ਗੁਰਦੁਆਰਾ ਗੁਰੂ ਨਾਨਕ ਪ੍ਕਾਸ਼ ਲੀਅਜ ਵਲੋਂ ਸਜਾਏ ਗਏ ਨਗਰ ਕੀਰਤਨ ਦੀਆਂ ਤਸਵੀਰਾਂ ਦੇਖਣ ਲਈ ਕਲਿਕ ਕਰੋ

ਬੈਲਜੀਅਮ 5 ਮਈ (ਭੋਗਲ) ਗੁਰਦੁਆਰਾ ਗੁਰੂ ਨਾਨਕ ਪ੍ਕਾਸ਼ ਲੀਅਜ ਵਿਖੇ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿਚ ਨਗਰ ਕੀਰਤਨ ਸਜਾਏ ਗਏ ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਤੇ ਛਤਰਸ਼ਾਇਆ ਗੁਰੂ ਸਾਹਿਬ ਦੀ ਰਹੀ ਜਿਸ ਵਿਚ ਦੂਰ ਦੁਰਾਡੇ ਤੋ ਸੰਗਤਾ ਨੇ ਭਾਗ ਲਿਆ । ਆਰਦੇਨਾ ਸਟੇਟ ਵਿਚ ਪਹਾੜਾਂ ਦੇ ਵਿਚਕਾਰ ਵਸੇ ਇਸ ਸ਼ਹਿਰ ਵਿਚਕਾਰ ਨਗਰ ਕੀਰਤਨ ਦਾ ਠਹਿਰਾਉ ਕਰਵਾਇਆ ਗਿਆ ਜਿਥੇ ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਦੇ ਬੱਚਿਆ ਨੇ ਕੀਰਤਨ ਕੀਤਾ ਅਤੇ ਫਰਾਂਸ ਤੋ ਮੀਰੀ ਪੀਰੀ ਗੱਤਕਾ ਅਖਾੜਾ ਵਾਲੇ ਸਿੰਘਾ ਵਲੋ ਗੱਤਕੇ ਦੇ ਜੋਹਰ ਦਿਖਾਏ ਗਏ । ਵੱਖ ਵੱਖ ਗੁਰਦੁਆਰਾ ਸਾਹਿਬ ਵਲੋ ਸੰਗਤਾ ਲਈ ਲੰਗਰ ਲਾਏ ਗਏ ਅੰਤ ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਸਾਹਿਬ ਵਿਖੇ ਹੋਈ।

Geef een reactie

Het e-mailadres wordt niet gepubliceerd. Vereiste velden zijn gemarkeerd met *