ਸੈਮ ਪਿਤਰੋਦਾ ਨੇ ਮੁਆਫੀ ਮੰਗ ਸੁਧਾਰੀ ਅਪਣੀ ਗਲਤੀ: ਤੀਰਥ ਰਾਮ

ਸਿੱਖ ਕੌਂਮ ਸਾਡੇ ਸਿਰ ਦਾ ਤਾਜ: ਪ੍ਰਸ਼ੋਤਮ ਲਾਲ ਖਲੀਫਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੀ ਦਿਨੀ ਸੀਨੀਅਰ ਕਾਂਗਰਸੀ ਆਗੂ ਸੈਮ ਪਿਤਰੋਦਾ ਨੇ 1984 ਸਿੱਖ ਨਸਲਕੁਸੀ ਬਾਰੇ ਇੱਕ ਵਿਵਾਦਤ ਬਿਆਨ ( ਹੂਆ ‘ਤੋ ਹੂਆ ) ਦਿੱਤਾ ਸੀ। ਜਿਸ ਕਾਰਨ ਵੋਟਾਂ ਦੇ ਦਿਨਾਂ ਵਿੱਚ ਅਮਰੀਕਨ ਕਾਂਗਰਸੀ ਦਾ ਦਿੱਤਾ ਇਹ ਬਿਆਨ ਕਾਂਗਰਸ ਲਈ ਘਾਟੇ ਦਾ ਸੌਦਾ ਵੀ ਸਾਬਤ ਹੋ ਸਕਦਾ ਹੈ ਪਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਪਣੇ ‘ਤੋਂ ਸੀਨੀਅਰ ਆਗੂ ਨੂੰ ਇਸ ਗਲਤੀ ਲਈ ਮੁਆਫੀ ਮੰਗਣ ਲਈ ਕਿਹਾ ਤਾਂ ਇਸ ਤੇ ਅਮਲ ਕਰਦਿਆਂ ਸੈਮ ਪਿਤਰੋਦਾ ਨੇ ਬਿਨਾਂ ਦੇਰੀ ਲਿਖਤੀ ਮੁਆਫੀ ਮੰਗ ਲਈ। ਆਲ ਇੰਡੀਆ ਕਾਂਗਰਸ ਵਰਕਰਸ ਐਨ ਆਰ ਆਈ ਵਿੰਗ ਦੇ ਨਵ ਨਿਯੁਕਤ ਚੇਅਰਮੈਂਨ ਸ੍ਰੀ ਤੀਰਥ ਰਾਮ ਨੇ ਕਿਹਾ ਕਿ ਸੈਮ ਸੀਨੀਅਰ ਕਾਂਗਰਸੀ ਆਗੂ ਹਨ ਤੇ ਉਹਨਾਂ ਨੇ ਅਣਜਾਣੇ ਵਿੱਚ ਕੀਤੀ ਗਲਤੀ ਲਈ ਮੁਆਫੀ ਮੰਗ ਕੇ ਅਪਣੀ ਗਲਤੀ ਸੁਧਾਰੀ ਹੈ ਜਿਸ ਲਈ ਉਹ ਸਤਿਕਾਰ ਦੇ ਪਾਤਰ ਹਨ। ਇਸੇ ਤਰਾਂ ਪੰਜਾਬ ਖਾਦੀ ਬੋਰਡ ਦੇ ਸਾਬਕਾ ਚੇਅਰਮੈਂਨ ਤੇ ਕਾਂਗਰਸੀ ਆਗੂ ਪ੍ਰਸ਼ੋਤਮ ਲਾਲ ਖਲੀਫਾ ਨੇ ਕਿਹਾ ਕਿ ਸਿੱਖ ਭਾਈਚਾਰਾ ਤਾਂ ਸਾਡੇ ਹੀ ਨਹੀ ਪੂਰੇ ਦੇਸ ਦੇ ਸਿਰ ਦਾ ਤਾਜ ਹੈ ਜਿਸ ਲਈ ਸੈਮ ਦੀ ਗਲਤੀ ਬਿਆਨੀ ਲਈ ਮੁਆਫੀ ਮੰਗਣ ਨਾਲ ਪਾਰਟੀ ਨੂੰ ਵੱਡੀ ਰਾਹਤ ਮਿਲੀ ਹੈ। ਖਲੀਫਾ ਨੇ ਕਿਹਾ ਕਿ ਪਿਤਰੋਦਾ ਦੀ ਹਿੰਦੀ ਬਹੁਤੀ ਵਧੀਆ ਨਹੀ ਹੈ ਜਿਸ ਕਾਰਨ ਸ਼ਬਦਾਂ ਦੇ ਨਿਕਲਦੇ ਦੂਹਰੇ ਮਤਲਬ ‘ਤੋਂ ਵਾਕਫ ਨਹੀ ਸਨ ਜਿਸ ਕਾਰਨ ਇਹ ਵਾਪਰ ਗਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *