ਬੈਲਜੀਅਮ ਵਿਚ ਘੱਲ਼ੂਘਾਰਾ ਦਿਵਸ ਅਤੇ ਬਾਬਾ ਪ੍ਰੇਮ ਸਿੰਘ ਦੀ ਬਰਸੀ ਮਨਾਈ ਗਈ


ਗਿਆਨੀ ਭਗਵਾਨ ਸਿੰਘ ਗੈਂਟ ਵਿਖੇ ਕੀਰਤਨ ਕਰਦੇ ਹੋਏ ਅਤੇ ਭਾਈ ਅਜੀਤ ਸਿੰਘ ਅਲਕਣ ਵਿਖੇ ਕਥਾ ਕਰਦੇ ਹੋਏ

ਬੈਲਜੀਅਮ 11ਜੂਨ (ਅਮਰਜੀਤ ਸਿੰਘ ਭੋਗਲ)ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅਤੇ ਘੱਲੂਘਾਰਾ ਦਿਵਸ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾ ਵਲੋ ਬੜੀ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿਚ ਗੁਰੂ ਗਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਗੁਰੂਘਰ ਦੇ ਮੁਖ ਗਰੰਥੀ ਭਾਈ ਭਗਵਾਨ ਸਿੰਘ ਅਤੇ ਬੱਚੀ ਕੌਮਲ ਕੌਰ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਇਸੇ ਤਰਾਂ ਗੁਰਦੁਆਰਾ ਸਿੰਘ ਸਭਾ ਅਲਕਣ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆ ਦੀ ਬਰਸੀ ਸੰਗਤਾਂ ਵਲੋ ਮਨਾਈ ਗਈ ਜਿਸ ਵਿਚ ਭਾਈ ਬਰਜਿੰਦਰ ਸਿੰਘ ਜੀ ਮੱਖ ਗਰੰਥੀ ਗੁਰਦੁਆਰਾ ਸਿੰਘ ਸਭਾ ਅਲਕਣ ਵਲੋ ਕੀਰਤਨ ਕੀਤਾ ਗਿਆ ਅਤੇ ਭਾਈ ਅਜੀਤ ਸਿੰਘ ਇੰਡੀਆ ਵਾਲਿਆ ਵਲੋ ਬਾਬਾ ਜੀ ਦੀ ਜੀਵਨੀ ਤੇ ਕਥਾਵਿਚਾਰਾ ਕੀਤੀਆ ਗੁਰੂ ਕੇ ਲ਼ੰਗਰ ਅਟੁਟ ਬਰਤਾਏ ਗਏ ।

Geef een reactie

Het e-mailadres wordt niet gepubliceerd. Vereiste velden zijn gemarkeerd met *