ਕਿ ਸ. ਗੁਰਮੀਤ ਸਿੰਘ ਸ਼ੰਟੀ ਨੇ ਪੁਲਿਸ ਵਲੋਂ ਦਾਖਲ ਕੀਤੀ ਗਈ ਰਿਪੋਰਟ ਤੇ ਕਿੰਤੂ ਕਰਦਿਆਂ ਕਿਹਾ ਹੈ ਕਿ ਉਹ ਮਾਮਲੇ ਦੀ ਸੁਣਵਾਈ ਦੀ ਅਗਲੀ ਤਾਰੀਖ ’ਤੇਇਸ,ਕਲੋਜ਼ਰ ਰਿਪੋਰਟ, ਦਾ ਵਿਰੋਧ ਕਰਨਗੇ। ਦੂਜੇਪਾਸੇ ਬਾਦਲ ਅਕਾਲੀ ਰਾਜਨੀਤੀ ਦੇ ਮੁੱਖੀਆਂ ਦੇ ਇੱਕ ਵਰਗ ਦੀ ਮਾਨਤਾ ਹੈ ਕਿ ਪਾਰਟੀ ਵਿਚਲੇ ਹੀ ਸ. ਮਨਜੀਤ ਸਿੰਘ ਜੀਕੇ ਦੇ ਵਿਰੋਧੀਆਂ ਨੇ ਹੀ ਉਨ੍ਹਾਂ ਨੂੰਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਦੇ ਮੁਕਬਲੇ ਦੇ ਮੈਦਾਨ ਵਿਚੋਂ ਬਾਹਰ ਕਰਨ ਦੇ ਉਦੇਸ਼ ਨਾਲਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਹੈ। ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੀ ਸਮਝ ਨਹੀਂ ਸਮਝ ਸਕੇ ’ਤੇ ਉਹ ਵੀ ਜਾਣੇ ਅਨਜਾਣੇ ਉਨ੍ਹਾਂ ਦੀ ਸਾਜ਼ਿਸ਼ ਦਾ ਹਿਸਾ ਬਣ ਗਏ। ਉਨ੍ਹ੍ਹਾਂ ਅਨੁਸਾਰ ਸ. ਸੁਖਬੀਰ ਸਿੰਘ ਬਾਦਲ ਇਹ ਵੀ ਭੁਲ ਗਏ ਕਿ ਜਿਸ ਸਮੇਂ ਉਨ੍ਹਾਂ ਦੀ ਅਗਵਾਈ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਜਾਬ ਵਿਧਾਨ ਸਭਾ ਦੀਆਂਆਮ ਚੋਣਾਂ ਵਿੱਚ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਵਿਧਾਨਸਭਾ ਵਿੱਚ ਤੀਜੇ ਪਾਇਦਾਨ ਪੁਰ ਜਾ ਪੁਜਾ ਸੀ, ਦਲ ਵਿੱਚ ਆਪਣਾ ਭਵਿਖ ਖਤਰੇ ਵਿੱਚ ਮਹਿਸੂਸ ਕਰਦਿਆਂ ਸੀਨੀਅਰ ਅਤੇ ਟਕਸਾਲੀ ਅਕਾਲੀ ਮੁਖੀ ਇੱਕ-ਇੱਕ ਕਰ ਦਲ ਨਾਲੋਂ ਨਾਤਾ ਤੋੜਦੇਚਲੇ ਜਾ ਰਹੇ ਸਨ, ਉਨ੍ਹਾਂ ਹੀ ਦਿਨਾਂਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੀਆਂਹੋਣ ਜਾ ਰਹੀਆਂ ਆਮ ਚੋਣਾਂ ਵਿੱਚ ਵੀ ਦਲ ਦੀ ਹਾਰ ਚਿੱਟੇ ਦਿਨ ਵਾਂਗ ਸਾਫ ਵਿਖਾਈ ਦੇਣ ਲਗ ਪਈ ਸੀ।ਉਸ ਸਮੇਂਸ. ਮਨਜੀਤ ਸਿੰਘ ਜੀਕੇ ਨੇ ਹੀ ਅੱਗੇ ਆ ਦਿੱਲੀ ਵਿੱਚ ਦਲ ਦੀ ਸਾਖ ਨੂੰ ਬਚਾਈ ਰਖਣ ਦੇ ਦਾਅਵੇ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੀ ਅਗਵਾਈ ਦੀ ਜ਼ਿਮੇਂਦਾਰੀ ਸੰਭਾਲ ਲਈ ਸੀ।
ਉਨ੍ਹਾਂ ਦਿੱਲੀ ਗੁਰਦੁਆਰਾ ਚੋਣਾ ਲਈ ਇਕ ਨਿਸ਼ਚਤ ਰਣਨੀਤੀ ਦੇ ਤਹਿਤ, ਆਪਣੇ ਪਿਤਾ ਜ. ਸੰਤੋਖ ਸਿੰਘ ਦੇ ਕੀਤੇ ਕੰਮਾਂ ਦੇ ਅਧਾਰ ’ਤੇ ਆਪਣੀ ਮੇਹਨਤ ਅਤੇ ਲਗਨ ਨਾਲਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਨਾਂ ਪੁਰ ਰਿਕਾਰਡਜਿੱਤ ਹਾਸਿਲ ਕੀਤੀ ਅਤੇ ਉਸਨੂੰ ਬਿਨਾ ਕਿਸੇ ਸੰਕੋਚ ਸ. ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿੱਚ ਜਾ ਪਾਈ ਅਤੇ ਉਨ੍ਹਾਂ ਦਾ ਸਨਮਾਨ ਵਧਾਇਆ। ਬਾਦਲ ਅਕਾਲੀ ਦਲ ਦੀ ਰਾਜਨੀਤੀ ਦੇ ਮਾਹਿਰਾਂ ਅਨੁਸਾਰ ਸ. ਮਨਜੀਤ ਸਿੰਘ ਜੀਕੇ ਦੀ ਇਹੀ ਸਫਲਤਾ ਉਨ੍ਹਾਂ ਦੀ ਦੁਸ਼ਮਣ ਜਾ ਸਾਬਤ ਹੋਈ। ਉਹ ਇਹ ਵੀ ਆਖਦੇ ਹਨ ਕਿ ਹੈਰਾਨੀ ਦੀ ਗਲਇਹ ਹੈ ਕਿ ਪਾਰਟੀ ਦੀ ਲੀਡਰਸ਼ਿਪ ਨੇ ਬਿਨਾ ਪਾਰਟੀੱ ਹਿਤਾਂ ਨੂੰ ਸੋਚਿਆਂ-ਵਿਚਾਰਿਆਂ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ। ਉਹ ਇਹ ਵੀ ਮੰਨਦੇ ਹਨ ਕਿ ਇਸ ਸਮੇਂ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਪਾਸ ਕੋਈਵੀ ਅਜਿਹਾ ਚੇਹਰਾ ਨਹੀਂ, ਜੋ ਸ. ਮਨਜੀਤ ਸਿੰਘ ਜੀਕੇ ਦੀ ਜਗ੍ਹਾ ਲੈ ਸਕੇ ਅਤੇ ਦੋ ਵਰ੍ਹੇ ਬਾਅਦ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂਆਮ ਚੋਣਾਂ ਵਿੱਚ ਉਸਦੀ ਜਿੱਤ ਨਿਸ਼ਚਿਤ ਕਰਵਾਣ ਦਾ ਦਾਅਵਾ ਕਰ ਸਕੇ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਜਿਵੇਂ ਦਿੱਲੀ ਗੁਰਦੁਆਰਾ ਕਮੇਟੀ ਦੇ ਨਵੇਂ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਆਪਣੀ ਟੀਮ ਦੇ ਨਾਲਅਜਿਹਾ ਪ੍ਰਭਾਵ ਕਾਇਮ ਕਰਨ ਦੀ ਕੌਸ਼ਿਸ਼ ਕਰਨਗੇ ਜਿਸਤੋਂ ਪਾਰਟੀ ਲੀਡਰਸ਼ਿਪ ਨੂੰ ਇਹ ਸੁਨੇਹਾ ਜਾ ਸਕੇ ਕਿ ਉਹ ਸ. ਮਨਜੀਤ ਸਿੰਘ ਜੀਕੇ ਦੀ ਖਾਲੀ ਜਗ੍ਹਾ ਭਰਨ ਦੇ ਸਮਰਥ ਹਨ। ਪ੍ਰੰਤੂਇਸ ਗਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਆਪਣੀ ਟੀਮ ਨਾਲਦਿੱਲੀ ਵਿਧਾਨਸਭਾ ਵਿੱਚ ਭਾਜਪਾ ਦੇ ਵਿਧਾਇਕ ਵਜੋਂ ਕੀਤੇ ਜਾਂਦੇ ਰਹੇ ਅਤੇ ਕੀਤੇ ਜਾ ਰਹੇ ਕੰਮਾਂ ਦੇ ਸਹਾਰੇ, ਭਾਜਪਾ ਪ੍ਰਤੀ ਆਪਣੇ ਝੁਕਾਅ ਦਾ ਜੋ ਪ੍ਰਭਾਵ ਸਥਾਪਤ ਕਰ ਚੁਕੇ ਹੋਏ ਹਨ, ਉਸਤੋਂ ਉਹ ਆਪਣਾ ਪਿੱਛਾ ਸ਼ਾਇਦ ਨਾ ਛੁਡਾ ਸਕਣ। ਫਿਰ ਅਗਲੇ ਵਰ੍ਹੇ ਹੋਣ ਵਾਲੀਆਂ ਦਿੱਲੀ ਵਿਧਾਨਸਭਾ ਦੀਆਂਆਮ ਚੋਣਾਂ ਵਿੱਚ ਉਨ੍ਹਾਂ ਦਾ ਭਾਜਪਾ ਦੇ ਟਿਕਟ ਪੁਰ ਚੋਣ ਲੜਨਾ ਲਗਭਗ ਨਿਸ਼ਚਿਤ ਹੈ। ਅਜਿਹੀ ਸਥਿਤੀ ਵਿੱਚ ਰਾਜਧਾਨੀ ਵਿੱਚਲਾ ਸਿੱਖਾਂ ਦਾ ਇੱਕ ਵਰਗ, ਜੋ ਭਾਜਪਾ ਦੀਆਂ ਨੀਤੀਆਂ ਦਾ ਸਿੱਖ ਅਤੇ ਸਿੱਖੀ-ਵਿਰੋਧੀ ਨੀਤੀਆਂ ਦੇ ਰੂਪ ਵਿੱਚ ਮੁਲਾਂਕਣ ਕਰਦਾ ਚਲਿਆ ਆ ਰਿਹਾ ਹੈ, ਉਹ ਸ਼ਾਇਦ ਹੀ ਇਸ ਸਥਿਤੀ ਦਾ ਲਾਭ ਉਠਾਣ ਤੋਂਕਿਸੇ ਵੀ ਤਰ੍ਹਾਂ ਦੀ ਕੋਤਾਹੀ ਕਰੇ।
ਪੰਜ ਸੌ ਪੰਜਾਹ ਸਾਲਾ ਪ੍ਰਕਾਸ਼ ਪੁਰਬ ਬਨਾਮ ਦਾਅਵੇ:ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂਚੁਣੇ ਗਏ ਪ੍ਰਬੰਧਕਾਂ ਨੇ ਆਪਣੀਆਂ ਪ੍ਰਬੰਧਕੀਜ਼ਿਮੇਂਦਾਰੀਆਂ ਸੰਭਾਲਦਿਆਂ, ਪਹਿਲੀ ਪਤ੍ਰਕਾਰ ਮਿਲਣੀ ਦੌਰਾਨ ਪਹਿਲ ਦੇ ਅਧਾਰ ਤੇ ਕੀਤੇ ਜਾਣ ਵਾਲੇ ਜਿਨ੍ਹਾਂ ਕੰਮਾਂ ਦੀ ਜਾਣਕਾਰੀ ਦਿੱਤੀ, ਉਨ੍ਹਾਂ ਅਨੁਸਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550-ਸਾਲਾ ਪ੍ਰਕਾਸ਼ ਪੁਰਬ, ਜੋ ਇਸੇ ਵਰ੍ਹੇ ਆ ਰਿਹਾ ਹੈ, ਉਸਨੂੰ ਪ੍ਰਭਾਵਸ਼ਾਲੀ ਢੰਗਨਾਲ ਮਨਾਇਆ ਜਾਇਗਾ,ਤਾਂ ਜੋ ਗੁਰੂ ਸਾਹਿਬ ਦੀਆਂ ਸਿਖਿਆਵਾਂ ਦਾ ਸੰਦੇਸ਼ ਸੰਸਾਰ-ਭਰ ਵਿੱਚ ਸਦੀਵੀ ਰੂਪ ਵਿੱਚ ਪਹੁੰਚਾਇਆ ਜਾਂਦਾ ਰਹਿ ਸਕੇ। ਇਸਦੇ ਨਾਲ ਹੀ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਅਗਲੇ 6 ਮਹੀਨਿਆਂ ਵਿੱਚ ਉਹ ਅੱਧੀ ਦਿੱਲੀ ਨੂੰ ਸਿੱਖੀ ਦੇ ਵਿਰਸੇ ਨਾਲ ਜੋੜਨ ਵਿੱਚ ਸਫਲ ਹੋ ਜਾਣਗੇ। ਉਨ੍ਹਾਂ ਦਸਿਆ ਕਿ ਇਸ ਉਦੇਸ਼ ਲਈ ਉਹਬਹੁ-ਭਾਸ਼ੀ 23 ਵਿਦਵਾਨ ਪ੍ਰਚਾਰਕਾਂ ਦਾ ਸਹਿਯੋਗ ਪ੍ਰਾਪਤ ਕਰਨਗੇ। ਜਿਨ੍ਹਾਂ ਵਿਚੋਂ ਹਰ-ਇੱਕ ਨੂੰ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਦੋ-ਦੋ ਚੋਣ ਹਲਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਦੀ ਜ਼ਿਮੇਂਦਾਰੀ ਸੌਂਪੀ ਜਾਇਗੀ। ਇਸਤਰ੍ਹਾਂ ਦਿੱਲੀ ਕਮੇਟੀ ਦੇ ਸਾਰੇ 46 ਚੋਣ ਹਲਕੇ ਉਨ੍ਹਾਂ ਦੇ ਪ੍ਰਚਾਰ ਦੇ ਘੇਰੇ ਵਿੱਚ ਆ ਜਾਣਗੇ। ਇਸ ਵਿੱਚ ਕੋਈ ਸ਼ਕ ਨਹੀਂ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਇਹ ਫੈਸਲਾ ਉਨ੍ਹਾਂ ਲਈ ਵਿਸ਼ਵਾਸ ਪੈਦਾ ਕਰਨ ਵਾਲਾ ਹੋਵੇਗਾ, ਜੋ ਸਿੱਖ ਨੌਜਵਾਨਾਂ ਦੇ ਸਿੱਖੀ ਵਿਰਸੇ ਨਾਲੋਂ ਟੁੱਟ ਸਿੱਖੀ ਸਰੂਪ ਨੂੰ ਤਿਲਾਂਜਲੀ ਦਿੰਦਿਆਂ ਜਾਣਵਲ ਵਧਦਿਆਂ ਜਾਣ ਨੂੰ ਠਲ੍ਹ ਨਾ ਪੈ ਸਕਣ ਕਾਰਣ ਨਿਰਾਸ਼ ਹੋ ਗਏ ਹੋਏ ਹਨ।ਇਸਦੇ ਨਾਲਹੀ ਇਸ ਗਲ ਨੂੰ ਵੀ ਸਮਝਣਾ ਹੋਵੇਗਾ ਕਿ ਬੀਤੇ ਸਮੇਂਵਿੱਚ ਸ਼ਤਾਬਦੀਆਂ ਮੰਨਾਉਂਦਿਆਂ ਹੋਇਆਂ ਵੀ ਧਾਰਮਕ ਸੰਸਥਾਵਾਂ ਵਲੋਂ ਅਜਿਹੇ ਹੀ ਵੱਡੇ-ਵੱਡੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਂਦਾ ਰਿਹੈ। ਇਸੇਤਰ੍ਹਾਂ ਦਾ ਹੀ ਇੱਕ ਐਲਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਨ-1999 ਵਿੱਚ ਖਾਲਸਾ ਸਿਰਜਨਾ ਦੀ ਤੀਜੀ ਸ਼ਤਾਬਦੀ ਮਨਾਂਦਿਆਂ ਹੋਇਆਂ ਸਾਂਝੇ ਰੂਪ ਵਿੱਚ ਕੀਤਾਗਿਆ ਸੀ, ਜਿਸ ਅਨੁਸਾਰ ਉਸ ਵਰ੍ਹੇ ਵਿੱਚ ‘ਸਮੁਚੇ ਸਿੱਖ ਜਗਤ ਨੂੰ ਅੰਮ੍ਰਿਤਧਾਰੀ’ ਬਣਾਇਆ ਜਾਣਾ ਸੀ। ਪ੍ਰੰਤੂ 1999 ਦਾ ਵਰ੍ਹਾ ਬੀਤ ਜਾਣ ਦੇ ਬਾਅਦ ਵੀ ‘ਪਰਨਾਲਾ ਉਥੇ ਦਾ ਉਥੇ’ ਹੀ ਰਿਹਾ। ਅਜਿਹਾ ਕੇਵਲ ਇੱਕ ਵਾਰ ਹੀ ਨਹੀਂ ਹੋਇਆ, ਲਗਭਗ ਹਰ ਵਾਰ ਹੀ ਅਜਿਹਾ ਹੁੰਦਾ ਆਇਆ ਹੈ। ਇਸ ਕਾਰਣ ਅਜਿਹੇ ਦਾਅਵੇ ਕਰਦਿਆਂ ਬੀਤੇ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲਅਸਫਲਤਾਵਾਂਦੀ ਵੀ ਘੋਖ ਕਰਦਿਆਂ ਰਹਿਣਾ ਚਾਹੀਦਾ ਹੈ।
…ਅਤੇ ਅੰਤ ਵਿੱਚ :ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂਸ੍ਰੀ ਗੁਰੂ ਨਾਨਕ ਦੇਵ ਜੀ ਦਾ 550-ਸਾਲਾ ਪ੍ਰਕਾਸ਼ ਪੁਰਬ ਮਨਾਏ ਜਾਣ ਦੇ ਸੰਬੰਧ ਵਿੱਚਐਲਾਨੇ ਗਏ ਪ੍ਰੋਗਰਾਮਾਂ ਨੂੰ, ਸਿੱਖ ਮੁਖੀ ਸ. ਦਰਸ਼ਨ ਸਿੰਘ, ਜੋ ਰਾਜਸੀ ਮੁੱਦਿਆਂ ਪੁਰ ਘਟਤੇ ਧਾਰਮਕ ਮੁੱਦਿਆਂ ਪੁਰ ਵਧੇਰੇ ਅਤੇਸ. ਕੁਲਬੀਰ ਸਿੰਘ ਦਿੱਲੀ ਜੋ ਰਾਜਨੀਤੀ ਦੇ ਨਾਲ ਧਾਰਮਕ, ਮੁੱਦਿਆਂ ਪੁਰ ਵੀ ਆਪੋ-ਆਪਣੀ ਪ੍ਰਤੀਕ੍ਰਿਆਦਿੰਦੇ ਰਹਿੰਦੇ ਹਨ, ਆਪਣੀਆਂ ਹੀ ਨਜ਼ਰਾਂ ਨਾਲ ਵੇਖਦੇ ਹਨ।ਉਨ੍ਹਾਂ ਦੀਮਾਨਤਾ ਹੈ ਕਿ ਅੱਜਕਲ ਲੋਕੀ ਭਾਸ਼ਣਾਂ ਤੇ ਐਲਾਨਾਂ ਤੋਂ ਨਹੀਂ,ਮੁੱਖੀਆਂ ਅਤੇ ਪ੍ਰਚਾਰਕਾਂਦੇ ਜੀਵਨ ਆਚਰਣ ਤੋਂ ਪ੍ਰਭਾਵਤ ਹੁੰਦੇ ਹਨ। ਇਸਲਈ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਜਿਨ੍ਹਾਂ ਪ੍ਰਚਾਰਕਾਂ ਅਤੇ ਮੁਖੀਆਂ ਨੂੰ ਧਰਮ ਪ੍ਰਚਾਰ ਦੀ ਜ਼ਿਮੇਂਦਾਰੀ ਸੌਂਪਣ ਜਾ ਰਹੇ ਹਨ, ਉਨ੍ਹਾਂ ਨੂੰ ‘ਪ੍ਰਵਾਨਤ ਸਿੱਖ ਰਹਿਤ ਮਰਿਆਦਾ’ ਦੀ ਇੱਕ-ਇੱਕ ਕਾਪੀ ਜ਼ਰੂਰ ਉਪਲਬੱਧ ਕਰਵਾਉਣ ਅਤੇ ਉਨ੍ਹਾਂ ਲਈ ਵੀ ਇਹ ਜ਼ਰੂਰੀ ਬਨਾਣ ਕਿ ਉਹ ਉਸਦੀ ਗੰਭੀਰ ਘੋਖ ਕਰ, ਉਸ ਅਨੁਸਾਰ ਆਪਣਾ ਜੀਵਨ ਢਾਲ, ਲੋਕਾਂ ਸਾਹਮਣੇ ਆਪਣੇ-ਆਪਨੂੰ ਮਿਸਾਲ ਦੇ ਰੂਪ ਵਿੱਚ ਪੇਸ਼ ਕਰਨ। ਇਸਤੋਂ ਬਾਅਦ ਹੀ ਧਰਮ ਪ੍ਰਚਾਰ ਦੀ ਜ਼ਿਮੇਂਦਾਰੀ ਸੰਭਾਲਣ।

Geef een reactie

Het e-mailadres wordt niet gepubliceerd. Vereiste velden zijn gemarkeerd met *