ਆਪਣੇ ਹੀ ਪਿਤਾ ਦੀ ਕਾਰ ਥੱਲੇ ਆਕੇ ਦੋ ਮਾਸੂਮ ਕੁਚਲੇ ਗਏ।

ਪੈਰਿਸ (ਸੁਖਵੀਰ ਸਿੰਘ ਸੰਧੂ) ਮੌਤ ਦਾ ਰਹੱਸ ਹਮੇਸ਼ਾ ਗੁੱਝਾ ਭੇਦ ਬਣਿਆ ਹੋਇਆ ਹੈ।ਪਰ ਜਦੋਂ ਅਣ ਕਿਆਸੀ ਘਟਨਾ ਵਾਪਰ ਦੀ ਹੈ।ਤਾਂ ਰੱਬ ਦੀ ਹੋਂਦ ਤੇ ਵੀ ਸ਼ੱਕ ਹੋਣ ਲਗਦਾ ਹੈ।
ਇਸ ਤਰ੍ਹਾਂ ਦੀ ਘਟਨਾ ਪੈਰਿਸ ਦੇ ਨਾਲ ਲਗਦੇ ਇਲਾਕੇ ਟ੍ਰੇਮਬਲੇ ਇਨ ਫਰਾਂਸ ਨਾਂ ਦੇ ਏਰੀਏ ਵਿੱਚ ਵਾਪਰੀ ਹੈ।ਜਦੋਂ ਇੱਕ ਆਭਾਗੇ ਬਾਪ ਹੱਥੋਂ ਆਪਣੇ ਹੀ ਦੋ ਮਾਸੂਮ ਬੱਚੇ ਕਾਰ ਥੱਲੇ ਆਕੇ ਕੁਚਲੇ ਗਏ। ਸ਼ਾਮ ਨੂੰ ਜਦੋਂ ਉਹ ਆਪਣੀ ਕਾਰ ਨੂੰ ਘਰ ਅੰਦਰ ਗੈਰਿਜ਼ ਵਿੱਚ ਪਾਰਕਿੰਗ ਕਰ ਰਿਹਾ ਸੀ ।ਦੋਵੇਂ ਬੱਚੇ ਕਾਰ ਦੇ ਪਿਛਲੇ ਪਾਸੇ ਆ ਗਏ।ਛੇ ਸਾਲ ਦੀ ਲੜਕੀ ਦੀ ਮੌਕੇ ਉਪਰ ਹੀ ਮੌਤ ਹੋ ਗਈ,ਤੇ ਚਾਰ ਸਾਲ ਦਾ ਲੜਕਾ ਗੰਭੀਰ ਹਾਲਾਤ ਵਿੱਚ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ।ਇਸ ਦੁਖਦਾਈ ਘਟਨਾ ਨਾਲ ਪੂਰਾ ਇਲਾਕਾ ਸੋਗ ਵਿੱਚ ਡੁੱਬਿਆ ਹੋਇਆ ਹੈ।ਇਲਾਕੇ ਦੇ ਮੇਅਰ ਨੇ ਦਰਦਾਂ ਦੀਆ ਪੀੜਾਂ ਵਿੱਚ ਡੁੰਬੇ ਹੋਏ ਪ੍ਰਵਾਰ ਨਾਲ ਘਰ ਜਾ ਕੇ ਦੁੱਖ ਸਾਝਾਂ ਕੀਤਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *