ਕਿਸੇ ਪਾਰਟੀ ਵਿਸ਼ੇਸ਼ ਦਾ ਕੋਈ ਵਿਰੋਧ ਨਹੀਂ – ਫਤਿਹ ਸਿੰਘ

ਫਗਵਾੜਾ 5 ਮਈ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਜਨਰਲ ਸਮਾਜ ਮੰਚ ਵਲੋਂ ਡਾ. ਰਾਜਕੁਮਾਰ ਚੱਬੇਵਾਲ ਦੇ ਫਗਵਾੜਾ ‘ਚ ਸਾਲ ਪਹਿਲਾਂ ਹੋਈਆ ਐਲਾਨ ਹੁਣ ਪਰਵਾਣ ਚੜ੍ਹਦਾ ਦਿਖਾਈ ਦੇ ਰਿਹਾ ਹੈ ਕਿਉਕਿ ਅੱਜ ਜਨਰਲ ਸਮਾਜ ਮੰਚ ਰਜਿ. ਪੰਜਾਬ ਦੇ ਪ੍ਰਧਾਨ ਫਤਿਹ ਸਿੰਘ ਪਰਹਾਰ ਅਤੇ ਸੂਬਾ ਜਨਰਲ ਸਕੱਤਰ ਗਿਰੀਸ਼ ਸ਼ਰਮਾ ਵਲੋਂ ਖੁਲ੍ਹ ਕੇ ਮੀਡੀਆ ਵਿਚ ਪ੍ਰੈਸ ਬਿਆਨ ਰਾਹੀਂ ਪੁਸ਼ਟੀ ਕਰ ਦਿੱਤੀ ਗਈ ਕਿ ਹਲਕਾ ਲੋਕਸਭਾ ਹੁਸ਼ਿਆਰਪੁਰ ਤੋਂ ਡਾ. ਚੱਬੇਵਾਲ ਦਾ ਜਨਰਲ ਸਮਾਜ ਮੰਚ ਪੂਰੀ ਤਰ੍ਹਾਂ ਵਿਰੋਧ ਕਰੇਗਾ। ਉਹਨਾਂ ਕਿਹਾ ਕਿ ਪਿਛਲੇ ਸਾਲ ਫਗਵਾੜਾ ‘ਚ ਦੋ ਗੁਟਾਂ ਦਰਮਿਆਨ ਹੋਏ ਝਗੜੇ ਨੂੰ ਦਲਿਤ ਬਨਾਮ ਸਵਰਨ ਦੀ ਰੰਗਤ ਦੇਣ ਦੀ ਕੋਸ਼ਿਸ਼ ਕਰਦਿਆਂ ਜਨਰਲ ਸਮਾਜ ਖਿਲਾਫ ਬਹੁਤ ਹੀ ਇਤਰਾਜਯੋਗ ਬਿਆਨਬਾਜੀ ਕੀਤੀ ਸੀ। ਉਸ ਸਮੇਂ ਲੋਕਲ ਕਾਂਗਰਸੀ ਆਗੂਆਂ ਅਤੇ ਕੌਂਸਲਰਾਂ ਨੇ ਵੀ ਅਸਤੀਫੇ ਦਿੰਦਿਆਂ ਡਾ. ਚੱਬੇਵਾਲ ਤੇ ਸ਼ਹਿਰ ਦਾ ਮਾਹੌਲ ਵਿਗਾੜਨ ਦਾ ਸਰੇਆਮ ਦੋਸ਼ ਲਾਈਆ ਸੀ। ਇਹਨਾਂ ਸਾਰੀਆਂ ਗੱਲਾਂ ਬਾਰੇ ਮੰਚ ਦੀ ਸੂਬਾ ਪੱਧਰੀ 11 ਮੈਂਬਰੀ ਕੋਰ ਕਮੇਟੀ ਵਿਚ ਵਿਚਾਰਾਂ ਕਰਨ ਤੋਂ ਬਾਅਦ ਵਿਰੋਧ ਦਾ ਫੈਸਲਾ ਲਿਆ ਗਿਆ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਕਿਸੇ ਪਾਰਟੀ ਵਿਸ਼ੇਸ਼ ਦਾ ਵਿਰੋਧ ਨਹੀਂ ਕੀਤਾ ਗਿਆ ਹੈ। ਸੂਬੇ ਦੀਆਂ ਬਾਕੀ ਸੀਟਾਂ ਤੇ ਉਹ ਪੂਰੇ ਜਨਰਲ ਸਮਾਜ ਨੂੰ ਅਪੀਲ ਕਰਦੇ ਹਨ ਕਿ ਆਪਣੇ ਹਿਤਾਂ ਦੀ ਰਾਖੀ ਕਰਨ ਵਾਲੇ ਉਮੀਦਵਾਰ ਦਾ ਸਮਰਥਨ ਕਰਨ ਬੇਸ਼ਕ ਉਹ ਕਿਸੇ ਵੀ ਪਾਰਟੀ ਦਾ ਹੋਵੇ। ਮੌਕੇ ਗਿਰੀਸ਼ ਸ਼ਰਮਾ ਨੇ ਦੱਸਿਆ ਕਿ ਹਮ ਖਿਆਲੀ ਜੱਥੇਬੰਦੀਆਂ ਨਾਲ ਰਾਬਤਾ ਕਾਇਮ ਕਰ ਲਿਆ ਗਿਆ ਹੈ ਅਤੇ ਇੱਕਜੁਟ ਹੋ ਕੇ ਹੁਸ਼ਿਆਰਪੁਰ ਹਲਕੇ ਦੀਆਂ ਕੁੱਲ 9 ਵਿਧਾਨਸਭਾਵਾਂ ‘ਚ ਜਨਰਲ ਸਮਾਜ ਨੂੰ ਦੱਸਿਆ ਜਾਵੇਗਾ ਕਿ ਡਾ. ਚੱਬੇਵਾਲ ਨੇ 13 ਅਪ੍ਰੈਲ 2018 ਦੀ ਘਟਨਾ ਤੋਂ ਬਾਅਦ ਫਗਵਾੜਾ ‘ਚ ਜਨਰਲ ਸਮਾਜ ਦੀ ਪਿੱਠ ‘ਚ ਛੁਰਾ ਮਾਰਦੇ ਹੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਤਰਫਾ ਰਿਪੋਰਟ ਦੇ ਕੇ ਜਨਰਲ ਸਮਾਜ ਦੇ ਪ੍ਰਤੀ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਤਿੱਖੇ ਲਹਿਜੇ ਵਿਚ ਕਿਹਾ ਕਿ ਜਦੋਂ ਫਗਵਾੜਾ ਫਿਰਕੂ ਹਿੰਸਾ ਦੀ ਦਹਿਲੀਜ਼ ਤੇ ਖੜਾ ਸੀ ਉਸ ਸਮੇਂ ਡਾ. ਰਾਜਕੁਮਾਰ ਚੱਬੇਵਾਲ ਨੇ ਜਨਰਲ ਸਮਾਜ ਨਾਲ ਕੋ ੀ ਸੰਪਰਕ ਕਰਨਾ ਜਰੂਰੀ ਨਹੀਂ ਸਮਝਿਆ ਤਾਂ ਹੁਣ ਕਿਸ ਮੂੰਹ ਨਾਲ ਜਨਰਲ ਸਮਾਜ ਤੋਂ ਵੋਟ ਦੀ ਉੱਮੀਦ ਕਰ ਰਹੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *