ਯੂਰਪ ਵਿੱਚ ਨਹੀ ਖੇਡ ਸਕਣਗੇ ਡੋਪ ਟੈਸਟਾਂ ‘ਚ ਫੇਲ ਕਬੱਡੀ ਖਿਡਾਰੀ: ਯੂਰਪੀਨ ਕਬੱਡੀ ਫੈਡਰੇਸ਼ਨ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਯੂਰਪੀਨ ਕਬੱਡੀ ਫੈਡਰੇਸ਼ਨ ਇੱਕ ਅਜਿਹੀ ਸੰਸਥਾਂ ਹੈ ਜਿਸ ਦੀ ਰਹਿਨੁਮਾਈ ਹੇਠ ਯੂਰਪ ਭਰ ਵਿੱਚ ਚੋਟੀ ਦੇ ਖੇਡ ਮੇਲੇ ਕਰਵਾਏ ਜਾਂਦੇ। ਅਗਲੇ ਕੁੱਝ ਮਹੀਨਿਆਂ ਬਾਅਦ ਸੁਰੂ ਹੋਣ ਵਾਲੀ ਗਰਮੀ ਵਿੱਚ ਯੂਰਪ ਵਿੱਚ ਖੇਡ ਮੇਲਿਆਂ ਦੀਆਂ ਰੌਣਕਾਂ ਸੁਰੂ ਹੋ ਜਾਣੀਆਂ ਹਨ। ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਬਿਲਕੁੱਲ ਨਸ਼ਾ ਰਹਿਤ ਬਣਾਉਣ ਹਿੱਤ ਯੂਰਪੀਨ ਕਬੱਡੀ ਫੈਡਰੇਸ਼ਨ ਨੇ ਇੱਕ ਅਹਿਮ ਫੈਸਲਾਂ ਲੈਂਦਿਆਂ ਐਲਾਂਨ ਕੀਤਾ ਹੈ ਕਿ ਭਾਰਤ ਜਾਂ ਕਿਸੇ ਹੋਰ ਦੇਸ਼ ‘ਤੋਂ ਆਉਣ ਵਾਲੇ ਉਹ ਖਿਡਾਰੀ ਇਸ ਸ਼ੀਜਨ ਵਿੱਚ ਨਹੀ ਖੇਡ ਸਕਣਗੇ ਜੋ ਭਾਰਤ ਵਿਚਲੀਆਂ ਕਬੱਡੀ ਫੇਡਰੇਸ਼ਨਾਂ ਵੱਲੋਂ ਕੀਤੇ ਡੋਪ ਟੈਸਟਾਂ ਵਿੱਚੋਂ ਫੇਲ ਹੋ ਚੁੱਕੇ ਹਨ ਤੇ ਬੈਨ ਕੀਤੇ ਹੋਏ ਹਨ। ਯੂਰਪ ਵਿੱਚ ਖੇਡਣ ਆਉਣ ਵਾਲੇ ਕਬੱਡੀ ਖਿਡਾਰੀਆਂ ਲਈ ਵੀ ਡੋਪ ਟੈਸਟ ਜਰੂਰੀ ਹੋਵੇਗਾ ਤਾਂ ਕਿ ਕਬੱਡੀ ਸਾਫ ਸੁਥਰੇ ਤਰੀਕੇ ਨਾਲ ਖੇਡੀ ਜਾ ਸਕੇ। ਯੂਰਪੀਨ ਕਬੱਡੀ ਫੈਡਰੇਸ਼ਨ ਵੱਲੋਂ ਬਿਆਨ ਜਾਰੀ ਕਰਦਿਆਂ ਜਸਵਿੰਦਰ ਸਿੰਘ ਸਮਰਾ ਬੈਲਜ਼ੀਅਮ ਨੇ ਕਿਹਾ ਕਿ ਸਮੁੱਚੀ ਕਬੱਡੀ ਫੈਡਰੇਸ਼ਨ ਦੇ ਸੁਹਿਰਦ ਅਹੁਦੇਦਾਰ ਚਾਹੁੰਦੇਂ ਹਨ ਕਿ ਕਬੱਡੀ ਨੂੰ ਨਸ਼ਾ ਰਹਿਤ ਕੀਤਾ ਜਾਵੇ ਤੇ ਆਉਦੇਂ ਸੀਜ਼ਨ ਵਿੱਚ ਇਸ ਦੀ ਸੁਰੂਆਤ ਸਖਤੀ ਨਾਲ ਕੀਤੀ ਜਾਵੇਗੀ ਤਾਂਕਿ ਪੰਜਾਬੀ ਮਾਪੇ ਅਪਣੇ ਨਵੀਂ ਪੀੜੀ ਦੇ ਬੱਚਿਆਂ ਨੂੰ ਕਬੱਡੀ ਵੱਲ ਪ੍ਰੇਰਿਤ ਕਰਨ ਵਿੱਚ ਰੁਚੀ ਦਿਖਾਉਣ।

Geef een reactie

Het e-mailadres wordt niet gepubliceerd. Vereiste velden zijn gemarkeerd met *