ਕਰਮ ਕਰੋ!

ਹੋ ਸਕੇ ਤਾਂ ਚੰਗੇ ਕਰੋ।
ਕਿਉਂਕਿ!
ਵਿਧੀ ਦਾ ਵਿਧਾਨ ਹੈ।
ਜਿਹਾ ਕਰੋਗੇ, ਤਿਹਾ ਭਰੋਗੇ।

Example ਲਈ
ਚੱਲ ਮੇਰੀ ਲਿਖੀ ਇੱਕ ਕਹਾਣੀ ਪੜ !

ਇੱਕ ਇਨਸਾਨ
ਅਾਪਣੀ ਮਸਤੀ ਚ,
ਬੇ-ਪਰਵਾਹੀ ਚ,
ਤੁਰਿਆ ਜਾ ਰਿਹਾ ਸੀ।
ਦੂਰ ਕਿਸੇ ਬਾਗ਼ ਚ,
ਦਰੱਖਤਾਂ ਤੇ ਲੱਗੇ ਫਲ਼ਾਂ ਨੂੰ ਉਸਦੀਆਂ ਅੱਖਾਂ ਦੇਖਦੀਆਂ!

ਹੁਣ ਅੱਖਾਂ ਕੋਲ਼ ਕਿਹੜਾ ਪੈਰ ਨੇ!
ਤਾਂ ਅੱਖਾਂ ਪੈਰਾਂ ਦਾ ਸਹਾਰਾ ਲੈਂਦੀਆਂ ਫਲ਼ਾਂ ਕੋਲ਼ ਜਾਣ ਲਈ !
ਪੈਰ ਚਲੇ ਗਏ?

ਹੁਣ ਪੈਰਾਂ ਕੋਲ਼ ਕਿਹੜਾ ਹੱਥ ਨੇ!
ਤਾਂ ਪੈਰ ਹੱਥਾਂ ਦਾ ਸਹਾਰਾ ਲੈਂਦੇ ਨੇ ਫਲ਼ਾਂ ਨੂੰ ਤੋੜਨ ਲਈ !
ਤੋੜ ਲਏ?

ਹੁਣ ਹੱਥਾਂ ਕੋਲ਼ ਕਿਹੜਾ ਮੂੰਹ ਹੈ !
ਤਾਂ ਹੱਥ ਮੂੰਹ ਦਾ ਸਹਾਰਾ ਲੈਂਦੇ ਨੇ ਫਲ਼ਾਂ ਨੂੰ ਖਾਣ ਲਈ !
ਖਾ ਲਏ?

ਹੁਣ ਮੂੰਹ ਕੋਲ਼ ਕਿਹੜਾ ਪੇਟ ਹੈ !
ਤਾਂ ਮੂੰਹ ਪੇਟ ਦਾ ਸਹਾਰਾ ਲੈਂਦਾ ਹੈ ਫਲ਼ਾਂ ਨੂੰ ਹਜ਼ਮ ਕਰਨ ਲਈ !
ਹਾਂ!
ਹੋ ਗੇ ਹਜ਼ਮ?

ਤਾਂ ਐਨੇ ਚ ਮਾਲ਼ੀ ਨੂੰ ਆਪਣੇ ਵੱਲ ਆਉਂਦਾ ਦੇਖ ਕੇ
ਉਸ ਇਨਸਾਨ ਦੇ
ਪੈਰਾਂ ਨੂੰ ਪੈ ਗੀ ਭਾਜੜ,
ਬਹੁਤ ਭੱਜੇ, ਬੇ-ਹਿਸਾਬ ਭੱਜੇ,
ਪਰ ਫੜੇ ਗਏ!

ਹੁਣ ਪੈਰਾਂ ਨੂੰ ਤਾਂ ਉਹਦੇ ਕਰਮ ਦਾ ਫਲ਼ ਮਿਲ ਗਿਆ।
ਹੁਣ ਵਾਰੀ ਸੀ!
ਹੱਥਾਂ ਦੀ,
ਮੂੰਹ ਦੀ,
ਪੇਟ ਦੀ,
ਅੱਖਾਂ ਦੀ।

ਹੱਥਾਂ ਤੇ ਲੱਗੇ ਡੰਡੇ,
ਮੂੰਹ ਤੇ ਲੱਗੇ ਥੱਪੜ,
ਪੇਟ ਤੇ ਲੱਗੇ ਮੁੱਕੇ,
ਤੇ ਅੱਖਾਂ ਨੂੰ ਆਇਆ ਰੋਣਾ।

ਹਾਂ ਹੁਣ ਦੱਸ!
ਬਚਿਆ ਕੋਈ?
ਕਰਮਾਂ ਦੇ ਫਲ਼ ਤੋ?

ਇਸ ਲਈ
ਕਰਮ ਕਰੋ!
ਹੋ ਸਕੇ ਤਾਂ ਚੰਗੇ ਕਰੋ ਙ

                   ਕਵੀ-ਪਰਵਿੰਦਰ

Geef een reactie

Het e-mailadres wordt niet gepubliceerd. Vereiste velden zijn gemarkeerd met *