ਹੈਰੋਇਨ ਸਮੇਤ ਦੋ ਗਿ੍ਫ਼ਤਾਰ

ਜਗਰਾਉਂ(ਹਰਸ਼ ਧਾਲੀਵਾਲ)ਵਰਿੰਦਰ ਸਿੰਘ ਬਰਾੜ,ਪੀ.ਪੀ.ਐਸ,ਐਸ.ਐਸ.ਪੀ,ਲੁਧਿਆਣਾ(ਦਿਹਾਤੀ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਚੋਣਾਂ-2019 ਦੇ ਮੱਦੇ ਨਜਰ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਵਿਖੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸ੍ਰੀ ਰੁਪਿੰਦਰ ਕੁਮਾਰ ਭਾਰਦਵਾਜ, ਪੀ.ਪੀ.ਐਸ, ਪੁਲਿਸ ਕਪਤਾਨ(ਜਾਂਚ),ਲੁਧਿ: (ਦਿਹਾਤੀ) ਦੇ ਦਿਸ਼ਾ-ਨਿਰਦੇਸ਼ਾਂ ਤੇ ਸ੍ਰੀ ਦਿਲਬਾਗ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ(ਜਾਂਚ), ਲੁਧਿਆਣਾ(ਦਿਹਾਤੀ) ਦੀ ਨਿਗਰਾਨੀ ਹੇਠ ਇੰਸਪੈਕਟਰ ਨਵਦੀਪ ਸਿੰਘ, ਇੰਚਾਰਜ ਐਂਟੀਨਾਰਕੋਟਿਕ ਸੈਲ, ਲੁਧਿਆਣਾ (ਦਿਹਾਤੀ) ਸਮੇਤ ਪੁਲਿਸ ਪਾਰਟੀ ਦੇ ਬਰਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਪੁਲ ਨਹਿਰ ਨੇੜੇ ਪਿੰਡ ਗੋਰਸੀਆਂ ਮੱਖਣ ਵੱਲੋਂ ਇੱਕ ਕਾਰ ਮਾਰਕਾ ਮਾਰੂਤੀ ਆਲਟੋ ਨੰਬਰ ਪੀ.ਬੀ-29 ਕਿਯੂ- 3206 ਨੂੰ ਰੋਕਿਆ ਤਾਂ ਕਾਰ ਵਿੱਚ ਬੈਠੇ ਦੋ ਵਿਆਕਤੀ ਕਾਰ ਵਿੱਚੋਂ ਉੱਤਰ ਕੇ ਭੱਜਣ ਲੱਗੇ।ਕਾਰ ਚਾਲਕ ਦੇ ਹੱਥ ਵਿੱਚ ਵਜਨਦਾਰ ਪਾਰਦਰਸ਼ੀ ਲਿਫਾਫਾ ਫੜਿਆ ਹੋਇਆ ਸੀ।ਜਿਹਨਾਂ ਨੂੰ ਕਾਬ±ੂ ਕਰਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਕਾਰ ਚਾਲਕ ਨੇ ਆਪਣਾ ਨਾਮ ਪ੍ਰਦੀਪ ਕੁਮਾਰ ਉਰਫ ਸੋਨੂੰ ਪੁੱਤਰ ਬਲਦੇਵ ਰਾਜ ਨਿੰਮ ਵਾਲੀ ਗਲੀ ਜਗਰਾਂਉ ਅਤੇ ਦੂਸਰੇ ਵਿਆਕਤੀ ਨੇ ਆਪਣਾ ਨਾਮ ਨਵਨੀਤ ਅਰੋੜਾ ਪੁੱਤਰ ਸ਼ਾਮ ਲਾਲ ਵਾਸੀ ਮੁਹੱਲਾ ਹਰਗੋੰਿਬਦਪੁਰਾ ਜਗਰਾਂਉ ਦੱਸਿਆ। ਪ੍ਰਦੀਪ ਕੁਮਾਰ ਦੇ ਹੱਥ ਵਿੱਚ ਫੜੇ ਪਾਰਦਰਸ਼ੀ ਲਿਫਾਫੇ ਵਿੱਚ ਹੈਰੋਇੰਨ ਸਾਫ ਦਿਖਾਈ ਦੇ ਰਹੀ ਸੀ। ਜਿਸਨੂੰ ਪੁੱਛਣ ਤੇ ਉਸਨੇ ਦੱਸਿਆ ਕਿ ਇਹ ਹੈਰੋਇਨ ਉਹ ਦੋਵੇ ਜਣੇ ਦਰਿਆ ਦੇ ਪਾਰ ਤੋਂ ਲੈ ਕੇ ਆਏ ਹਾਂ ਅਤੇ ਇਹ ਅੱਗੇ ਵੇਚਣੀ ਹੈ। ਹੈਰੋਇੰਨ ਦਾ ਵਜਨ ਕਰਨ ਤੇ 26 ਗ੍ਰਾਮ ਹੋਇਆ। ਉੱਕਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 80 ਮਿਤੀ 05.05.2019 ਅ/ਧ 21/25/61/85 ਐਨ.ਡੀ.ਪੀ.ਐਸ ਥਾਣਾ ਸਿੱਧਵਾਂ ਬੇਟ ਦਰਜ ਰਜਿਸਟਰ ਕੀਤਾ ਗਿਆ।ਗ੍ਰਿਫਤਾਰ ਕੀਤੇ ਉਕਤ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *