ਪੈਰਿਸ ਦੇ ਮਹਿੰਗੇ ਲੁਕਸ ਹੋਟਲ (ਪੇਨੀਨਸੁਲਾ) ਵਿੱਚ ਲੁਟੇਰਿਆਂ ਨੇ ਅੱਧੀ ਰਾਤ ਨੂੰ ਡਾਕਾ ਮਾਰਿਆ।

ਫਰਾਂਸ (ਸੁਖਵੀਰ ਸਿੰਘ ਸੰਧੂ) ਕੱਲ ਤਿੰਨ ਨਕਾਬ ਪੋਸ਼ ਲੁਟੇਰਿਆਂ ਨੇ ਪੈਰਿਸ ਦੇ ਮਸ਼ਹੂਰ ਲੁਕਸ ਹੋਟਲ ਪੇਨੀਨਸੁਲਾ ਅੰਦਰ ਵੜ੍ਹ ਕੇ ਸਾਡੇ ਤਿੰਨ ਲੱਖ ੲੈਰੋ ਦੇ ਗਹਿਣੇ ਲੁੱਟ ਲਏ ਹਨ।ਲੁਟੇਰਿਆਂ ਨੇ ਹੋਟਲ ਅੰਦਰ ਵੜ੍ਹਦਿਆਂ ਹੀ ਕਰਮਚਾਰੀਆਂ ਵੱਲ ਨਿਸ਼ਾਨਾ ਤਾਣ ਲਿਆ ਤੇ ਉਸ ਦੇ ਨਾਲ ਦੇ ਸਾਥੀਆਂ ਨੇ ਸ਼ੌਅ ਰੂਮ ਵਿੱਚ ਪਏ ਗਹਿਣਿਆਂ ਨੂੰ ਲੁਟਣਾ ਸ਼ੁਰੂ ਕਰ ਦਿੱਤਾ।ਬਾਅਦ ਵਿੱਚ ਉਹ ਬਾਹਰ ਖੜ੍ਹੀ ਕਾਰ ਵਿੱਚ ਬੈਠ ਕੇ ਸਵਾਰ ਹੋ ਗਏ, ਜਿਸ ਨੂੰ ਪਹਿਲਾਂ ਹੀ ਇੱਕ ਜਣਾ ਸਟਾਰਟ ਕਰੀ ਖੜ੍ਹਾ ਸੀ।ਕੁਝ ਮਿੰਟਾਂ ਬਾਅਦ ਹੀ ਉਥੋਂ ਥੋੜੀ ਦੂਰੀ ਉਪਰ ਪੁਲਿਸ ਨੇ ਉਸ ਕਾਰ ਨੂੰ ਬਰਾਮਦ ਕਰ ਲਿਆ ਹੈ ਜਿਸ ਉਪਰ ਉਹ ਸਵਾਰ ਹੋ ਕੇ ਗਏ ਸਨ।।ਪੁਲਿਸ ਸਰਗਰਮੀ ਨਾਲ ਫਿਗ੍ਰਰ ਪ੍ਰੈਂਟ ਤੇ ਸੀ ਸੀ ਟੀ ਵੀ ਕੈਮਰੇ ਰਾਹੀ ਲੁਟੇਰਿਆਂ ਦੀ ਭਾਲ ਕਰ ਰਹੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *