ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਸੁਪਰਡੈਟ ਪੁਲਿਸ ਵਿਕਾਸ ਸ਼ਭਰਵਾਲ ਨੂੰ ਸਨਮਾਨਿਤ ਕੀਤਾ।

ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ: ਪੰਜਾਬ ਦੇ ਸੰਸਥਾਪਕ ਅਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਪ੍ਰਧਾਨਗੀ ਹੇਠ 262ਵੀ ਮਾਸਿਕ ਮਿਲਣੀ ਅਤੇ ਸਨਮਾਨ ਸਮਾਰੋਹ ਭਾਸ਼ਾ ਭਵਨ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਚ ਵਿਕਾਸ ਸਭਰਵਾਲ ਸੁਪਰਡੈਟ ਪੁਲਿਸ ਇਨਵੈਸਟੀਗੇਸ਼ਨ ਬਿਓਰੋ ਪੰਜਾਬ ਪੁਲਿਸ ਮੁੱਖ ਮਹਿਮਾਨ ਅਤੇ ਗੋਰਵ ਗੋਇਲ ਜੱਜ ਜੁਡੀਅਸ਼ਲ ਮੈਟਰੋਪੋਲੀਟਨ ਵਿਸ਼ੇਸ ਮਹਿਮਾਨ ਵਜੋਂ ਸ਼ਾਮਿਲ ਹੋਏ। ਡੈਡੀਕੇਟਡ ਬਲੱਡ ਡੋਨਰਜ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ। ਡਾ.ਰਾਕੇਸ਼ ਵਰਮੀ ਨੂੰ 72ਵੀਂ ਵਾਰ ਅਤੇ ਹਰਪ੍ਰੀਤ ਸਿੰਘ ਸੰਧੂ ਨੇ 74ਵੀਂ ਵਾਰ ਗੁਰਪ੍ਰੀਤ ਸਿੰਘ ਨੂੰ 54ਵੀਂ ਵਾਰ ਖੂਨਦਾਨ ਕਰਨ ਲਈ ਸਨਮਾਨਿਤ ਕੀਤਾ ਗਿਆ ਅਤੇ ਵੱਡੀ ਗਿਣਤੀ ਵਿਚ ਪਹਿਲੀ ਵਾਰ ਖੂਨਦਾਨ ਕਰਨ ਵਾਲੇ ਨੌਜਵਾਨ ਖੂਨਦਾਨ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ ਵਿਕਾਸ ਸਭਰਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਉਹ ਆਪਣੇ ਦਸਬੰਧ ਵਿਚੋਂ ਕੁਝ ਰਕਮ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ ਜਰੂਰਤਮੰਦਾ ਦੀ ਮਦਦ ਕਰਨ ਲਈ ਹਰ ਮਹੀਨੇ ਸਫਲ ਕਰਨਗੇ। ਗੋਰਵ ਗੋਇਲ ਜੁਡੀਅਸ਼ਲ ਮੈਟਰੋ ਪਲੋਟਿਨ ਦਿੱਲੀ ਨੇ ਕਿਹਾ ਉਨਾਂ ਦਾ ਵੀ ਇਕ ਸਪਨਾ ਸੀ ਉਹ ਲੋੜਵੰਦ ਲੋਕਾਂ ਨੂੰ ਸਹੀ ਇਨਸਾਫ ਦਿਲਵਾ ਸਕਣ। ਇਸ ਲਈ ਉਹ ਆਪਣੇ ਅਹੁਦੇ ਤੇ ਯਤਨਸ਼ੀਲ ਰਹਿਣਗੇ। ਡੈਡੀਕੇਟਿਡ ਡਾਕਟਰਜ਼ ਵਕੀਲ ਇੰਜੀਨੀਅਰ ਅਤੇ ਵਿਓਪਾਰੀਆਂ, ਸੀਨੀਅਰ ਸਿਟੀਜਨਾਂ ਨੇ ਆਪਣੇ ਵਿਚਾਰ ਰੱਖੋ ਗਰੁੱਪ ਦੇ ਮੈਬਰਾਂ ਨੂੰ ਜਨਮ ਦਿਨ ਦੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਚਮਨ ਲਾਲ ਦੱਤ ਨੇ ਦਿੱਤੀ।
ਚਮਨ ਲਾਲ

Geef een reactie

Het e-mailadres wordt niet gepubliceerd. Vereiste velden zijn gemarkeerd met *