ਸੰਤਿਰੂਧਨ ਵਿਖੇ ਤੀਆ ਮੇਲਾ 30 ਜੂਨ ਨੂੰ, ਪੋਸਟਰ ਕੀਤਾ ਜਾਰੀ

ਬੈਲਜੀਅਮ 7 ਜੂਨ (ਅਮਰਜੀਤ ਸਿੰਘ ਭੋਗਲ)ਮਹਿੰਕ ਪੰਜਾਬ ਦੀ ਈਵੈਂਟਸ ਵਲੋ ਤੀਜਾ ਤੀਆ ਦਾ ਮੇਲਾ 30 ਜੂਨ ਨੂੰ ਸੰਤਿਰੂਧਨ ਵਿਖੇ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਤੀਆਂ ਮੇਲੇ ਦੀਆਂ ਮੁਖ ਪ੍ਰਬੰਧਕ ਪਲਵਿੰਦਰ ਕੌਰ, ਜਸਪ੍ਰੀਤ ਕੌਰ ਅਤੇ ਸ਼ਰਮੀਲਾ ਕੌਰ ਨੇ ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਮੇਲੇ ਵਿਚ ਜਿਥੇ ਦਾਖਲਾ ਫ੍ਰੀ ਹੋਵੇਗਾ ਉਥੇ ਨਾਲ ਹੀ ਔਰਤਾ ਦੇ ਮਨੋਰੰਜਨ ਲਈ ਪੰਜਾਬੀ ਰੰਗ ਵਿਚ ਰੰਗੇ ਪ੍ਰੌਗਰਾਮ ਕਰਵਾਏ ਜਾਣਗੇ। ਦਾਜ ਵਿਰੋਧੀ ਨਾਟਕ ਤੋ ਇਲਾਵਾ ਖਾਣ ਪੀਣ ਦੀਆ ਦੁਕਾਨਾ ਵੀ ਲਾਈਆ ਜਾਣਗੀਆ ਇਸ ਮੇਲੇ ਵਿਚ ਕੇਵਲ 10 ਸਾਲ ਤੱਕ ਦੇ ਬੱਚੇ ਅਤੇ ਔਰਤਾ ਹੀ ਸ਼ਾਮਲ ਹੋ ਸਕਣਗੀਆ ।

Geef een reactie

Het e-mailadres wordt niet gepubliceerd. Vereiste velden zijn gemarkeerd met *