ਬੀਬੀ ਖਾਲੜਾ, ਮਾਂਨ ਅਤੇ ਗਿਆਸਪੁਰਾ ਨੂੰ ਵੱਡੀ ਗਿਣਤੀ ਵੋਟਾਂ ਨਾਲ ਜਿਤਾਇਆ ਜਾਵੇ: ਰੇਸ਼ਮ ਸਿੰਘ ਜਰਮਨੀ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਹੋਏ ਖੁਦ ਸ਼ਹੀਦ ਹੋ ਗਏ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਧਰਮ ਪਤਨੀ ਬੀਬੀ ਪ੍ਰਮਜੀਤ ਕੌਰ ਖਾਲੜਾ ਹਲਕਾ ਖੰਡੂਰ ਸਾਹਿਬ ‘ਤੋਂ ਲੋਕ ਸਭਾ ਦੀ ਚੋਣ ਲੜ ਰਹੇ ਹਨ ਤੇ ਸੰਗਰੂਰ ਹਲਕੇ ‘ਤੋਂ ਸਰਦਾਰ ਸਿਮਰਨਜੀਤ ਸਿੰਘ ਮਾਂਨ ਜਿਹੜੇ ਪਿਛਲੇ ਲੰਬੇ ਅਰਸੇ ‘ਤੋਂ ਅਜ਼ਾਦ ਸਿੱਖ ਰਾਜ ਲਈ ਜੂਝ ਰਹੇ ਹਨ। ਇਸੇ ਤਰਾਂ ਹੀ ਹੋਂਦ ਚਿੱਲੜ ਵਰਗੇ ਭਿਆਨਕ ਸਿੱਖ ਕਤਲੇਆਂਮ ਨੂੰ ਨੰਗਾਂ ਕਰ ਇਨਸਾਫ ਦੀ ਲੜਾਈ ਲੜਨ ਵਾਲੇ ਇੰਜਨੀਅਰ ਮਨਜਿੰਦਰ ਸਿੰਘ ਗਿਆਸਪੁਰਾ ਪੰਥਕ ਲੋਕ ਸਭਾ ਹਲਕੇ ਫਤਿਹਗੜ ਸਾਹਿਬ ‘ਤੋਂ ਚੋਣ ਮੈਦਾਂਨ ਵਿੱਚ ਹਨ। ਉਪਰੋਕਤ ਤਿੰਨਾਂ ਉਮੀਦਵਾਰਾਂ ਦੇ ਨਾਲ-ਨਾਲ ਹਰ ਪੰਜਾਬ ਹਿਤੈਸੀ ਉਮੀਦਵਾਰ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਕਾਮਯਾਬ ਕਰਕੇ ਲੋਕ ਸਭਾ ਵਿੱਚ ਭੇਜਣ ਦੀ ਬੇਨਤੀ ਕਰਦਿਆਂ ਭਾਈ ਰੇਸ਼ਮ ਸਿੰਘ ਜਰਮਨੀ ਨੇ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਨੂੰ ਹਰਾ ਕੇ ਪੰਜਾਬੀਆਂ ਦੀ ਅਵਾਜ਼ ਬਣ ਭਾਰਤ ਦੀ ਪਾਰਲੀਮੈਂਟ ਵਿੱਚ ਗੂੰਜਣ ਵਾਲੇ ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਜਿਤਾਉਣਾ ਚਾਹੀਦਾਂ ਹੈ। ਜਥੇਦਾਰ ਰੇਸ਼ਮ ਸਿੰਘ ਹੋਰਾਂ ਨੇ ਸਮੂਹ ਸਿੱਖ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਅਪਣੇ ਭਾਈਚਾਰੇ ਲਈ ਲੰਂਬੇ ਅਰਸੇ ‘ਤੋਂ ਸੰਘਰਸ਼ੀਲ ਇਹਨਾਂ ਉਮੀਦਵਾਰਾਂ ਦੀ ਤਨ-ਮਨ ਅਤੇ ਧਨ ਨਾਲ ਮੱਦਦ ਕਰਦੇ ਹੋਏ ਕਾਮਯਾਬ ਬਣਾਉਣ।

Geef een reactie

Het e-mailadres wordt niet gepubliceerd. Vereiste velden zijn gemarkeerd met *