ਫਗਵਾੜਾ ‘ਚ ਕਾਂਗਰਸ ਨੇ ਦਿ¤ਤੀ ਪੰਡਤ ਨਹਿਰੂ ਨੂੰ ਸ਼ਰਧਾਂਜਲੀ


ਪੰਡਤ ਨਹਿਰੂ ਨੇ ਚੀਨ ਨਾਲ ਪੰਚਸ਼ੀਲ ਸਮਝੌਤਾ ਕਰਕੇ ਦੁਨੀਆ ਨੂੰ ਦਿ¤ਤਾ ਸ਼ਾਂਤੀ ਦਾ ਸੁਨੇਹਾ-ਮਾਨ
ਫਗਵਾੜਾ 27 ਮਈ (ਅਸ਼ੋਕ ਸ਼ਰਮਾ -ਪ੍ਰਵਿੰਦਰ ਜੀਤ ਸਿੰਘ) ਫਗਵਾੜਾ ਵਿਖੇ ਕਾਂਗਰਸ ਪਾਰਟੀ ਨੇ ਅ¤ਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਉਹਨਾਂ ਦੀ 55ਵੀਂ ਬਰਸੀ ਮੌਕੇ ਨਿ¤ਘੀ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਪੰਡਤ ਜਵਾਹਰ ਲਾਲ ਨਹਿਰੂ ਦੀ ਤਸਵੀਰ ਤੇ ਫੁ¤ਲਮਾਲਾਵਾਂ ਭੇਂਟ ਕਰਨ ਉਪਰੰਤ ਕਿਹਾ ਕਿ ਉਹ ਬਹੁਤ ਹੀ ਦੂਰਦਰਸ਼ੀ ਸੋਚ ਦੇ ਮਾਲਕ ਸਨ। ਦੇਸ਼ ਦੀ ਆਜਾਦੀ ਤੋਂ ਤੁਰੰਤ ਬਾਅਦ ਉਹਨਾਂ ਭਾਖੜਾ ਡੈਮ ਵਰਗੇ ਪ੍ਰੋਜੈਕਟ ਸ਼ੁਰੂ ਕਰਵਾ ਕੇ ਦੇਸ਼ ਨੂੰ ਤਰ¤ਕੀ ਦੀਆਂ ਲੀਹਾਂ ਵਲ ਤੋਰਿਆ ਸੀ। ਦੂਸਰੇ ਵਿਸ਼ਵ ਯੁ¤ਧ ਦੀ ਸਮਾਪਤੀ ਤੋਂ ਸਿਰਫ ਨੌਂ ਬਾਅਦ ਤਿ¤ਬਤ ਦੇ ਮਸਲੇ ਨੂੰ ਲੈ ਕੇ ਚੀਨ ਜਦੋਂ ਭਾਰਤ ਨਾਲ ਸੰਘਰਸ਼ ਵਲ ਵ¤ਧ ਰਿਹਾ ਸੀ ਤਾਂ ਪੰਡਤ ਨਹਿਰੂ ਨੇ ਚੀਨ ਨਾਲ 29 ਅਪ੍ਰੈਲ 1954 ਨੂੰ ਪੰਚਸ਼ੀਲ ਸਮਝੌਤਾ ਕਰਕੇ ਦੁਨੀਆ ਨੂੰ ਸ਼ਾਂਤੀ ਦਾ ਸੁਨੇਹਾ ਦਿ¤ਤਾ। ਮਹਾਤਮਾ ਬੁ¤ਧ ਦੇ ਪੰਚਸ਼ੀਲ ਦੇ ਸਿਧਾਂਤ ਅਧਾਰਤ ਇਸ ਸਮਝੌਤੇ ਦੇ ਪੰਜ ਮੁ¤ਖ ਬਿੰਦੂ ਸਨ ਜਿਹਨਾਂ ਵਿਚ ਸਾਰੇ ਦੇਸ਼ਾਂ ਨੂੰ ਇਕ ਦੂਸਰੇ ਦੀ ਆਜਾਦੀ ਅਤੇ ਅਖੰਡਤਾ ਦਾ ਸਨਮਾਨ ਕਰਨਾ, ਦੂਸਰੇ ਦੇਸ਼ ਦੇ ਆਂਤਰਿਕ ਮਾਮਲੇ ‘ਚ ਦਖਲ ਨਾ ਦੇਣਾ, ਕਿਸੇ ਦੂਸਰੇ ਦੇਸ਼ ਤੇ ਹਮਲਾ ਨਾ ਕਰਨਾ, ਆਪਸੀ ਸਹਿਯੋਗ ਅਤੇ ਲਾਭ ਨੂੰ ਵਧਾਉਣ ਦਾ ਯਤਨ ਕਰਨਾ ਅਤੇ ਸ਼ਾਂਤੀ ਨਾਲ ਰਹਿਣ ਦੀ ਨੀਤੀ ਦਾ ਪਾਲਣ ਕਰਨਾ ਸ਼ਾਮਲ ਸੀ। ਇਸ ਸਮਝੌਤੇ ਨੂੰ ਜਿ¤ਥੇ ਬਹੁਤ ਸਾਰੇ ਦੇਸ਼ਾਂ ਨੇ ਸਮਰਥਨ ਦਿ¤ਤਾ ਉ¤ਥੇ ਹੀ ਪੂਰੇ ਵਿਸ਼ਵ ਵਿਚ ਵੀ ਸਨਮਾਨ ਦੀ ਨਜਰ ਨਾਲ ਦੇਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਪੰਡਤ ਜਵਾਹਰ ਲਾਲ ਨਹਿਰੂ ਦਾ ਨਾਮ ਹਮੇਸ਼ਾ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅ¤ਖਰਾਂ ‘ਚ ਦਰਜ ਰਹੇਗਾ। ਇਸ ਮੌਕੇ ਸੀਨੀਅਰ ਆਗੂ ਸਾਬੀ ਵਾਲੀਆ, ਸੂਬਾ ਸਕ¤ਤਰ ਮਨੀਸ਼ ਭਾਰਦਵਾਜ, ਅਵਤਾਰ ਸਿੰਘ ਪੰਡਵਾ, ਕੋਂਸਲਰ ਰਾਮਪਾਲ ਉ¤ਪਲ, ਅਵਿਨਾਸ਼ ਗੁਪਤਾ ਬਾਸ਼ੀ, ਹਰਬੰਸ ਲਾਲ, ਪ੍ਰਮੋਦ ਜੋਸ਼ੀ, ਸੌਰਵ ਸ਼ਰਮਾ, ਸੀਤਾ ਦੇਵੀ, ਡਾ. ਰਮਨ ਸ਼ਰਮਾ, ਸੰਜੀਵ ਸ਼ਰਮਾ, ਗੁਰਜੀਤ ਪਾਲ ਵਾਲੀਆ, ਕੈਲਾਸ਼ ਸ਼ਰਮਾ, ਮਨਜੀਤ ਰਾਮ, ਮਦਨ ਮੋਹਨ ਖ¤ਟੜ, ਤਰਸੇਮ ਨਰੂੜ, ਅਮਰਜੀਤ ਸਿੰਘ, ਗੁਰਦਿਆਲ ਸਿੰਘ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *