ਈਮਾ ਮੀਸਮਾਂਨ ਮੁੜ ਖੇਡੇਗੀ ਅਮਰੀਕਾ ਦੇ ਵਾਸਿ਼ਗਟਨ ਕਲੱਬ ਲਈ ਬਾਸਕਟਬਾਲ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਦੀ ਜੰਮਪਲ ਈਮਾ ਮੀਸਮਾਂਨ ਦੁਬਾਰਾ ਫਿਰ ਅਮਰੀਕਾ ਦੇ ਕਲੱਬ ਵਾਸਿ਼ਗਟਨ ਮੈਸਟਿਕ ਲਈ ਬਾਸਕਟਬਾਲ ਖੇਡੇਗੀ। ਬੈਲਜ਼ੀਅਮ ਦੀ ਰਾਸਟਰੀ ਟੀਮ ਦੀ ਚੋਟੀ ਦੀ ਖਿਡਾਰਨ ਈਮਾ ਮੀਸਮਾਂਨ 2012 ‘ਤੋਂ ਫਰਾਂਸ, ਅਮਰੀਕਾ ਅਤੇ ਰੂਸ ਦੇ ਕਲੱਬਾਂ ਲਈ ਖੇਡ ਰਹੀ ਹੈ ਜੋ ਹੁਣ ਦੁਬਾਰਾ ਫਿਰ ਅਮਰੀਕਾ ‘ਤੋਂ ਖੇਡਣ ਲਈ ਆਏ ਸੱਦੇ ਕਾਰਨ ਬੇਹੱਦ ਖੁਸ਼ ਹੈ। ਈਪਰ ਸ਼ਹਿਰ ਦੀ ਸਪੋਰਟਸ਼ ਗਰਲ ਅਤੇ ਪਿਛਲੇ ਸਾਲ ਬੈਲਜ਼ੀਅਮ ਭਰ ਵਿੱਚੋਂ ਚੁਣੇ ਗਏ ਚੋਟੀ ਦੇ ਖਿਡਾਰੀਆਂ ‘ਚੋਂ ਤੀਜੇ ਨੰਬਰ ਦੀ ਖਿਡਾਰਨ ਬਣਨ ਦਾ ਮਾਣ ਪ੍ਰਾਪਤ ਕਰਨ ਵਾਲੀ ਈਮਾ ਇਹਨਾਂ ਗਰਮੀਆਂ ‘ਤੋਂ ਅਮਰੀਕਨ ਵੂਮੈਨ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਲਈ ਖੇਡੇਗੀ। ਜਿਕਰਯੋਗ ਹੈ ਕਿ ਬੈਲਜੀਅਮ ਨੂੰ ਪਹਿਲੀ ਵਾਰ ਯੂਰਪ ਕੱਪ ਦੇ ਕੁਆਟਰ ਫਾਈਨਲ ਵਿੱਚ ਜਗ੍ਹਾ ਦਿਵਾਉਣ ਲਈ ਵੀ ਈਮਾਂ ਦਾ ਅਹਿਮ ਯੋਗਦਾਨ ਰਿਹਾ ਹੈ। 2009 ਵਿੱਚ ਈਪਰ ਦੇ ਨੀਲੀਆਂ ਬਿੱਲੀਆਂ (ਬਲੂ ਕੈਟਸ) ਕਲੱਬ ‘ਤੋਂ ਖਿਡਾਰੀ ਜੀਵਨ ਦੀ ਸੁਰੂਆਤ ਕਰਨ ਵਾਲੀ ਈਮਾਂ ਕਈ ਚੈਂਪੀਅਨਸਿੱਪਾਂ, ਤਗਮਿਆਂ ਸਮੇਤ 2015 ਅਤੇ 2018 ਵਿੱਚ ਵਿਸ਼ਵ ਭਰ ਦੀਆਂ ਟੌਪ 5 ਬਾਸਕਟਬਾਲ ਖਿਡਾਰਨਾਂ ਵਿੱਚ ਸਾਮਲ ਹੋਣ ਦਾ ਰੁਤਬਾ ਹਾਸਲ ਕਰ ਚੁੱਕੀ ਹੈ ਤੇ ਸਾਲ 2011 ਵਿੱਚ ਯੂਰਪ ਦੀ ਸਭ ‘ਤੋਂ ਨੌਜਵਾਨ ਬਾਸਕਟਬਾਲ ਖਿਡਾਰਨ ਦਾ ਇਨਾਮ ਵੀ ਜਿੱਤ ਚੁੱਕੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *