ਐਮੂਚਰ ਕਿੱਕ ਬਾਕਸਿੰਗ ਐਸੋਸੀਏਸ਼ਨ ਦੀ ਹੋਈ ਮੀਟਿੰਗ

ਜਗਰਾਉਂ (ਹਰਸ਼ ਧਾਲੀਵਾਲ)ਐਮੂਚਰ ਕਿੱਕ ਬਾਕਸਿੰਗ ਐਸੋਸੀਏਸ਼ਨ ਤੇ ਜਨਰਲ ਮੀਟਿੰਗ ਮੁੱਖ ਦਫਤਰ ਜਗਰਾਉਂ ਵਿਖੇ ਹੋਈ। ਇਸ ਸਮੇਂ ਜਨਰਲ ਸਕੱਤਰ ਸੁਰਿੰਦਰ ਪਾਲ ਵਿੱਜ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਏਜੰਡਾ ਕਿੱਕਰ ਬਾਕਸਿੰਗ ਦੀ ਰੁਚੀ ਵੱਧ ਤੋਂ ਵੱਧ ਪੈਦਾ ਕਰਨਾ ਹੈ। ਇਸ ਮੌਕੇ ਕਿੱਕ ਬਾਕਸਿੰਗ ਦੇ ਅਗਲੇ ਪ੍ਰੋਗਰਾਮ ਉਲੀਕਣ ਲਈ ਵੀ ਵਿਚਾਰ- ਚਰਚਾ ਕੀਤੀ ਗਈ। ਐਸੋਸੀਏਸ਼ਨ ਵਲੋਂ ਟ੍ਰੇਨਿੰਗ ਕੈਂਪ ਤੋਂ ਇਲਾਵਾ ਸਟੇਟ ਪੱਧਰ ਦੀਆਂ ਚੈਂਪੀਅਨਸ਼ਿਪਾਂ ਵੀ ਕਰਵਾਈਆਂ ਜਾਣਗੀਆਂ ਅਤੇ ਜੇਤੂ ਖਿਡਾਰੀਆਂ ਨੂੰ ਨੈਸ਼ਨਲ ਪੱਧਰ ਤੇ ਪ੍ਰਤੀਯੋਗਤਾ ਵਿਚ ਭਾਗ ਲੈਣ ਲਈ ਉਚਿੱਤ ਸਹੂਲਤਾਂ ਵੀ ਮੁਹੱਈਆ ਕਰਵਾਈ ਜਾਣਗੀਆਂ। ਇਸ ਮੌਕੇ ਸੁਰਿੰਦਰ ਵਿੱਜ ਨੇ ਆਏ ਵੱਖ-ਵੱਖ ਜ਼ਿਲ੍ਹਿਆਂ ਦੇ ਸਕੱਤਰਾਂ ਦਾ ਧੰਨਵਾਦ ਕੀਤਾ ਅਤੇ ਕਿੱਕ ਬਾਕਸਿੰਗ ਨੂੰ ਪੰਜਾਬ ਦੇ ਹਰ ਜ਼ਿਲ੍ਹੇ ‘ਚ ਪ੍ਰਮੋਟ ਕਰਨ ਦਾ ਵਾਅਦਾ ਵੀ ਕੀਤਾ। ਇਸ ਸਮੇਂ ਸੁਰੇਸ਼ ਕੁਮਾਰ,ਛੀਨਾ ਬੇਦੀ, ਰਾਜੇਸ਼ ਥਾਪਾ, ਪ੍ਰਿਤਪਾਲ ਸਿੰਘ,ਵਿਮਲ ਕੁਮਾਰ, ਪਿ੍ਥੀਪਾਲ ਸਿੰਘ, ਅਸ਼ੋਕ ਕੁਮਾਰ, ਅਜਿੰਦਰਪਾਲ ਸਿੰਘ,ਦੀਪਕ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *