ਬੀਬੀ ਖਾਲੜਾ ਅਤੇ ਡਾਕਟਰ ਧਰਮਵੀਰ ਗਾਂਧੀ ਦੀ ਜਿੱਤ ਲਈ ਆਸਵੰਦ ਹੈ ਪ੍ਰਵਾਸੀ ਪੰਜਾਬੀ ਭਾਈਚਾਰਾ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਰਤ ਵਿੱਚ ਹੋ ਰਹੀਆਂ ਲੋਕ ਸਭਾ ਚੋਣਾ ਵਿੱਚ ਪ੍ਰਵਾਸੀ ਪੰਜਾਬੀ ਭਾਈਚਾਰਾ ਇਸ ਵਾਰ ਬਹੁਤੀ ਦਿਲਚਸਪੀ ਨਹੀ ਲੈ ਰਿਹਾ। ਕਾਰਨ ਇਹ ਹੈ ਕਿ ਪਿਛਲੀ ਵਾਰ ਆਮ ਆਦਮੀ ਪਾਰਟੀ ਲਈ ਲਈ ਤਨੋ-ਮਨੋ ਅਤੇ ਧਨ ਨਾਲ ਮੱਦਦ ਅਤੇ ਪ੍ਰਚਾਰ ਕਰਨ ਬਾਅਦ ਪੱਲੇ ਪਈ ਨਿਰਾਸ਼ਤਾ ਇਹਨਾਂ ਪ੍ਰਵਾਸ਼ੀਆਂ ਦਾ ਪੱਲਾ ਨਹੀ ਛੱਡ ਰਹੀ। ਜਿਨ੍ਹਾਂ ਉਮੀਦਵਾਰਾਂ ਨੂੰ ਜਿਤਾਉਣ ਲਈ ਪ੍ਰਵਾਸੀਆਂ ਨੇ ਵੱਡਮੁੱਲਾ ਯੋਗਦਾਨ ਪਾਇਆ ਉਹ ਜਾਂ ਤਾਂ ਦਿੱਲੀ ਹਾਈਕਮਾਂਡ ਦੇ ‘’ਜੀ ਹਜੂਰੀਏ’’ ਬਣ ਕੇ ਰਹਿ ਗਏ ਜਾਂ ਕੁੱਝ ਕੁ ਦਲ ਬਦਲ ਗਏ, ਬਾਕੀ ਬਚਦਿਆਂ ਨੇ ਕਦੇ ਵੀ ਖੁੱਲ ਕੇ ਪੰਜਾਬ ਦੇ ਮੁੱਦਿਆਂ ਅਤੇ ਪਾਣੀਆਂ ਜਾਂ ਸਿੱਖਾਂ ਦੀਆਂ ਚਰੋਕਣੀਆਂ ਤੇ ਜਾਇਜ ਮੰਗਾਂ ਬਾਰੇ ਵੀ ਮੂੰਹ ਨਹੀ ਖੋਲ੍ਹਿਆ। ਖੰਡੂਰ ਸਾਹਿਬ ‘ਤੋਂ ਉਮੀਦਵਾਰ ਬੀਬੀ ਪ੍ਰਮਜੀਤ ਕੌਰ ਖਾਲੜਾ ਦੇ ਪਤੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪੰਜਾਬ ਅਤੇ ਸਿੱਖ ਕੌਂਮ ਪ੍ਰਤੀ ਵੱਡਮੁੱਲੀ ਕੁਰਬਾਨੀ ਕਾਰਨ ਹਰ ਜਾਗਦੀ ਜਮੀਰ ਵਾਲਾ ਬੰਦਾਂ ਸਤਿਕਾਰ ਕਰਦਾ ਹੈ ਤੇ ਸਰਦਾਰ ਖਾਲੜਾ ਦੀ ਪਾਕ ਪਵਿੱਤਰ ਕੁਰਬਾਨੀ ਦੇ ਇਵਜ ਵਜੋਂ ਅਤੇ ਉਹਨਾਂ ਦੀ ਅਵਾਜ਼ ਭਾਰਤੀ ਲੋਕ ਸਭਾ ਵਿੱਚ ਗੂੰਜਦੀ ਸੁਣਨ ਲਈ ਉਤਾਵਲਾ ਹੈ। ਪਟਿਆਲਾ ਲੋਕ ਸਭਾ ਹਲਕੇ ‘ਤੋਂ ਰਜਵਾੜਾਸ਼ਾਹੀ ਨੂੰ ਹਰਾ ਕੇ ਸੰਸਦ ਮੈਂਬਰ ਬਣੇ ਧਰਮਵੀਰ ਗਾਂਧੀ ਜਿੱਥੇ ਅਪਣੇ ਡਾਕਟਰੀ ਅਤੇ ਸਮਾਜਿਕ ਖੇਤਰ ਵਿੱਚ ਵੱਡੀ ਲੋਕ ਸੇਵਾ ਨਿਭਾ ਰਹੇ ਹਨ ਉੱਥੇ ਉਹ ਪੰਜਾਬ ਦੇ ਲੁੱਟੇ ਜਾ ਰਹੇ ਪਾਣੀਆਂ ਵਰਗੇ ਮੁੱਖ ਮੁੱਦਿਆਂ ‘ਤੇ ‘’ਪੰਜਾਬ ਦਾ ਪੁੱਤ’’ ਬਣ ਪਹਿਰਾ ਦੇ ਰਹੇ ਹਨ। ਡਾਕਟਰ ਧਰਮਵੀਰਾ ਨੇ ਅਪਣੇ ਐਮ ਪੀ ਕੋਟੇ ਦਾ ਕਰੋੜਾਂ ਰੁਪਿਆ ਅਪਣੇ ਜਿਲ੍ਹੇ ਦੇ ਸਰਕਾਰੀ ਸਕੂਲਾਂ ਲਈ ਖਰਚ ਕੀਤਾ ਹੈ ਤਾਂ ਕਿ ਆਂਮ ਘਰਾਂ ਦੇ ਬੱਚੇ ਸਾਫ ਸੁਥਰਾ ਪਾਣੀ ਪੀ ਸਕਣ, ਤੱਪੜਾ ਦੀ ਬਜਾਏ ਬੈਂਚਾ ਤੇ ਬੈਠ ਸਕਣ ਤੇ ਬਿਮਾਰੀਆਂ ਰਹਿਤ ਬਾਥਰੂਮ ਵਰਤ ਸਕਣ। ਸੈਂਕੜੇ ਪਿੰਡਾਂ ਵਿੱਚ ਜਾਤ-ਪਾਤ ਰਹਿਤ ਸਮਸਾਂਨ ਘਾਟਾਂ ਨੂੰ ਇੱਕ ਕਰਵਾਉਣਾ ਤੇ ਅਨੰਦ ਮੈਰਿਜ ਐਕਟ ਬਾਰੇ ਅਵਾਜ਼ ਬੁਲੰਦ ਕਰਨਾਂ ਵੀ ਧਰਮਵੀਰਾ ਜੀ ਹੋਰਾਂ ਦਾ ਬਹੁਤ ਵੱਡਾ ਉਪਰਾਲਾ ਹੈ। ਡਾਕਟਰ ਧਰਮਵੀਰ ਗਾਂਧੀ ਨੇ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਪ੍ਰਤੀ ਵੀ ਬਹੁਤ ਤਨਦੇਹੀ ਨਾਲ ਕੰਮ ਕੀਤਾ ਹੈ ਪਰ ਉਹਨਾਂ ਨੇ ਕੁੱਝ ਢੌਂਗੀ ਸੰਸਦ ਮੈਂਬਰਾਂ ਵਾਂਗ ਹਵਾਈ ਅੱਡਿਆ ਤੇ ਪਰਦੇਸੋਂ ਵਾਪਸ ਆਏ ਮੁੰਡਿਆਂ ਨਾਲ ਤਸਵੀਰਾਂ ਖਿਚਵਾ ਸੋਸ਼ਲ ਮੀਡੀਆ ਤੇ ਪਾ ਵਾਹ-ਵਾਹ ਖੱਟਣ ‘ਤੋਂ ਗੁਰੇਜ ਕੀਤਾ। ਬਹੁਤ ਸਾਰੇ ਪ੍ਰਵਾਸੀ ਨੌਜਵਾਨਾਂ ਦੇ ਫਸੇ ਪਾਸਪੋਰਟ ਦਵਾਏ ਤੇ ਬਹੁਤ ਸਾਰਿਆਂ ਨੂੰ ਵਾਪਸ ਭਾਰਤ ਆਉਣ ਵਿੱਚ ਮੱਦਦ ਵੀ ਕੀਤੀ। ਮੱਦਦ ਕਰਨ ਸਮੇਂ ਇਹ ਨਹੀ ਪੁੱਛਿਆ ਕਿ ਉਹ ਕਿਸ ਜਿਲ੍ਹੇ ਜਾਂ ਹਲਕੇ ਜਾਂ ਪਾਰਟੀ ਜਾਂ ਫਿਰਕੇ ਦੇ ਹਨ। ਬਹੁਤੇ ਪ੍ਰਵਾਸੀ ਪੰਜਾਬੀ, ਸਮਾਜ ਸੇਵਕ ਤੇ ਹਰ ਜਾਗਦੀ ਜਮੀਰ ਵਾਲਾ ਬੰਦਾਂ ਇਹਨਾਂ ਦੋਹਾਂ ਉਮੀਦਵਾਰਾਂ ਦੀ ਜਿੱਤ ਲਈ ਆਸਵੰਦ ਹੈ ਤਾਂ ਕਿ ਉਹਨਾਂ ਦਾ ਕੋਈ ਅਪਣਾ ਸਹੀ ਨੁੰਮਾਇਦਾਂ ਉਹਨਾਂ ਦੀ ਅਵਾਜ਼ ਨੂੰ ਭਾਰਤੀ ਲੋਕ ਸਭਾ ਵਿੱਚ ਬੁਲੰਦ ਕਰ ਸਕੇ। ਉਪਰੋਕਤ ਦੋਹਾਂ ਉਮੀਦਵਾਰਾਂ ਦੀ ਹਰ ਸੰਭਵ ਮੱਦਦ ਲਈ ਅਪੀਲ ਕਰਦਿਆਂ ਬੈਲਜ਼ੀਅਮ ਵਾਸੀ ਧਰਮਿੰਦਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਢਿੱਲ੍ਹੋਂ, ਪਵਨਦੀਪ ਸਿੰਘ ਸਿੱਧੂ ਅਤੇ ਗੁਰਤੇਜ ਸਿੰਘ ਸੰਧੂ ਨੇ ਆਖਿਆ ਕਿ ਆਉਦੇ ਪੰਜ ਸਾਲਾਂ ਦੌਰਾਂਨ ਅਪਣੇ ਹਲਕੇ ਦੇ ਵਿਕਾਸ, ਪੰਜਾਬ ਦੇ ਮਸਲਿਆਂ ਦੇ ਸਦੀਵੀ ਹੱਲ ਅਤੇ ਬੱਚਿਆਂ ਦੇ ਚੰਗੇਂ ਭਵਿੱਖ ਲਈ ਇਹਨਾਂ ਉਮੀਦਵਾਰਾਂ ਨੂੰ ਹਰ ਹਾਲਤ ਜਿਤਾਉਣਾ ਚਾਹੀਦਾਂ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *