ਬੈਲਜੀਅਮ ਵਿਚ ਹੋਈਆ ਚੋਣਾ ਦੇ ਨਤੀਜੇ ਹੈਰਾਨੀਜਨਕ ਰਹੇ

ਬੈਲਜੀਅਮ 27ਮਈ (ਅਮਰਜੀਤ ਸਿੰਘ ਭੋਗਲ)26 ਮਈ ਨੂੰ ਬੈਲਜੀਅਮ ਵਿਚ ਵਿਧਾਨ ਸਭਾ, ਲੋਕ ਸਭਾ ਅਤੇ ਯੁਰਪੀਅਨ ਪਾਰਲੀਮੈਂਟ ਦੀਆਂ ਚੋਣਾਂ ਹੋਈਆ ਜਿਨਾਂ ਵਿਚ ਵਿਦੇਸ਼ੀਆ ਦੇ ਖਿਲਾਫ ਬਣੀ ਸੱਜੇ ਪੱਖੀ ਪਾਰਟੀ ਫਲਾਮਿੰਸ਼ ਬਲੰਗ ਕਾਫੀ ਵੱਧ ਸੀਟਾਂ ਤੇ ਹੱਥ ਮਾਰ ਕੇ ਅੱਗੇ ਆ ਗਈ ਹੈ ਇਸੇ ਤਰਾ ਐਨ ਵੀ-ਏ ਪਾਰਟੀ ਵੀ ਭਾਵੇ ਪਿਛਲੇ ਸਾਲਾ ਨਾਲੋ 22,5% ਯੁਰਪੀਅਨ ਪਾਰਲੀਮੈਂਟ ਲਈ ਘੱਟ ਵੋਟਾ ਲੈ ਕੇ ਗਈ ਹੈ ਪਰ ਫਿਰ ਵੀ ਨੰਬਰ ਇਕ ਤੇ ਹੈ ਹੁਣ ਆਉਦੇ ਦਿਨਾ ਵਿਚ ਦੇਖਣਾ ਹੋਵੇਗਾ ਕਿ ਕਿਸ ਪਾਰਟੀ ਦੀ ਵਿਧਾਨ ਸਭਾ ਲੋਕ ਸਭਾ ਵਿਚ ਸਰਕਾਰ ਬਣਦੀ ਹੈ ਇਸੇ ਤਰਾ ਯੁਰਪੀਅਨ ਪਾਰਲੀਮੈਂਟ ਲਈ ਖੱਬੇ ਪੱਖੀ ਐਸ ਪੀ ਏ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੀ ਪ੍ਰੀਤੀ ਕੌਰ ਵੀ ਕਾਮਯਾਬ ਹੋਣ ਵਿਚ ਅਸਫਲ ਰਹੀ ਇਸ ਪਾਰਟੀ ਵਲੋ ਯੁਰਪੀਅਨ ਪਾਰਲੀਮੈਟ ਨੂੰ ਇਕ ਹੀ ਨੁਮਾਇਦਾ ਕਥਲੀਨ ਫਨ ਬਰੰਪਤ 103487 ਵੋਟਾ ਨਾਲ ਦਿਤਾ ਗਿਆ ਇਸੇ ਤਰਾ ਬਾਕੀ ਰਵਾਇਤੀ ਪਾਰਟੀਆ ਨੂੰ ਵੀ ਬਹੁਤ ਹੁੰਗਾਰਾ ਨਹੀ ਮਿਲਿਆ । ਇਥੇ ਇਹ ਵੀ ਵਰਣਨਯੋਗ ਹੈ ਕਿ ਜਿਥੇ ਇਕ ਪਾਸੇ ਫਲਾਂਦਰਨ ਦੇ ਫਲਾਮਿੰਗ ਨਾਗਰਿਕਾਂ ਨੇ ਇਸ ਸਜੇ ਪੱਖੀ ਪਾਰਟੀ ਨੂੰ ਵੋਟਾਂ ਪਾਇਆ ਉਧਰ ਦੂਜੇ ਪਾਸੇ ਬੈਲਜੀਅਮ ਦੇ ਦੂਜੇ ਹਿਸੇ ਵਲੋਨੀਆਂ ਦੇ ਨਾਗਰਿਕਾਂ ਨੇ ਖੱਬੇ ਪੱਖੀ ਪਾਰਟੀਆਂ ਨੂੰ ਵੋਟਾਂ ਪਾਇਆਂ। ਇਸ ਸੱਜੇ ਪੱਖੀ ਪਾਰਟੀ ਦਾ ਕਾਫੀ ਸਾਲਾਂ ਤੋਂ ਬਾਇਕਾਟ ਕੀਤਾ ਗਿਆ ਸੀ ਇਸ ਸਮੇਂ ਐਨ ਵੀ ਏ ਹੀ ਫਲਾਮਸ ਬਲੰਗ ਨਾਲ ਰੱਲ ਕੇ ਕੰਮ ਕਰਨ ਲਈ ਤਿਆਰ ਹੈ ਅਤੇ ਬਾਕੀ ਪਾਰਟੀਆਂ ਇਨਾਂ ਦੇ ਖਿਲਾਫ ਹਨ। ਇਹ ਹੁਣ ਸਮਾਂ ਹੀ ਦੱਸੇਗਾ ਕਿ ਬੈਲਜੀਆ ਵਿੱਚ ਨਵੀਂ ਸਰਕਾਰ ਕਿਸ ਦੀ ਬਣੇਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *