ਜੀਕੇ ਬਾਦਲ ਅਕਾਲੀ ਦਲ ’ਚੋਂ ਬਾਹਰ : ਸੁਖਬੀਰ ਦੀ ਭਾਰੀ ਭੁਲ

ਜਸਵੰਤ ਸਿੰਘ ‘ਅਜੀਤ’
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੀ ਅਖੌਤੀ ਕੋਰ ਕਮੇਟੀ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੂੰ ਦਲ ਵਿਚੋਂ ਬਾਹਰ ਕਰ ਦਿੱਤੇ ਜਾਣ ਦੀ ਕੀਤੀ ਗਈ ਸਿਫਰਸ਼ ਪੁਰ, ਬਿਨਾ ਜੀਕੇ ਤੋਂ ਜਵਾਬ-ਤਲਬੀ ਕੀਤੇ ਦੇ, ਪ੍ਰਵਾਨਗੀ ਦੀ ਮੋਹਰ ਲਾ ਕੇ, ਕਿਧਰੇ ਇਹ ਸੰਦੇਸ਼ ਤਾਂ ਨਹੀਂ ਦੇ ਦਿੱਤਾ ਕਿ ਜੀਕੇ ਦੇ ਵਿਰੁਧ ਵਿਢੀ ਗਈ ਸਾਜਿਸ਼ ਵਿੱਚ ਉਹ ਵੀ ਜਾਣੇ-ਅਨਜਾਣੇ ਹਿਸੇਦਾਰ ਹਨ? ਇਹ ਸ਼ਕ ਪੈਦਾ ਹੋਣ ਦਾ ਮੁੱਖ ਕਾਰਣ ਇਹ ਹੈ ਕਿ ਦਲ ਦੇ ਵਿਧਾਨ ਅਨੁਸਾਰ ਜੇ ਦਲ ਦੇ ਕਿਸੇ ਮੁੱਖੀ ਵਿਰੁਧ ਕੋਈ ਸ਼ਿਕਾਇਤ ਮਿਲਦੀ ਹੈ, ਤਾਂ ਉਸ ਸ਼ਿਕਾਇਤ ਪੁਰ ਕੋਈ ਵੀ ਕਾਰਵਾਈ ਕੀਤੇ ਜਾਣਤੋਂ ਪਹਿਲਾਂ ਸੰਬੰਧਤ ਮੁੱਖੀ ਪਾਸੋਂਉਸ ਪੁਰ ਲਗੇ ਦੋਸ਼ਾਂ ਦੇ ਸੰਬੰਧ ਵਿੱਚ ਜਵਾਬ-ਤਲਬੀ ਕੀਤੀ ਜਾਣੀ ਜ਼ਰੂਰੀ ਹੈ, ਜੇ ਉਸਦਾ ਜਵਾਬ ਤਸਲੀਬਖਸ਼ ਨਾ ਹੋਵੇ, ਤਾਂ ਹੀਉਸ ਵਿਰੁਧ ਆਈ ਸ਼ਿਕਾਇਤ ਪੁਰ ਅਗਲੀ ਕਾਰਵਾਈ ਕੀਤੀ ਜਾਂਦੀ ਹੈ। ਪ੍ਰੰਤੂ ਸ. ਮਨਜੀਤ ਸਿੰਘ ਜੀਕੇ ਦੇ ਮਾਮਲੇ ਵਿੱਚ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ। ਜਿਸ ਨਾਲ ਇਹ ਸ਼ਕਜ਼ੋਰ ਪਕੜ ਜਾਂਦਾ ਹੈ ਕਿ ਸਭ-ਕੁਝ ਪਹਿਲਾਂਤੋਂ ਹੀ ਤੈਅ ਸੀ, ਤਲਾਸ਼ ਸੀ ਤਾਂ ਕੇਵਲ ਇੱਕ ਬਹਾਨੇ ਦੀ!…ਅਤੇ ਉਹ ਬਹਾਨਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਲੇ ਉਨ੍ਹਾਂ ਦੇ ਵਿਰੋਧੀ ਮੁੱਖੀਆਂਨੇ ਪ੍ਰਦੇਸ਼ ਅਕਾਲੀ ਦਲ (ਬਾਦਲ) ਦੀ ਕੋਰ ਕਮੇਟੀ ਦੇ ਨਾਂ ਪੁਰ ਉਪਲਬਧ ਕਰਵਾ ਦਿੱਤਾ। ਇਸਦੇ ਨਾਲ ਹੀ ਇਹ ਸਵਾਲ ਵੀ ਉਠ ਖੜਾ ਹੁੰਦਾ ਹੈ ਕਿ ਬੀਤੇ ਕਾਫੀ ਸਮੇਂਤੋਂ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਪੁਰ ਦੋ ਸੌ ਕਰੋੜ ਤੋਂ ਵੱਧ ਦੇ ਘਪਲੇ ਕੀਤੇ ਜਾਣ ਦੇ ਦੋਸ਼ ਲਗਦੇ ਚਲੇ ਆ ਰਹੇ ਹਨ, ਪਰ ਕਾਰਵਾਈ ਕੇਵਲ ਉਸ ਮੁੱਖੀ ਵਿਰੁਧ ਹੀ ਕੀਤੀ ਜਾਂਦੀ ਹੈ, ਜਿਸਪੁਰ ਕੇਵਲ ਇੱਕ ਕਰੋੜ ਦੇ ਲਗਭਗ ਦਾ ਕਥਤ ਘਪਲਾ ਕੀਤੇਜਾਣ ਦਾ ਦੋਸ਼ ਹੈ, ਤੇ ਬਾਕੀਆਂ ਨੂੰ ਮੁਆਫ ਕਰ ਦਿੱਤਾ ਜਾਂਦਾ ਹੈ, ਕਿਉਂ? ਇਹ ਵੀ ਦਸਿਆ ਗਿਆ ਹੈ ਕਿ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਨੇ ਜੀਕੇ ਪੁਰ ਲਗੇ ਕਥਤ ਦੋਸ਼ ਦੀ ਜਾਂਚ ਕ੍ਰਾਈਮ ਬ੍ਰਾਂਚ ਪਾਸੋਂ ਕਰਵਾਏ ਜਾਣ ਦੀ ਮੰਗ ਕੀਤੀ ਹੈ। ਜੇ ਉਹ ਘਪਲਿਆਂ ਨੂੰ ਉਜਾਗਰ ਕਰਨ ਅਤੇ ਉਨ੍ਹਾਂ ਦੇ ਅਗੋਂ ਨਾ ਹੋ ਸਕਣ ਦੇ ਮੁੱਦੇ ਪ੍ਰਤੀਇਤਨੇ ਹੀ ਈਮਾਨਦਾਰ ਅਤੇ ਗੰਭੀਰ ਹਨ, ਤਾਂਫਿਰ ਉਨ੍ਹਾਂ ਵਲੋਂ ਸਾਰੇ ਹੀ ਘਪਲਿਆਂ, ਜਿਨ੍ਹਾਂ ਦੇ ਹੋਣਸੰਬੰਧੀ ਦੋਸ਼ ਲਗ ਰਹੇ ਹਨ, ਦੀ ਸਮੁਚੇ ਰੂਪ ਵਿੱਚ ਜਾਂਚ ਕੀਤੇ ਜਾਣ ਦੀ ਮੰਗ ਕਿਉਂ ਨਹੀਂ ਕੀਤੀ ਗਈ? ਕੇਵਲ ਇਸਲਈ ਕਿ ਪੂਰੇ ਘਪਲੇ ਦੀ ਜਾਂਚ ਹੋਣ ਨਾਲ ਉਸਦਾ ਸੇਕ ਉਨ੍ਹਾਂ ਅਤੇ ਉਨ੍ਹਾਂ ਦੇ ਆਕਾਵਾਂ ਤਕ ਪੁਜ ਸਕਦਾ ਹੈ। …ਅਤੇ ਇਹੀ ਕਾਰਣ ਹੈ ਕਿ ਉਹ ਕੇਵਲ ਇੱਕ ਕਰੋੜ ਦੇ ਕਥਤ ਘਪਲੇ ਦੀ ਜਾਂਚ ਕਰਵਾਏ ਜਾਣ ਦੀ ਮੰਗ ਕਰ, ਬਾਕੀ ਦੇ ਸੈਂਕੜੇ ਕਰੋੜ ਦੇ ਘਪਲਿਆਂ ਦੇ ਲਗ ਰਹੇ ਦੋਸ਼ਾਂ ਵਲੋਂ ਲੋਕਾਂ ਦਾ ਧਿਆਨ ਹਟਾਈ ਰਖਣਾ ਚਾਹੁੰਦੇ ਹਨ? ਖੈਰ, ਜੀਕੇ ਦੇ ਵਿਰੁਧ ਸ. ਸੁਖਬੀਰ ਸਿੰਘ ਬਾਦਲ ਵਲੋਂ ਕੀਤੀ ਗਈ ਕਾਰਵਾਈ ਪੁਰ ਚਰਚਾ ਨੂੰਇਥੇ ਹੀ ਛੱਡ, ਇੱਕ ਨਜ਼ਰ ਬੀਤੇ ਪੁਰਹੀ ਮਾਰ ਲਈ ਜਾਏ।
ਜ. ਸੰਤੋਖ ਸਿੰਘ ਬਨਾਮ ਇੰਦਰਾ ਗਾਂਧੀ : ਕਿਸੇ ਸਮੇਂ ਜਵਾਹਰ ਲਾਲ ਨੇਹਰੂ, ਲਾਲ ਬਹਾਦਰ ਸ਼ਾਸਤ੍ਰੀ, ਇੰਦਰਾ ਗਾਂਧੀ ਆਦਿ ਪ੍ਰਧਾਨ ਮੰਤ੍ਰੀਆਂ ਦੇ ਬਹੁਤ ਹੀ ਨੇੜੇ ਰਹੇ ਜ. ਸੰਤੋਖ ਸਿੰਘ ਦੇ ਨਾਲ ਕਿਸੇ ਕਾਰਣ ਨਰਾਜ਼ਗੀ ਹੋ ਜਾਣ ’ਤੇਇੰਦਰਾ ਗਾਂਧੀ ਨੇ ਉਨ੍ਹਾਂ ਪਾਸੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਟੇਟ (ਵਰਤਮਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਖੋਹ ਕੇ, ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਪੰਜਮੈਂਬਰੀ ਇੱਕ (ਸਰਕਾਰੀ) ਬੋਰਡਦਾ ਗਠਨ ਕਰਕੇ ਉਸਨੂੰ ਸੌਂਪ ਦਿੱਤਾ। ਇਸਦੇ ਬਾਅਦ ਇੰਦਰਾ ਗਾਂਧੀ ਨੇ ਦਿੱਲੀ ਵਿੱਚ ਲਗਭਗ ਚਾਰ ਵਰ੍ਹਿਆਂ ਤਕ ਉਨ੍ਹਾਂ (ਜ. ਸੰਤੋਖ ਸਿੰਘ) ਦੇ ਬਦਲ ਦੀ ਤਲਾਸ਼ ਕੀਤੀ, ਪਰ ਉਨ੍ਹਾਂ ਨੂੰ ਕੋਈ ਵੀ ਅਜਿਹਾ ਸਿੱਖ ਮੁਖੀ ਨਾ ਮਿਲ ਸਕਿਆ, ਜਿਸਨੂੰ ਉਹ ਜ. ਸੰਤੋਖ ਸਿੰਘ ਦੇ ਬਦਲ ਦੇ ਰੂਪ ਵਿੱਚਸਥਾਪਤ ਕਰ ਸਕਣ। ਆਪਣੇ ਇਸ ਉਦੇਸ਼ ਵਿੱਚ ਸਫਲ ਨਾ ਹੋ ਸਕਣ ਦੇ ਕਾਰਣ, ਆਖਰ ਚਾਰ ਵਰ੍ਹਿਆਂ ਬਾਅਦ ਉਨ੍ਹਾਂ ਨੂੰ ਮੁੜ ਜ. ਸੰਤੋਖ ਸਿੰਘ ਦੇ ਨਾਲਹੀ ਸਮਝੌਤਾ ਕਰਨਾ ਪਿਆ।
ਇਸੇਤਰ੍ਹਾਂ ਜਦੋਂਦਿੱਲੀ ਸਿੱਖ ਗੁਰਦੁਆਰਾ ਐਕਟ (1971) ਦੇ ਤਹਿਤ ਸੰਨ-1975 ਵਿੱਚ ਪਹਿਲੀਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ, ਉਹ ਸ਼੍ਰੋਮਣੀ ਅਕਾਲੀ ਦਲ ਵਲੋਂ ਜ. ਸੰਤੋਖ ਸਿੰਘ ਦੀ ਅਗਵਾਈ ਵਿੱਚ ਲੜੀਆਂ ਗਈਆਂ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ। ਉਸ ਸਮੇਂ ਉਨ੍ਹਾਂ (ਜ. ਸੰਤੋਖ ਸਿੰਘ) ਪ੍ਰਤੀ ਦਿੱਲੀ ਦੇ ਸਿੱਖਾਂ ਵਲੋਂ ਪ੍ਰਗਟ ਕੀਤੇ ਗਏਇਸ ਵਿਸ਼ਵਾਸ ਨੂੰ ਪੰਜਾਬ ਦੀ ਅਕਾਲੀ ਲੀਡਰਸ਼ਿਪ ਸਹਿਣ ਨਾ ਕਰ ਸਕੀ। ਅਤੇ ਉਸਨੇ ਬਹਾਨਾ ਤਲਾਸ਼ ਜ. ਸੰਤੋਖ ਸਿੰਘ ਨੂੰਇਸੇਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵਿਚੋਂਬਾਹਰ ਕਢ ਦਿੱਤਾ ਸੀ, ਜਿਸਤਰ੍ਹਾਂ ਹੁਣ ਉਨ੍ਹਾਂ ਦੇ ਪੁਤਰ ਸ. ਮਨਜੀਤ ਸਿੰਘ ਜੀਕੇ ਨੂੰਸ਼੍ਰੋਮਣੀ ਅਕਾਲੀ ਦਲ ਵਿਚੋਂਬਾਹਰ ਕੀਤਾ ਗਿਆ ਹੈ। ਉਸਦਾ ਨਤੀਜਾ ਇਹ ਹੋਇਆ ਕਿ ਸੰਨ-1979 ਦੀਆਂ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਉਨ੍ਹਾਂ (ਜ. ਸੰਤੋਖ ਸਿੰਘ) ਨੇਸ਼੍ਰੋਮਣੀ ਅਕਾਲੀ ਦਲ ਦੀਲੀਡਰਸ਼ਿਪ ਨੂੰ ਬਰਾਬਰ ਦੀ ਟੱਕਰ ਦਿੱਤੀ। ਉਨ੍ਹਾਂ ਤੋਂ ਬਾਅਦ ਪੰਜਾਬ ਦੀ ਅਕਾਲੀ ਲੀਡਰਸ਼ਿਪ ਨੇ ਸ. ਪਰਮਜੀਤ ਸਿੰਘ ਸਰਨਾ ਨੂੰ ਪਹਿਲੇ ਆਪਣੇ ਨਾਲ ਲਿਆ ਫਿਰ ਬਹਾਨਾ ਬਣਾ ਉਨ੍ਹਾਂ ਨੂੰ ਵੀ ਦਲ ਵਿਚੋਂਕਢ, ਆਪਣੇ ਸਾਹਮਣੇ ਖੜਾ ਕਰ ਲਿਆ। ਆਖਰ, ਕਈ ਵਰ੍ਹਿਆਂ ਬਾਅਦ (ਸੰਨ-2000 ਵਿੱਚ) ਪੰਜਾਬ ਦੀ ਅਕਾਲੀ ਲੀਡਰਸ਼ਿਪ ਲਖਾਂਰੁਪਿਆਂ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀਆਂ ਵਫਾਦਾਰੀਆਂ ਅਤੇਜ਼ਮੀਰਾਂ ਖਰੀਦ ਕੇ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਕਾਬਜ਼ ਹੋ ਸਕੀ। ਇਸੇ ਵਰ੍ਹੇ ਦੀ ਇੱਕ ਦਿਲਚਸਪ ਗਲ ਇਹ ਵੀ ਰਹੀ ਕਿ ਅਕਾਲੀ ਲੀਡਰਸ਼ਿਪ ਨੂੰ ਨਾ ਕੇਵਲ ਵਿਰੋਧੀ ਪਾਰਟੀ ਦੇ ਮੈਂਬਰਾਂ ਦੀਆਂ ਜ਼ਮੀਰਾਂ ਤੇ ਵਫਾਦਾਰੀਆਂ ਖਰੀਦਣ ਲਈ ਹੀ ਲਖਾਂ ਖਰਚਣੇ ਪਏ, ਸਗੋਂ ਉਸਦੇ ਆਪਣੇ ਵੀ ਕਈ ਪਾਰਟੀ ਮੈਂਬਰਾਂ ਨੇ ਵਫਾਦਾਰ ਬਣੇ ਰਹਿਣ ਲਈ ਪੰਜ ਤੋਂ ਅੱਠ ਲੱਖ ਰੁਪਏ ਤਕ ਵਸੂਲਲਏ ਸਨ। ਉਸਤੋਂ ਬਾਅਦ ਤਾਂਸ. ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੀ ਅਕਾਲੀ ਲੀਡਰਸ਼ਿਪ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੀ ਖੋਹੀ ਕਿ ਲਗਭਗ ਦਸ-ਬਾਰਾਂ ਵਰ੍ਹੇ ਉਨ੍ਹਾਂ ਨੂੰ ਦਿੱਲੀ ਵਲ ਝਾਂਕਣ ਤਕ ਨਹੀਂ ਦਿੱਤਾ। ਆਖਰ, ਉਨ੍ਹਾਂ ਨੂੰ ਸ. ਪਰਮਜੀਤ ਸਿੰਘ ਸਰਨਾ ਪਾਸੋਂਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਹਣ ਲਈਦੋ-ਕੁ ਸੁਆਰਥੀ ਬੰਦੇ ਵਿੱਚ ਪਾ ਸ. ਮਨਜੀਤ ਸਿੰਘ ਜੀਕੇਦੇ ਨਾਲ ਸਮਝੌਤਾ ਕਰਨਾ ਪਿਆ। ਹੁਣ ਜਿਸਤਰ੍ਹਾਂ ਉਨ੍ਹਾਂ ਨੇ ਜੀਕੇ ਨੂੰਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਅਪਮਾਨਤ ਕਰ,ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਵਿਚੋਂ ਬਾਹਰ ਕੀਤਾ ਹੈ, ਉਸਦਾ ਮੁਲ ਉਨ੍ਹਾਂ ਨੂੰ ਅੱਜ ਨਹੀਂ ਤਾਂ ਕਲ ਜ਼ਰੂਰ ਤਾਰਨਾ ਪਏਗਾ। ਕਿਉਂਕਿ ਉਹ (ਜ. ਮਨਜੀਤ ਸਿੰਘ) ਜ. ਸੰਤੋਖ ਸਿੰਘ ਦਾਪੁਤਰ ਹੋਣ ਦੇ ਨਾਲ ਹੀ ਆਪਣੀ ਮਾਂ ਵਲੋਂ ਰਾਜਸੀ ਅੱਗ ਵਿੱਚ ਤਪਾ ਕੇ ਮੈਦਾਨ ਵਿੱਚ ਉਤਾਰਿਆ ਗਿਆ ਹੋਇਆ ਹੈ।
ਅਜਿਹੇ ਸਮੇਂ ਇੱਹਸਵਾਲ ਜ਼ਰੂਰ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਅੱਜ ਜਦੋਂ ਕਿ ਜੀਕੇ ਨੂੰਬੇਇਨਸਾਫੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਉਹ ਸੁਆਰਥੀਕਿਥੇ ਹਨ, ਜਿਨ੍ਹਾਂ ਨਿਜ ਸਵਾਰਥ ਨੂੰ ਮੁੱਖ ਰਖਦਿਆਂ ਸ.ਮਨਜੀਤ ਸਿੰਘ ਜੀਕੇ ਨੂੰਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਝੋਲੀ ਵਿੱਚਪਾ, ਉਸਦੇ ਉਭਰ ਰਹੇ ਭਵਿੱਖ ਪੁਰ ਸੁਆਲੀਆ ਚਿੰਨ੍ਹ ਲਾ ਦਿੱਤਾ ਸੀ।
…ਅਤੇ ਅੰਤ ਵਿੱਚ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਲੋਕਸਭਾ ਚੋਣਾਂ ਵਿੱਚ ਆਪਣੀ ਅਤੇਆਪਣੀ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਹੋਈਜਿੱਤ ਪੁਰ,ਆਪਣੇ ਪ੍ਰਸ਼ੰਸਕਾਂ ਦੀਆਂ ਵਧਾਈਆਂ ਸਵੀਕਾਰ ਕਰਦਿਆਂਦਾਅਵਾ ਕੀਤਾ ਕਿ ਉਨ੍ਹਾਂ ਦਾ ਦਲ ਫਿਰ ਵੀ ਬਚ ਗਿਐ,ਪ੍ਰੰਤੂ ਉਨ੍ਹਾਂ ਦੇ ਦੁਸ਼ਮਣਾਂ ਦਾ ‘ਕਖ’ ਨਹੀਂ ਰਿਹਾ।ਸ. ਸੁਖਬੀਰ ਸਿੰਘ ਬਾਦਲਨੇ ਇਹ ਕਹਿ ਇਕ ਤਰ੍ਹਾਂ ਜਨਤਕ ਤੋਰ ਤੇ ਸਵੀਕਾਰ ਕਰ ਲਿਆ ਹੈ ਕਿ ਉਨ੍ਹਾਂ ਦਾ ਪਰਿਵਾਰ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਹੈ। (ਇਹ ਗਲ ਇਥੇ ਵਰਣਨਯੋਗ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਨੇਲੋਕਸਭਾ ਚੋਣਾਂ ਵਿੱਚ 11 ਉਮੀਦਵਾਰਮੈਦਾਨ ਵਿੱਚ ਉਤਾਰੇ ਸਨ, ਜਿਨ੍ਹਾਂ ਵਿਚੋਂ ਦੋ, ਉਹ ਅਤੇ ਉਨ੍ਹਾਂ ਦੀ ਪਤਨੀ ਹੀ ਜਿੱਤੇ ਹਨ)।

Geef een reactie

Het e-mailadres wordt niet gepubliceerd. Vereiste velden zijn gemarkeerd met *