ਕਾਂਗਰਸ ਲਈ ਚੋਣ ਪ੍ਰਚਾਰ ਵਿੱਚ ਦਿਨ-ਰਾਤ ਇੱਕ ਕਰ ਰਹੇ ਹਨ ਰਾਣਾ ਅਤੇ ਵਿਰਦੀ: ਤੀਰਥ ਰਾਮ

ਖਲੀਫਾ ਦੀ ਪ੍ਰਵਾਸੀਆਂ ਪ੍ਰਤੀ ਵਚਨਵੱਧਤਾ ਸਲਾਘਾਯੋਗ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਰਤ ਵਿੱਚ ਹੋ ਰਹੀਆਂ ਲੋਕ ਸਭਾ ਚੋਣਾ ਵਿੱਚ ਕਾਂਗਰਸ ਲਈ ਪ੍ਰਚਾਰ ਕਰਨ ਹਿੱਤ ਯੂਰਪ ਦੇ ਪੁਰਾਣੇ ਕਾਂਗਰਸੀ ਆਗੂ ਸੁਰਿੰਦਰ ਸਿੰਘ ਰਾਣਾ ਹੌਲੈਂਡ ਅਤੇ ਸੱਜਣ ਸਿੰਘ ਵਿਰਦੀ ਬੈਲਜ਼ੀਅਮ ਇਹਨੀ ਦਿਨੀ ਭਾਰਤ ਦੌਰੇ ‘ਤੇ ਹਨ। ਉਪਰੋਕਤ ਦੋਵੇਂ ਆਗੂ ਭਾਰਤ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਦਿਨ-ਰਾਤ ਕਾਂਗਰਸ ਪਾਰਟੀ ਦਾ ਪ੍ਰਚਾਰ ਕਰਨ ਵਿੱਚ ਰੁੱਝੇ ਹੋਏ ਹਨ ਤੇ ਉਹਨਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਕਾਂਗਰਸੀ ਆਗੂ ਸ੍ਰੀ ਤੀਰਥ ਰਾਮ ਵੇਟਲਿਫਟਰ ਨੇ ਕਿਹਾ ਕਿ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਹੀ ਹੋਵੇਗੀ ਕਿਉਕਿ ਮੋਦੀ ਸਰਕਾਰ ਦੇ ਲਾਰਿਆਂ ‘ਤੋਂ ਲੋਕੀਂ ਅੱਕ ਚੁੱਕੇ ਹਨ ਤੇ ਭਾਜਪਾ ਸਰਕਾਰ ਨੇ ਅਪਣੇ ਕਾਰਜਕਾਲ ਦੌਰਾਂਨ ਭਾਈਚਾਰਕ ਸਾਂਝ ਵਿੱਚ ਕੁੜੱਤਣ ਪੈਦਾ ਕੀਤੀ ਹੈ ਜਿਸ ਨਾਲ ਘੱਟ ਗਿਣਤੀ ਭਾਈਚਾਰੇ ਭਾਰਤ ਵਿੱਚ ਅਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਮਜਬੂਤ ਕਰਨ ਹਿੱਤ ਰਾਹੁਲ ਗਾਂਧੀ ਵਰਗਾ ਸੁਹਿਰਦ ਪ੍ਰਧਾਨ ਮੰਤਰੀ ਹੀ ਸਮੂਹ ਭਾਈਚਾਰਿਆਂ ਵਿੱਚ ਮੁੜ ਭਰੋਸੇਯੋਗਤਾ ਪੈਦਾ ਕਰ ਸਕਦਾ ਹੈ। ਸ੍ਰੀ ਤੀਰਥ ਰਾਮ ਨੇ ਲੁਧਿਆਣੇ ਦੇ ਕਾਂਗਰਸੀ ਆਗੂ ਪ੍ਰਸੋਤਮ ਲਾਲ ਖਲੀਫਾ ਦੀ ਵੀ ਸਲਾਘਾ ਕੀਤੀ ਜਿਹੜੇ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾਂ ਨਾਲ ਲੈਂਦੇ ਹੋਏ ਹੱਲ ਕਰਵਾਉਣ ਲਈ ਯਤਨਸੀਲ ਰਹਿੰਦੇਂ ਹਨ। ਸ੍ਰੀ ਰਾਮ ਦਾ ਕਹਿਣਾ ਹੈ ਕਿ ਖਲੀਫਾ ਜੀ ਨੇ ਵਾਅਦਾ ਕੀਤਾ ਹੈ ਕਿ ਕਾਂਗਰਸ ਸਰਕਾਰ ਬਣਨ ਬਾਅਦ ਕਿਸੇ ਵੀ ਪ੍ਰਵਾਸੀ ਨੂੰ ਆਉਣ ਵਾਲੀ ਕਿਸੇ ਵੀ ਸਮੱਸਿਆ ਦਾ ਹੱਲ ਹਫਤੇ ਦੇ ਅੰਦਰ-ਅੰਦਰ ਕਰਵਾਇਆ ਜਾਵੇਗਾ ਤਾ ਜੋ ਪ੍ਰਵਾਸੀ ਪੰਜਾਬੀ ਅਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹੋਏ ਅਪਣੇ ਸੂਬੇ ਵਿੱਚ ਵੱਧ ‘ਤੋਂ ਵੱਧ ਸਰਮਾਇਆ ਖਰਚ ਕੇ ਇਡੰਸਟਰੀ ਲਗਾਉਣ ਜਿਸ ਨਾਲ ਰੁਜਗਾਰ ਦੇ ਮੌਕੇ ਪੈਦਾ ਹੋ ਸਕਣ ਤੇ ਪੰਜਾਬੀਆਂ ਨੂੰ ਬਾਹਰਲੇ ਦੇਸਾਂ ਵੱਲ ਨਾਂ ਭੱਜਣਾ ਪਵੇ।

Geef een reactie

Het e-mailadres wordt niet gepubliceerd. Vereiste velden zijn gemarkeerd met *