ਹਰਸ਼ ਚੈਰੀਟੇਬਲ ਟਰੱਸਟ ਹੁਣ 415 ਬੱਚੀਆਂ ਦਾ ਬਣਿਆ ਸਹਾਰਾ

ਪਟਿਆਲਾ, 12 ਮਈ ( ) : ਡਾ. ਹਰਸ਼ ਚੈਰੀਟੇਬਲ ਟਰੱਸਟ ਰਾਹੀਂ ਹੁਣ ਤੱਕ 415 ਗਰੀਬ, ਬੇਸਹਾਰਾ ਤੇ ਲੋੜਵੰਦ ਬੱਚੀਆਂ ਨੂੰ ਸਕੂਲੀ ਪੜ•ਾਈ ਦਾ ਖਰਚਾ ਦਿੱਤਾਜਾ ਚੁੱਕਿਆ ਹੈ। ਇਸ ਟਰੱਸਟ ਨੂੰ ਸੰਨ 2008 ਵਿਚ ਸ਼ੁਰੂ ਕੀਤਾ ਗਿਆ ਸੀ, ਜਿਸ ਵਿਚ ਉਨ•ਾਂ ਬੱਚੀਆਂ ਦੀ ਪ੍ਰਾਈਵੇਟ ਸਕੂਲਾਂ ਵਿਚ ਪੜ•ਾਉਣ ਦਾ ਖਰਚਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ, ਜਿਨ•ਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਤੇ ਕਮਾਈ ਦਾ ਕੋਈ ਸਾਧਨ ਨਹੀਂ ਸੀ। ਇਸ ਸਾਲ 8 ਹੋਰ ਬੱਚੀਆਂ ਸ਼ਾਮਲ ਕੀਤੀਆਂ ਗਈਆਂ ਹਨ, ਜਿਨ•ਾਂ ਵਿੱਚੋਂ ਇਕ ਦੇ ਪਿਤਾ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨਾਲ ਜੂਝ ਰਹੇ ਹਨ ਤੇ ਪੈਸੇ ਦੀ ਕਮੀ ਖੁਣੋਂ ਬੱਚੀ ਦੀ ਪੜ•ਾਈ ਛੁਡਾ ਦਿੱਤੀ ਗਈ ਸੀ। ਸਹਿਜਪ੍ਰੀਤ ਕੌਰ, ਪੁੱਤਰੀ ਹਰਵਿੰਦਰ ਸਿੰਘ ਗੁਰੂ ਨਾਨਕ ਨਗਰ ਪਟਿਆਲਾ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਦਾ ਟਾਟਾ ਮੈਮੋਰੀਅਲ ਹਸਪਤਾਲ ਵਿਖੇ ਕੈਂਸਰ ਦਾ ਇਲਾਜ ਚੱਲ ਰਿਹਾ ਹੈ, ਦੀ ਪ੍ਰਾਈਵੇਟ ਸਕੂਲ ਦੀ 1100 ਰੁਪੈ ਮਹੀਨੇ ਦੀ ਫੀਸ ਤੇ ਅਗਲੀ ਸਾਰੀ ਸਕੂਲੀ ਪੜ•ਾਈ ਡਾ. ਹਰਸ਼ ਚੈਰੀਟੇਬਲ ਟਰੱਸਟ ਵੱਲੋਂ ਚੁੱਕੀ ਜਾਣੀ ਹੈ।
ਇਸੇ ਹੀ ਤਰ•ਾਂ ਸਿਮਰਨ ਕੌਰ ਤੇ ਉਸ ਦੀਆਂ ਦੋ ਹੋਰ ਭੈਣਾਂ ਜੋ ਰਾਜਿੰਦਰ ਸਿੰਘ ਦੀਆਂ ਧੀਆਂ ਹਨ, ਆਪ ਅੰਗਹੀਣ ਹੈ ਤੇ ਬੱਚੀਆਂ ਨੂੰ ਪੜ•ਾਉਣ ਤੋਂ ਅਸਮਰਥ ਹੈ। ਇਨ•ਾਂ ਬੱਚੀਆਂ ਦੀ ਮਾਂ ਵੀ ਅਪੰਗ ਹੈ ਤੇ ਇਹ ਸਨੌਰ ਦੇ ਰਹਿਣ ਵਾਲੇ ਹਨ। ਇਨ•ਾਂ ਦੀਆਂ ਤਿੰਨੋਂ ਧੀਆਂ ਦਾ ਸਕੂਲੀ ਪੜ•ਾਈ ਦਾ ਖਰਚਾ ਡਾ. ਹਰਸ਼ ਚੈਰੀਟੇਬਲ ਟਰੱਸਟ ਰਾਹੀਂ ਦਿੱਤਾ ਜਾਣਾ ਹੈ।
ਜਗਦੀਪ ਕੌਰ ਸਪੁੱਤਰੀ ਹਰਜਿੰਦਰ ਸਿੰਘ ਦਾ ਪੜ•ਨ ਦਾ ਸੁਫਨਾ ਵੀ ਉਦੋਂ ਟੁੱਟ ਗਿਆ ਜਦੋਂ ਉਸ ਦੇ ਪਿਤਾ ਨੇ ਕਰਜ਼ੇ ਖ਼ਾਤਰ ਖ਼ੁਦਕੁਸ਼ੀ ਕਰ ਲਈ। ਪਿੰਡ ਅੱਬਲ ਖ਼ੈਰ ਵਿਚ ਰਹਿੰਦੀ ਇਸ ਬੱਚੀ ਦੀ ਸਕੂਲੀ ਪੜ•ਾਈ ਜਾਰੀ ਰੱਖਣ ਲਈ ਵੀ ਡਾ. ਹਰਸ਼ ਚੈਰੀਟੇਬਲ ਟਰੱਸਟ ਅਗਾਂਹ ਆਇਆ।
ਅੱਜ, 12 ਮਈ 2019 ਨੂੰ ਪ੍ਰੋ. ਪ੍ਰੀਤਮ ਸਿੰਘ ਜੀ ਦੇ ਨਿਵਾਸ ਦੇ ਸਾਹਮਣੇ ਡਾ. ਹਰਸ਼ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾ. ਹਰਸ਼ਿੰਦਰ ਕੌਰ ਨੇ ਦੱਸਿਆ ਕਿ ਜਿੰਨਾ ਚਿਰ ਉਹ ਆਪਣੇ ਦਸਵੰਧ ਰਾਹੀਂ ਇਨ•ਾਂ ਬੱਚੀਆਂ ਦੀ ਮਦਦ ਕਰ ਸਕੇ, ਉਹ ਯਤਨਸ਼ੀਲ ਰਹਿਣਗੇ ਕਿ ਪੰਜਾਬ ਦੀਆਂ ਲੋੜਵੰਦ ਧੀਆਂ ਆਪਣੇ ਪੈਰਾਂ ਉ¤ਤੇ ਅਣਖ ਨਾਲ ਖੜ•ੀਆਂ ਹੋ ਸਕਣ।
ਡਾ. ਗੁਰਪਾਲ ਸਿੰਘ ਸਕੱਤਰ ਡਾ. ਹਰਸ਼ ਚੈਰੀਟੇਬਲ ਟਰੱਸਟ ਨੇ ਐਨ.ਆਰ.ਆਈ. ਵੀਰਾਂ ਭੈਣਾਂ ਦਾ ਧੰਨਵਾਦ ਕੀਤਾ ਜਿਨ•ਾਂ ਨੇ ਇਸ ਟਰੱਸਟ ਨੂੰ ਚੱਲਦੇ ਰੱਖਣ ਵਿਚ ਮਾਲੀ ਸਹਾਇਤਾ ਕੀਤੀ ਹੈ।
ਡਾ. ਸੁਖਮਨੀ ਕੌਰ ਤੇ ਨਾਨਕਜੋਤ ਸਿੰਘ, ਜੋ ਟਰੱਸਟ ਦੇ ਮੈਂਬਰ ਹਨ, ਨੇ ਬੱਚੀਆਂ ਨੂੰ ਫੀਸਾਂ ਦੇ ਚੈ¤ਕ ਵੰਡਣ, ਮਠਿਆਈ ਤੇ ਕਾਪੀਆਂ, ਪੈ¤ਨ, ਪੈਨਸਿਲ ਵੰਡ ਕੇ, ਟਰੱਸਟ ਨੂੰ ਅੱਗੋਂ ਚੱਲਦੇ ਰੱਖਣ ਦਾ ਪ੍ਰਣ ਕੀਤਾ। ਪੰਜਾਬੀ ਯੂਨੀਵਰਸਿਟੀ ਦੇ ਪੋਲਿਟੀਕਲ ਸਾਇੰਸ ਦੇ ਪ੍ਰੋ. ਡਾ. ਜਗਰੂਪ ਸਿੰਘ ਨੇ ਖ਼ਾਸ ਤੌਰ ਤੇ ਇਸ ਮੌਕੇ ਪਹੁੰਚ ਕੇ ਨਾ ਸਿਰਫ਼ ਬੱਚੀਆਂ ਨੂੰ ਮਾਲੀ ਸਹਾਇਤਾ ਦਿੱਤੀ, ਬਲਕਿ ਅੱਗੋਂ ਪੜ•ਨ ਲਈ ਬੱਚੀਆਂ ਨੂੰ ਹੱਲਾਸ਼ੇਰੀ ਵੀ ਦਿੱਤੀ।
ਸਹਾਇਕ ਦੀਪਕ, ਰੌਬਿਨ, ਪ੍ਰਿੰਸ, ਲਖਵਿੰਦਰ ਸਿੰਘ, ਪੰਮੀ, ਰਾਜੂ ਨੇ ਬੱਚੀਆਂ ਤੇ ਉਨ•ਾਂ ਦੀਆਂ ਮਾਵਾਂ ਦਾ ਖਾਣ ਪੀਣ ਦਾ ਧਿਆਨ ਰੱਖਦਿਆਂ ਕਿਹਾ ਕਿ ਉਨ•ਾਂ ਨੂੰ ਇਸ ਟਰੱਸਟ ਨਾਲ ਜੁੜ ਕੇ ਬਹੁਤ ਖ਼ੁਸ਼ੀ ਹੋਈ ਹੈ ਤੇ ਉਹ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਇਸ ਵਿਚ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ।
ਅੱਜ ਦੇ ਦਿਨ 84 ਬੱਚੀਆਂ ਗੁਰਦਾਸਪੁਰ, ਫਤਿਹਗੜ• ਸਾਹਿਬ, ਆਨੰਦਪੁਰ ਸਾਹਿਬ, ਫਿਰੋਜ਼ਪੁਰ, ਰਾਜਪੁਰਾ, ਪਟਿਆਲਾ, ਜਗਰਾਉਂ, ਬਠਿੰਡਾ, ਜ¦ਧਰ ਆਦਿ ਤੋਂ ਆਪਣੇ ਚੈਕ ਪ੍ਰਾਪਤ ਕਰਨ ਲਈ ਡਾ. ਹਰਸ਼ ਚੈਰੀਟੇਬਲ ਟਰੱਸਟ ਦੇ ਦਫਤਰ ਪਟਿਆਲਾ ਵਿਖੇ ਪੁੱਜੀਆਂ।


Geef een reactie

Het e-mailadres wordt niet gepubliceerd. Vereiste velden zijn gemarkeerd met *