ਦਸਮੇਸ਼ ਪਿਤਾ ਗੋਬਿੰਦ ਸਿੰਘ

 ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ,
   ਯਾਦ ਰਖੋ ਕੁਰਬਾਨੀਂ।  
    ਜਿਸ ਦਾਦਾ-ਬਾਪੂ,ਪੁੱਤਰ ਵਾਰ ਕੇ,
    ਰਖੀ ਧਰਮ ਨਿਸ਼ਾਨੀ।

    ਗੁਰੂ ਤੇਗ ਬਹਾਦਰ ਜੀ ਦੀ ਸ਼ਰਨੀ,
    ਆਏ ਪੰਡਿਤ ਕਸ਼ਮੀਰੀ।
    ਜਾਂਦਾ ਹਿੰਦੁ ਧਰਮ ਬਚਾਓ
    ਸਾਡੇ ਪੱਲੇ ਹੈ ਦਿਲਗੀਰੀ।
    ਪਿਤਾ ਜੀ ਧਰਮ ਬਚਾਉ ਇਨ੍ਹਾਂ ਦਾ,
    ਇਹ ਨਹੀਂ ਕੌਮ ਬੇਗਾਨੀਂ ;
    ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ,
   ਯਾਦ ਰਖੋ ਕੁਰਬਾਨੀਂ।  
    ਜਿਸ ਦਾਦਾ-ਬਾਪੂ,ਪੁੱਤਰ ਵਾਰ ਕੇ
    ਰਖੀ ਧਰਮ ਨਿਸ਼ਾਨੀ।

    ਜਦ ਦਾਦੇ ਹਰਗੋਬਿੰਦ ਸਾਹਿਬ ਨੇ,
    ਪਹਿਨੀਆਂ ਦੋ ਤਲਵਾਰਾਂ।
    ਇਕ ਮੀਰੀ ਇਕ ਪੀਰੀ ਦੀ
    ਤਾਂ ਦੰਗ ਹੋਈਆਂ ਸਰਕਾਰਾਂ।
    ਜ਼ੁਲਮ ਨੂੰ ਟੱਕਰ ਗੁਰਾਂ ਜੋ ਦਿਤੀ,
    ਬਣ ਗਈ ਅਮਰ ਕਹਾਣੀ ;
    ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ,
   ਯਾਦ ਰਖੋ ਕੁਰਬਾਨੀਂ।  
    ਜਿਸ ਦਾਦਾ-ਬਾਪੂ,ਪੁੱਤਰ ਵਾਰ ਕੇ
    ਰਖੀ ਧਰਮ ਨਿਸ਼ਾਨੀ।

    ਮਾਂ ਗੁਜ਼ਰੀ ਦੇ ਘਰ ਸੂਰਾ ਹੋਇਆ,
    ਗੁਰ ਗੋਬਿੰਦ ਜੀ ਪਿਆਰਾ।
    ਜ਼ੁਲਮ ਅੱਗੇ ਲ਼ੜਨ ਵਾਸਤੇ
    ਪੰਥ ਬਣਾਇਆ ਨਿਆਰਾ।
    ਇਕ, ਦੋ ,ਤਿੰਨ, ਚਾਰ ਤੇ ਪੰਜਵਾਂ
    ਦੇ ਗਏ ਹੱਸ ਬਲਿਦਾਨੀ ;
    ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ
    ਯਾਦ ਰਖੋ ਕੁਰਬਾਨੀਂ।  
    ਜਿਸ ਦਾਦਾ-ਬਾਪੂ,ਪੁੱਤਰ ਵਾਰ ਕੇ
    ਰਖੀ ਧਰਮ ਨਿਸ਼ਾਨੀ।

    ਜਾਲਮ - ਜੁਲਮ ਦੀਆਂ ਸੋਚਾਂ ਨੂੰ,
    ਮਿੱਟੀ ਵਿਚ ਦਫ਼ਨਾਇਆ।
    ਅਨੰਦਪੁਰ ‘ਚ ਪੰਥ ਖਾਲਸਾ

 • ਏਸੇ ਹੀ ਲਈ ਸਜਾਇਆ।
  ਉਹ ਸਿੰਘ ਕੌਮ ਦੇ ਲੇਖੇ ਲਗ ਗਏ,
  ਜੋ ਵਾਰ ਗਏ ਜ਼ਿੰਦਗ਼ਾਨੀ;
  ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ,
  ਯਾਦ ਰਖੋ ਕੁਰਬਾਨੀਂ।
  ਜਿਸ ਦਾਦਾ-ਬਾਪੂ,ਪੁੱਤਰ ਵਾਰ ਕੇ
  ਰਖੀ ਧਰਮ ਨਿਸ਼ਾਨੀ। ਦੋ ਚਮਕੌਰ ਦੀ ਜੰਗ ਦੇ ਅੰਦਰ, ਦੋ ਨੀਹਾਂ ‘ਚ ਚਿਣਵਾਏ। ਬੋਲੇ ਸੋ ਨਿਹਾਲ ਦੇ ੳਨ੍ਹਾਂ ਬਾਂਹ ਚੁੱਕ ਜੈਕਾਰੇ ਲਾਏ। ਸੰਤ-ਸਿਪਾਹੀ ਬਣ ਗਏ “ਸੁਹਲ’ ਜੱਗ ਤੇ ਹੋਈ ਹੈਰਾਨੀ; ਦਸਮੇਸ਼ ਪਿਤਾ,ਗੋਬਿੰਦ ਸਿੰਘ ਦੀ, ਯਾਦ ਰਖੋ ਕੁਰਬਾਨੀਂ। ਜਿਸ ਦਾਦਾ-ਬਾਪੂ,ਪੁੱਤਰ ਵਾਰ ਕੇ ਰਖੀ ਧਰਮ ਨਿਸ਼ਾਨੀ। ਮਲਕੀਅਤ ਸਿੰਘ ‘ਸੁਹਲ’

Geef een reactie

Het e-mailadres wordt niet gepubliceerd. Vereiste velden zijn gemarkeerd met *