ਜੋਗਿੰਦਰ ਸਿੰਘ ਮਾਨ ਨੇ ਪਿੰਡ ਖਲਵਾੜਾ ਕਲੋਨੀ ਵਿਖੇ ਸ਼ੁਰੂ ਕਰਵਾਇਆ ਗਲੀਆਂ ਨਾਲੀਆਂ ਦੀ ਉਸਾਰੀ ਦਾ ਕੰਮ

-ਪਿੰਡ ਖਲਵਾੜਾ ਕਲੋਨੀ ਵਿਖੇ ਗਲੀਆਂ ਨਾਲੀਆਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਜੋਗਿੰਦਰ ਸਿੰਘ ਮਾਨ ਦੇ ਨਾਲ ਦਲਜੀਤ ਰਾਜੂ ਦਰਵੇਸ਼ ਪਿੰਡ, ਸਰਪੰਚ ਜਗਜੀਵਨ ਲਾਲ ਅਤੇ ਹੋਰ।

  • ਪਿੰਡ ਦੇ ਵਿਕਾਸ ‘ਚ ਕਮੀ ਨਹੀਂ ਰਹਿਣ ਦਿਆਂਗੇ-ਦਲਜੀਤ ਰਾਜੂ
    ਫਗਵਾੜਾ 2 ਜੂਨ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅ¤ਜ ਹਲਕੇ ਦੇ ਪਿੰਡ ਖਲਵਾੜਾ ਕਲੋਨੀ ਵਿਖੇ ਅਧੂਰੀਆਂ ਗਲੀਆਂ ਅਤੇ ਨਾਲੀਆਂ ਦੀ ਉਸਾਰੀ ਦਾ ਕੰਮ ਰਸਮੀ ਤੌਰ ਤੇ ਰਿਬਨ ਕ¤ਟ ਕੇ ਸ਼ੁਰੂ ਕਰਵਾਇਆ। ਇਸ ਮੌਕੇ ਉਹਨਾਂ ਜਿ¤ਥੇ ਪਿੰਡ ਵਾਸੀਆਂ ਨੂੰ ਭਰੋਸਾ ਦਿ¤ਤਾ ਕਿ ਵਿਕਾਸ ਕਾਰਜਾਂ ਵਿਚ ਫੰਡ ਦੀ ਕਮੀ ਨਹੀਂ ਆਉਣ ਦਿ¤ਤੀ ਜਾਵੇਗੀ ਉ¤ਥੇ ਹੀ ਸਬੰਧਤ ਠੇਕੇਦਾਰ ਨੂੰ ਵੀ ਹਦਾਇਤ ਕੀਤੀ ਕਿ ਜਲਦੀ ਤੋਂ ਜਲਦੀ ਕੰਮ ਮੁਕ¤ਮਲ ਕੀਤਾ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ। ਇਸ ਦੌਰਾਨ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਦ¤ਸਿਆ ਕਿ ਪਿੰਡ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਫੰਡ ਤਹਿਤ ਸ੍ਰ. ਜੋਗਿੰਦਰ ਸਿੰਘ ਮਾਨ ਨੇ 10 ਲ¤ਖ ਰੁਪਏ ਗਲੀਆਂ ਨਾਲੀਆਂ ਦੀ ਉਸਾਰੀ ਲਈ ਅਤੇ 1 ਲ¤ਖ ਰੁਪਏ ਧਰਮਸ਼ਾਲਾ ਲਈ ਦਿ¤ਤੇ ਸਨ। ਇਸ ਤੋਂ ਇਲਾਵਾ 14ਵੇਂ ਵਿਤ ਕਮੀਸ਼ਨ ਦੇ 2.50 ਲ¤ਖ ਰੁਪਏ ਜਦਕਿ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੰਚਾਇਤ ਬਣਨ ਸਮੇਂ 10 ਲ¤ਖ ਰੁਪਏ ਦੀ ਗ੍ਰਾਂਟ ਆਪਣੇ ਅਖਤਿਆਰੀ ਫੰਡ ਵਿਚੋਂ ਦਿ¤ਤੀ ਸੀ। ਇਸ ਤਰ•ਾਂ ਪਿੰਡ ਨੂੰ ਵਿਕਾਸ ਕਾਰਜਾਂ ਲਈ 23.50 ਲ¤ਖ ਰੁਪਏ ਦੀ ਗ੍ਰਾਂਟ ਜਾਰੀ ਹੋ ਚੁ¤ਕੀ ਹੈ। ਉਹਨਾਂ ਕਿਹਾ ਕਿ ਪਿੰਡ ਦੇ ਸਰਬ ਪ¤ਖੀ ਵਿਕਾਸ ਵਿਚ ਕੋਈ ਕਸਰ ਨਹੀਂ ਛ¤ਡੀ ਜਾਵੇਗੀ। ਇਸ ਦੌਰਾਨ ਖਲਵਾੜਾ ਕਲੋਨੀ ਦੇ ਸਰਪੰਚ ਜਗਜੀਵਨ ਲਾਲ ਨੇ ਪੰਜਾਬ ਦੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਲਾਕ ਸੰਮਤੀ ਮੈਂਬਰ ਰੂਪ ਲਾਲ ਢ¤ਕ ਪੰਡੋਰੀ, ਹਰਬੰਸ ਲਾਲ, ਮੈਂਬਰ ਪੰਚਾਇਤ ਕੁਲਦੀਪ ਸਿੰਘ, ਗੁਰਪ੍ਰੀਤ ਕੌਰ ਸਹੋਤਾ, ਪਰਮਜੀਤ ਸਿੰਘ ਸਹੋਤਾ, ਗੁਰਦੇਵ ਕੌਰ, ਗੁਰਜੀਤ, ਸੁਰਜੀਤ ਕੌਰ, ਅਵਤਾਰ ਸਿੰਘ ਨੰਬਰਦਾਰ, ਕਸ਼ਮੀਰੀ ਲਾਲ, ਬਲਕਾਰ ਚੰਦ, ਜੀਵਨ ਲਾਲ, ਓਮ ਅ¤ਲਾ, ਸਤਪਾਲ, ਗੁਰਦੇਵ, ਬੇਲੀ ਰਾਮ, ਸੋਨੂੰ, ਰਾਜਾ, ਚਰਨ ਦਾਸ, ਬੰਤਾ ਰਾਮ, ਸੇਨਾ ਦਾਸ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *