ਵਿਸ਼ਵ ਸ਼ਾਂਤੀ ਅਤੇ ਖਾਲਸਾ ਏਡਜ ਲਈ ਫੰਡ ਇਕੱਤਰ ਕਰਨ ਵਾਲੇ 8 ਅਪਰੈਲ ਨੂੰ ਬੈਲਜੀਅਮ ਤੋ ਚਲਣਗੇ


ਤਸਵੀਰ ਵਿਚ ਉਹ 6 ਮੋਟਰਸਾਈਕਲ ਚਾਲਕ ਜੋ 20 ਦੇਸਾ ਨੁੰ ਪਾਰ ਕਰਕੇ ਭਾਰਤ ਪੁਜਣਗੇ

ਬੈਲਜੀਅਮ 3 ਅਪਰੈਲ (ਅਮਰਜੀਤ ਸਿੰਘ ਭੋਗਲ) 2002 ਤੋ ਕਨੇਡਾ ਦੀ ਧਰਤੀ ਤੋ ਸ਼ੁਰੂ ਕੀਤਾ ਪੰਜਾਬੀ ਸਿੱਖ ਮੋਟਰਸਾਈਕਲ ਕਲੱਬ ਬੀ ਸੀ ਕਨੇਡਾ ਵਾਲਿਆ ਵਲੋ ਜਿਥੇ ਕਨੇਡਾ ਦੀ ਧਰਤੀ ਤੇ ਰਹਿ ਕੇ ਕਮਿਊਨਿਟੀ ਨਾਲ ਚੱਲ ਕੇ ਡੇਢ ਦਹਾਕੇ ਬਾਦ ਵੀ ਆਪਣਾ ਸਤਿਕਾਰ ਕਾਇਮ ਰੱਖਿਆ ਹੋਇਆ ਹੈ ਜਿਸ ਦਾ ਮੁਖ ਕਾਰਨ ਲੋਕ ਸੇਵਾ ਦਾੇ ਨਾਲ ਨਾਲ 12500 ਕਿਲੋਮੀਟਰ ਮੋਟਰਸਾਇਕਲ ਚਲਾ ਕੇ ਕਨੇਡੀਅਨ ਕੈਂਸਰ ਸੁਸਾਇਟੀ ਦੀ ਮੱਦਦ ਲਈ 115000 ਡਾਲਰ ਇਕੱਠਾ ਕਰਨ ਵਿਚ ਸਫਲ ਰਹੇ ਹਨ ਇਕ ਸਰਵੇ ਮੁਤਾਬਕ ਸਿੱਖ ਮੋਟਰਸਾਈਕਲ ਕਲੱਬ ਬੀ ਸੀ ਦੁਨੀਆ ਦੇ 10 ਉਸਾਰੂ ਕੰਮ ਕਰਨ ਵਾਲੇ ਚਾਲਕ ਕਲੱਬਾ ਵਿਚੋ ਦੂਜੇ ਨੰਬਰ ਤੇ ਹੈ ਇਹ ਪ੍ਰਪਤੀ ਦਾ ਸੇਹਰਾ ਕਲੱਬ ਮੈਬਰਜ ਅਤੇ ਸਮੁਚੀ ਕਮਿਊਨਿਟੀ ਨੂੰ ਜਾਦਾ ਹੈ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾ ਨੈ ਮਨੁਖਤਾ ਦੇ ਭਲੇ ਲਈ ਕੰਮ ਕਰਦੀ ਆ ਰਹੀ ਸੰਸਥਾ ਖਾਲਸਾ ਏਡ ਨਾਲ ਮਿਲ ਕੇ ਬਹੁਤ ਵਿਲੱਖਣ ਮੋਟਰਸਾਈਕਲ ਰਾਈਡ ਉਲੀਕੀ ਹੈ ਜਿਸ ਦੁਰਾਨ ਇਸ ਕਲੱਬ ਦੇ 6 ਮੈਂਬਰਾ ਦਾ ਜਥਾ ਜਿਨਾ ਵਿਚ ਜਸਮੀਤ ਸਿੰਘ ਜਤਿੰਦਰ ਸਿੰਘ ਚੁਹਾਨ ਸੁਖਵੀਰ ਸਿੰਘ ਮਲੇਤ ਅਜਾਦਵਿੰਦਰ ਸਿੰਘ ਸਿੰਧੂ ਮਨਦੀਪ ਸਿੰਘ ਧਾਲੀਵਾਲ ਅਤੇ ਪਰਭਜੀਤ ਸਿੰਘ ਤੱਖਰ ਗੁਰੂ ਨਾਨਕ ਦੇਵ ਜੀ ਦੇ 550ਵੇ ਜਨਮਦਿਨ ਨੂੰ ਸਮਾਰਪਿਤ ਸੰਸਾਰ ਯਾਤਰਾ ਤੇ 3 ਅਪਰੈਲ ਨੂੰ ਕਨੇਡਾ ਤੋ ਹਵਾਈ ਜਹਾਜ ਰਾਹੀ ਚੱਲਣਗੇ 4 ਅਤੇ 5 ਅਪਰੈਲ ਨੂੰ ਇੰਗਲੇਂਡ ਵਿਚ ਰਹਿ ਕੇ 7 ਅਪਰੈਲ ਨੂੰ ਬੈਲਜੀਅਮ ਵਿਖੇ ਮੋਟਰ ਸਾਈਕਲ ਰਾਹੀ ਪਧਾਰਨਗੇ ਜਿਥੇ ਉਨਾ ਦਾ ਪਹਿਲਾ ਰੁਕਣਾ ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ 10 ਵਜੇ ਹੋਵੇਗਾ 11ਵੱਜ ਕੇ 30 ਮਿੰਟ ਤੇ ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ 12 ਵਜੇ ਗੁਰਦੁਆਰਾ ਸਿੰਘ ਸਭਾ ਅਲਕੱਲ ਅਤੇ 12:30 ਤੇ ਗੁਰਦੁਆਰਾ ਗੁਰੂ ਰਾਮਦਾਸ ਬਰਗਲੋਨ ਵਿਖੇ ਹੋਵੇਗਾ ਰਾਤ ਬੈਲਜੀਅਮ ਵਿਚ ਗੁਜਾਰਨ ਤੋ ਬਾਦ 8 ਅਪਰੈਲ ਨੂੰ ਪਹਿਲੀ ਵਾਰ ਯੂਰਪ ਵਿਚ ਇਤਿਹਾਸਕ ਯਾਦਗਰੀ ਦਿਨ ਬਣਾਉਦੇ ਹੋਏ ਹੈਲਮਟ ਦੀ ਜਗਾ ਤੇ ਦਸਤਾਰ ਸਜਾ ਕੇ ਯੂਰਪ ਤੋ ਹੁਦੇ ਹੋਏ ਮਿਡਲ ਈਸਟ ਦੇ ਰਾਸਤੇ 20 ਦੇਸਾ ਤੋ ਹੁਦੇ ਹੋਏ ਅਟਾਰੀ ਸਰਹੱਦ ਰਾਹੀ ਭਾਰਤ ਵਿਚ ਸ਼ਾਮਲ ਹੋਣਗੇ ਜਿਥੇ ਉਨਾ ਦਾ ਸਵਾਗਤ ਕਰਨ ਲਈ 500 ਮੋਟਰਸਾਈਕਲ ਸਵਾਰ ਉਨਾ ਦੇ ਨਾਲ ਚੱਲਣਗੇ ਇਹ ਜਥਾ ਸਭ ਤੋ ਪਹਿਲਾ ਸ਼੍ਰੀ ਹਰੀਮੰਦਰ ਸਾਹਿਬ ਜਾਏਗਾ ਜਿਥੇ ਗੁਰੂ ਦੇ ਸ਼ੁਰਰਾਨੇ ਦੀ ਅਰਦਾਸ ਕਰਵਾਈ ਜਾਵੇਗੀ ਅਤੇ ਉਸ ਤੋ ਬਾਦ 45 ਦਿਨ ਦੇ ਇਸ ਮਾਰਚ ਦਾ ਅੰਤਮ ਪੜਾ ਸੁਲਤਾਨਪੁਰ ਲੋਧੀ ਵਿਖੇ ਸਮਾਪਿਤ ਹੋਵੇਗਾ ਇਹ ਜਾਣਕਾਰੀ ਬੈਲਜੀਅਮ ਵਿਚ ਸਾਰੀ ਰੂਪਰੇਖਾ ਤਿਆਰ ਕਰ ਰਹੇ ਸੱਵਰਨ ਸਿੰਘ ਤੱਘਰ ਨੇ ਦਿਤੀ ਉਨਾ ਕਿਹਾ ਕਿ ਇਸ ਯਾਤਰਾ ਦਾ ਮੁਖ ਕਾਰਨ ਦੁਨੀਆ ਦੇ ਭਲੇ, ਸ਼ਾਤੀ ਅਤੇ ਦਸਤਾਰ ਨੂੰ ਦੁਨੀਆ ਦੇ ਸਾਹਮਣੇ ਲਿਉਣਾ ਹੈ ਅਤੇ ਖਾਲਸਾ ਐਡਜ ਵਾਸਤੇ ਪੇਸੇ ਕੱਠੇ ਕਰਨਾ ਹੈ ਜੋ ਦੁਨੀਆ ਵਿਚ ਹਰ ਜਗਾ ਲੋਕਾ ਦੇ ਦੁਖ ਵਿਚ ਸ਼ਰੀਕ ਹੁਦੀ ਹੈ

Geef een reactie

Het e-mailadres wordt niet gepubliceerd. Vereiste velden zijn gemarkeerd met *