ਦੇਸ਼ ਨੂੰ ਸ਼ਕਤੀਸ਼ਾਲੀ ਤੇ ਮਜ਼ਬੂਤ ਪ੍ਰਧਾਨ ਮੰਤਰੀ ਦੀ ਜ਼ਰੂਰਤ,ਮਜਬੂਰ ਦੀ ਨਹੀਂ-ਸੋਮ ਪ੍ਰਕਾਸ਼

-ਵਾਰਡ ਨੰਬਰ 37/38 ਵਿਚ ਰਣਜੀਤ ਸਿੰਘ ਖੁਰਾਣਾ ਦੀ ਅਗਵਾਈ ਵਿਚ ਹੋਈ ਭਰਵੀਂ ਚੋਣ ਮੀਟਿੰਗ
-ਚੋਣਾ ਵਿਚ ਸ਼੍ਰੀ ਸੋਮ ਪ੍ਰਕਾਸ਼ ਦੇ ਲਈ ਘਰ ਘਰ ਜਾਵਾਂਗੇ-ਰਣਜੀਤ ਸਿੰਘ ਖੁਰਾਣਾ
ਫਗਵਾੜਾ 15 ਮਈ (ਅਸ਼ੋਕ ਸ਼ਰਮਾ – ਪ੍ਰਵਿੰਦਰਜੀਤ ਸਿੰਘ) ਲੋਕ ਸਭਾ ਚੋਣਾਂ ਨੂੰ ਦੇ
ਮੱਦੇਨਜ਼ਰ ਹੁਸ਼ਿਆਰਪੁਰ ਸੰਸਦੀ ਖੇਤਰ ਤੋਂ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ
ਸੋਮ ਪ੍ਰਕਾਸ਼ ਦੇ ਸਮਰਥਨ ਵਿਚ ਵਾਰਡ ਨੰ 37/38 ਖੇੜਾ ਰੋਡ ਤੇ ਜ਼ਿਲ੍ਹਾ ਯੂਥ ਅਕਾਲੀ ਦੇ
ਪ੍ਰਧਾਨ ਅਤੇ ਨਗਰ ਨਿਗਮ ਫਗਵਾੜਾ ਦੇ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਦੀ ਅਗਵਾਈ
ਵਿਚ ਭਰਵੀਂ ਚੋਣ ਮੀਟਿੰਗ ਕੀਤੀ ਗਈ । ਮੀਟਿੰਗ ਉਚੇਚੇ ਤੌਰ ਤੇ ਪੁੱਜੇ ਸ਼੍ਰੀ ਸੋਮ
ਪ੍ਰਕਾਸ਼ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਇਹ ਚੋਣਾਂ ਸਿਰਫ਼ ਚੋਣਾ ਹੀ ਨਹੀਂ ਹਨ
ਸਗੋਂ ਦੇਸ਼ ਅੰਦਰ ਇੱਕ ਪਰਿਵਰਤਨ ਦੀ ਲਹਿਰ ਹੈ । ਇਹ ਚੋਣਾਂ ਦੇਸ਼ ਭਗਤ ਤੇ ਇਮਾਨਦਾਰ
ਸਰਕਾਰ ਅਤੇ ਦੂਜੇ ਪਾਸੇ 55 ਸਾਲ ਰਾਜ ਕਰਨ ਵਾਲੀ ਕਾਂਗਰਸ ਅਤੇ ਘੋਟਾਲੇਬਾਜਾ ਦਾ
ਗਠਬੰਧਨ ਵਿਚਕਾਰ ਹੈ,ਜੋ ਹਮੇਸ਼ਾ ਆਤੰਕਵਾਦ ਦੇ ਸਮਰਥਨ ਵਿਚ ਤਰਲੇ ਮੱਛੀ ਹੋਕੇ ਦੇਸ਼ ਦੀ
ਸੈਨਾ ਦੀ ਕੁਰਬਾਨੀ ਤੇ ਬਹਾਦਰੀ ਨੂੰ ਹਮੇਸ਼ਾ ਸ਼ੱਕ ਦੇ ਘੇਰੇ ਵਿਚ ਲਿਆਉਣ ਦੀਆਂ ਕੋਸਿਆ ਵਿਚ ਲੱਗੇ ਹਨ। ਇਸ ਵੇਲੇ ਕੇਂਦਰ ਵਿਚ ਇੱਕ ਮਜ਼ਬੂਤ ਪ੍ਰਧਾਨ ਮੰਤਰੀ ਹੈ ਜਿਸ ਨੇ ਹਮੇਸ਼ਾ
ਆਤੰਕ ਦੇ ਮਾਮਲੇ ਤੇ ਦੁਸ਼ਮਣ ਦੇਸ਼ ਨੂੰ ਕਰਾਰਾ ਜਵਾਬ ਦਿੱਤਾ। ਸੋਮ ਪ੍ਰਕਾਸ਼ ਨੇ ਕਿਹਾ
ਲੋਕ ਹੀ ਹਨ ਜੋ ਵੋਟ ਦੀ ਸ਼ਕਤੀ ਨਾਲ ਇਹਨਾਂ ਧੋਖੇਬਾਜ਼ਾ ਦਾ ਮੁਕਾਬਲਾ ਕਰਨ ਦੀ ਸਮਰੱਥਾ
ਰੱਖਦੇ ਹਨ। ਆਪਣੇ ਵੋਟ ਦਾ ਸਹੀ ਇਸਤੇਮਾਲ ਕਰੋ ਤਾਂਕਿ ਦੇਸ਼ ਨੂੰ ਮਜ਼ਬੂਤ ਪ੍ਰਧਾਨ ਮੰਤਰੀ
ਮਿਲ ਸਕੇ ਨਾਂ ਕਿ ਮਜਬੂਰ। ਇਸ ਮੌਕੇ ਅਕਾਲੀ ਦਲ ਪੀਏਸੀ ਮੈਂਬਰ ਸਰਵਣ ਸਿੰਘ
ਕੁਲਾਰ,ਸੀਨੀਅਰ ਡਿਪਟੀ ਮੇਅਰ ਸੁਰਿੰਦਰ ਸਿੰਘ ਵਾਲੀਆ,ਸੀਨੀਅਰ ਅਕਾਲੀ ਆਗੂ ਗੁਰਮੁਖ
ਸਿੰਘ ਚਾਨਾ,ਜਤਿੰਦਰਪਾਲ ਸਿੰਘ ਪਲਾਹੀ, ਸੁਖਬੀਰ ਸਿੰਖ ਕਿਨੜਾ,ਅਵਤਾਰ ਸਿੰਘ
ਭੁੰਗਰਨੀ,ਭਾਜਪਾ ਨੇਤਾ ਅਵਤਾਰ ਸਿੰਘ ਮੰਡ, ਪਰਵੀਨ ਧੰੁਨਾ ਆਦਿ ਨੇ ਸੰਬੋਧਨ ਕੀਤਾ ਅਤੇ
ਸ਼੍ਰੀ ਸੋਮ ਪ੍ਰਕਾਸ਼ ਦੀ ਹਕ ਵਿਚ ਮਤਦਾਨ ਦੀ ਅਪੀਲ ਕੀਤੀ। ਇਸ ਮੌਕੇ ਭਾਰੀ ਗਿਣਤੀ ਵਿਚ
ਵਾਰਡ ਵਾਸੀ ਮੌਜੂਦ ਸਨ । ਸਮੂਹ ਵਾਰਡ ਵਾਸੀਆਂ ਨੇ ਸ਼੍ਰੀ ਸੋਮ ਪ੍ਰਕਾਸ਼ ਨੂੰ ਵਿਸ਼ਵਾਸ
ਦਿਵਾਇਆ ਕਿ ਇਲਾਕੇ ਦੀ ਇੱਕ ਇੱਕ ਵੋਟ ਕਮਲ ਦੇ ਨਿਸ਼ਾਨ ਤੇ ਪਾਈ ਜਾਵੇਗੀ ਤੇ ਸ਼੍ਰੀ
ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕੀਤੇ ਜਾਣਗੇ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਯੂਥ ਅਕਾਲੀ ਦਲ ਪ੍ਰਧਾਨ
ਰਣਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਲੋਕ ਸੁਚੇਤ ਹੋਣ ਅਤੇ ਸੱਚ ਝੂਠ ਦਾ ਫ਼ਰਕ ਸਮਝਣ ।
55 ਸਾਲ ਦੇ ਘੋਟਾਲਿਆ ਦੇ ਮੁਕਾਬਲੇ ਮੋਦੀ ਸਰਕਾਰ ਦੇ ਪੰਜ ਸਾਲ ਦੇ ਸਮੇਂ ‘ਚ ਵਿਕਾਸ ਤੇ
ਭਲਾਈ ਦੀ ਸਕੀਮਾਂ ਦਾ ਲਾਭ ਇੱਕ ਰਿਕਾਰਡ ਹੈ। ਉਨ੍ਹਾਂ ਅਕਾਲੀ ਭਾਜਪਾ ਵਰਕਰਾਂ ਨੂੰ
ਅਪੀਲ ਕੀਤੀ ਕਿ ਉਹ ਘਰ ਘਰ ਜਾ ਕੇ ਮੋਦੀ ਸਰਕਾਰ ਦੀ ਨੀਤੀਆਂ ਤੇ ਪ੍ਰਦੇਸ਼ ਦੀ ਕਾਂਗਰਸ
ਸਰਕਾਰ ਦੇ ਧੋਖੇ ਦਾ ਭਾਂਡਾ ਫੋੜ ਕਰਨ। ਖੁਰਾਣਾ ਨੇ ਕਿਹਾ ਕਿ ਅਕਾਲੀ ਭਾਜਪਾ ਗਠਬੰਧਨ
ਉਮੀਦਵਾਰ ਸ਼੍ਰੀ ਸੋਮ ਪ੍ਰਕਾਸ਼ ਦੀ ਚੋਣ ਮੁਹਿੰਮ ਜ਼ੋਰ ਸ਼ੋਰ ਨਾਲ ਚਲਾਈ ਜਾਵੇਗੀ ਅਤੇ ਯੂਥ
ਅਕਾਲੀ ਦਲ,ਵਾਰਡ ਵਾਸੀ ਉਨ੍ਹਾਂ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦੇਣਗੇ ।

Geef een reactie

Het e-mailadres wordt niet gepubliceerd. Vereiste velden zijn gemarkeerd met *