ਧੂੰਆਂ ਛੱਡਦੀ ਫੈਕਟਰੀ

ਧੂੰਆਂ ਛੱਡਦੀ ਫੈਕਟਰੀ ਨਾ ਦਿੱਖੇ ਕਿਸੇ ਨੂੰ ਭਾਈ ,
ਮਜ਼ਬੂਰ ਕਿਸਾਨ ਲਾਵੇ ਅੱਗਾਂ ਮੱਚੇ ਹਾਲ ਦੁਹਾਈ।

ਸੈਟੇਲਾਈਟ ਵੀ ਨਾ ਹੁਣ ਯਾਰੋ ਕੋਈ ਫ਼ੋਟੋ ਖਿੱਚਦੇ,
ਨਾ ਹੀ ਕਿਸੇ ਨੂੰ ਓਜ਼ੋਨ ਵਿੱਚ ਹੁੰਦੇ ਛੇਕ ਦਿਖਦੇ।

ਇਹ ਧੂੰਆਂ ਨਾ ਹੁਣ ਦਿੱਲੀ ਨੂੰ ਵੀ ਤੰਗ ਕਰਦਾ,
ਇਸਦੀ ਜ਼ਹਿਰਲੀ ਗੈਸ ਤੋਂ ਨਾ ਕੋਈ ਹੈ ਡਰਦਾ।

ਬਣ ਕਾਲਾ ਬੱਦਲ ਇਹ ਤਾਂ ਮੀਲਾਂ ਤੱਕ ਫੈਲੇ,
ਬੂੰਦਬੁ ਤੋਂ ਤੰਗ ਨੇ ਲੋਕੀ ਐਪਰ ਕੋਈ ਨਾ ਬੋਲੇ।

ਪ੍ਰਦੂਸ਼ਣ ਵਿਭਾਗ ਦੀ ਅੱਖ ਵੀ ਛਿਮਾਹੀ ਖੁੱਲਦੀ,
ਅੱਗ ਕਿਸਾਨਾਂ ਦੀ ਇਸ ਨੂੰ ਲਗਾਈ ਦਿੱਖਦੀ।

ਹਰ ਕੋਈ ਦੇਵੇਂ ਕਿਸਾਨਾਂ ਨੂੰ ਫੇਰ ਯਾਰੋਂ ਮੱਤਾਂ,
ਗਿੱਲ ਵੀ ਕਹਿੰਦਾ ਕਿ ਲਾਉਣ ਨਾ ਇਹ ਅੱਗਾਂ।

ਕਾਨੂੰਨੀ ਸਿੰਕਜਾ ਹਰ ਕਿਸੇ ਤੇ ਕੱਸਿਆ ਜਾਵੇ,
ਆਪਣੇ ਫਰਜਾਂ ਤੋਂ ਨਾ ਯਾਰੋ ਨੱਸਿਆ ਜਾਵੇ।

ਆਓ ਮਿਲ ਕੇ ਯਾਰੋ ਐ ਵਾਤਾਵਰਣ ਬਚਾਈਏ,
ਆਪਣਾ ਤੇ ਆਪਣਿਆਂ ਦਾ ਜੀਵਨ ਬਚਾਈਏ।
ਮਨਦੀਪ ਗਿੱਲ ਧੜਾਕ

Geef een reactie

Het e-mailadres wordt niet gepubliceerd. Vereiste velden zijn gemarkeerd met *